20 DEC ਨੂੰ ਉਦਯੋਗ ਸੰਗਠਨ ਐਸੋਚੈਮ ਦੀ ਸਭਾ ਨੂੰ ਸੰਬੋਧਨ ਕਰਨਗੇ ਮੋਦੀ

12/05/2019 2:57:57 PM

ਨਵੀਂ ਦਿੱਲੀ, (ਭਾਸ਼ਾ)— ਪ੍ਰਧਾਨ ਮੰਤਰੀ (ਪੀ. ਐੱਮ.) ਨਰਿੰਦਰ ਮੋਦੀ 20 ਦਸੰਬਰ ਨੂੰ ਉਦਯੋਗ ਮੰਡਲ ਐਸੋਚੈਮ ਦੀ ਸਾਲਾਨਾ ਆਮ ਸਭਾ ਨੂੰ ਸੰਬੋਧਨ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

 

ਇਕ ਸੂਤਰ ਮੁਤਾਬਕ, ਪ੍ਰਧਾਨ ਮੰਤਰੀ ਨੇ ਸਮਾਰੋਹ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ ਦੀ ਸਾਲਾਨਾ ਆਮ ਸਭਾ ਦਾ ਮੁੱਖ ਵਿਸ਼ਾ '5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਨਵੇਂ ਭਾਰਤ ਦੀ ਇੱਛਾ' ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਐਸੋਚੈਮ ਦੇ ਇਸ ਸਮਾਰੋਹ ਨੂੰ ਅਜਿਹੇ ਸਮੇਂ ਸੰਬੋਧਨ ਕਰਨ ਜਾ ਰਹੇ ਹਨ ਜਦੋਂ ਸਰਕਾਰ ਤੇ ਉਦਯੋਗਾਂ ਵਿਚਕਾਰ ਤਾਲਮੇਲ ਤੇ ਉਦਯੋਗਾਂ ਦੀ ਚਿੰਤਾ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਮੌਜੂਦਾ ਸਰਕਾਰ ਸਮੇਂ ਉਦਯੋਗ ਜਗਤ ਆਪਣੀ ਗੱਲ ਰੱਖਣ ਤੇ ਚਿੰਤਾਵਾਂ ਨੂੰ ਪ੍ਰਗਟ ਕਰਨ ਤੋਂ ਡਰਦਾ ਹੈ। ਹਾਲ ਹੀ 'ਚ ਮੰਨੇ-ਪ੍ਰਮੰਨ੍ਹੇ ਉਦਯੋਗਪਤੀ ਅਤੇ ਬਜਾਜ ਸਮੂਹ ਦੇ ਚੇਅਰਮੈਨ ਰਾਹੁਲ ਬਜਾਜ ਨੇ 'ਡਰ ਦੇ ਮਾਹੌਲ' ਦੀ ਗੱਲ ਕਹੀ ਸੀ। ਉਨ੍ਹਾਂ ਦੀ ਇਸ ਗੱਲ ਦਾ ਬਾਇਓਕਾਨ ਦੀ ਚੇਅਰਮੈਨ ਕਿਰਨ ਮਜੂਮਦਾਰ ਸ਼ਾ ਨੇ ਵੀ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਅਰਥਵਿਵਸਥਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਆਲੋਚਨਾ ਨਹੀਂ ਸੁਣਨਾ ਚਾਹੁੰਦੀ।


Related News