ਮੋਬਾਇਲ ਪਾਸਪੋਰਟ ਸੇਵਾ ਐਪ: 2 ਦਿਨ ''ਚ 10 ਲੱਖ ਲੋਕਾਂ ਨੇ ਕੀਤੀ ਡਾਊਨਲੋਡ!
Saturday, Jun 30, 2018 - 08:19 AM (IST)
ਨਵੀਂ ਦਿੱਲੀ—ਵਿਦੇਸ਼ ਮੰਤਰਾਲਾ ਦੇ ਪਾਸਪੋਰਟ ਸੇਵਾ ਮੋਬਾਇਲ ਐਪ ਦੇ 26 ਜੂਨ ਨੂੰ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਦੋ ਦਿਨਾਂ 'ਚ 10 ਲੱਖ ਡਾਊਨਲੋਡ ਦਰਜ ਕੀਤਾ ਗਿਆ ਹੈ। ਇਸ ਐਪ ਦੇ ਮਾਧਿਅਮ ਨਾਲ ਉਪਭੋਗਕਰਤਾ ਦੇਸ਼ 'ਚ ਕਿਸੇ ਵੀ ਸਥਾਨ ਤੋਂ ਯਾਤਰਾ ਦਸਤਾਵੇਜ਼ ਦੇ ਲਈ ਅਰਜ਼ੀ ਕਰ ਸਕਦੇ ਹਨ।
ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਇਸ ਅਰਜ਼ੀ ਦੀ ਸ਼ੁਰੂਆਤ ਕੀਤੀ ਸੀ ਜੀ ਐਂਡਰਾਇਡ ਅਤੇ ਆਈ.ਓ.ਐੱਸ ਪਲੇਟਫਾਰਮ 'ਤੇ ਵਰਤੋਂ ਕੀਤੀ ਜਾ ਸਕਦਾ ਹੈ। ਇਸ ਦੇ ਮਾਧਿਅਮ ਨਾਲ ਪਾਸਪੋਰਟ ਹਾਸਲ ਕਰਨ ਲਈ ਅਰਜ਼ੀ, ਭੁਗਤਾਨ ਆਦਿ ਕਰਨ ਦੀ ਸੁਵਿਧਾ ਹੈ। ਸੁਸ਼ਮਾ ਸਵਰਾਜ ਨੇ ਅੱਜ ਟਵੀਟ ਕੀਤਾ ਕਿ ਵਿਦੇਸ਼ ਮੰਤਰਾਲਾ ਵਲੋਂ ਸ਼ੁਰੂ ਕੀਤੀ ਗਈ ਪਾਸਪੋਰਟ ਸੇਵਾ ਮੋਬਾਇਲ ਐਪ 'ਤੇ 10 ਲੱਖ ਡਾਊਨਲੋਡ ਦਰਜ ਕੀਤਾ ਜਾ ਚੁੱਕੇ ਹਨ।
