ਸਰਕਾਰੀ ਬੈਕਾਂ ਦਾ ਧੋਖਾਦੇਹੀ ਵਿਚ ਫਸਿਆ ਪੈਸਾ 51 ਫੀਸਦੀ ਘਟਿਆ

Monday, May 16, 2022 - 02:24 PM (IST)

ਸਰਕਾਰੀ ਬੈਕਾਂ ਦਾ ਧੋਖਾਦੇਹੀ ਵਿਚ ਫਸਿਆ ਪੈਸਾ 51 ਫੀਸਦੀ ਘਟਿਆ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਮਾਰਚ, 2022 ਵਿਚ ਖਤਮ ਹੋਏ ਵਿੱਤੀ ਸਾਲ ਵਿਚ ਜਨਤਕ ਖੇਤਰ ਦੇ ਬੈਂਕਾਂ ਦਾ ਧੋਖਾਦੇਹੀ ਵਿਚ ਫਸਿਆ ਪੈਸਾ 51 ਫੀਸਦੀ ਘੱਟ ਕੇ 40,295.25 ਕਰੋਡ਼ ਰੁਪਏ ਰਹਿ ਗਿਆ ਹੈ।

ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਦਿੱਤੀ ਜਾਣਕਾਰੀ ਵਿਚ ਆਰ. ਬੀ. ਆਈ. ਨੇ ਕਿਹਾ ਕਿ 2020-21 ਦੌਰਾਨ ਜਨਤਕ ਖੇਤਰ ਦੇ 12 ਬੈਂਕਾਂ ਦਾ 81,921.54 ਕਰੋਡ਼ ਰੁਪਇਆ ਧੋਖਾਦੇਹੀ ਵਿਚ ਫਸਿਆ ਸੀ। ਮੱਧ ਪ੍ਰਦੇਸ਼ ਦੇ ਆਰ. ਟੀ. ਆਈ. ਵਰਕਰ ਚੰਦਰਸ਼ੇਖਰ ਗੌੜ ਦੇ ਆਰ. ਟੀ. ਆਈ. ਅਪੀਲ ਦੇ ਜਵਾਬ ਵਿਚ ਕੇਂਦਰੀ ਬੈਂਕ ਨੇ ਕਿਹਾ ਕਿ ਇਨ੍ਹਾਂ ਬੈਂਕਾਂ ਵਿਚ 2021-22 ਵਿਚ ਧੋਖਾਦੇਹੀ ਦੇ 7,940 ਮਾਮਲੇ ਸਾਹਮਣੇ ਆਏ, 2020-21 ਵਿਚ ਇਹ ਗਿਣਤੀ 9,933 ਸੀ।

ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ, 2021-22 ਦੌਰਾਨ ਇਨ੍ਹਾਂ ਬੈਂਕਾਂ ਵਿਚ ਸਾਹਮਣੇ ਆਏ ਧੋਖਾਦੇਹੀ ਦੇ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ 9,528.95 ਕਰੋਡ਼ ਰੁਪਏ ਪੰਜਾਬ ਨੈਸ਼ਨਲ ਬੈਂਕ ਦੇ ਫਸੇ ਹਨ। ਬੈਂਕ ਵਿਚ ਇਸ ਤਰ੍ਹਾਂ ਦੇ 431 ਮਾਮਲੇ ਸਾਹਮਣੇ ਆਏ ਹਨ। ਭਾਰਤੀ ਸਟੇਟ ਬੈਂਕ ਵਿਚ ਧੋਖਾਦੇਹੀ ਦੇ 4,192 ਮਾਮਲੇ ਆਏ, ਜਿਨ੍ਹਾਂ ਵਿਚ ਬੈਂਕ ਦੇ 6,932.37 ਕਰੋਡ਼ ਰੁਪਏ ਫਸੇ ਹਨ।


author

Harinder Kaur

Content Editor

Related News