ਭਾਰੀ ਮੰਗ ਦੌਰਾਨ MG ਮੋਟਰਸ ਭਾਰਤ ''ਚ ਸਥਾਪਿਤ ਕਰੇਗੀ ਦੂਜਾ ਮੈਨਿਊਫੈਕਚਰਿੰਗ ਪਲਾਂਟ

02/21/2020 1:28:38 PM

ਨਵੀਂ ਦਿੱਲੀ—ਐੱਮ ਜੀ ਮੋਟਰਸ ਦੀ ਭਾਰਤ 'ਚ ਲਾਂਚ ਪਹਿਲੀ ਐੱਸ.ਯੂ.ਵੀ. ਹੈਕਟੇਅਰ ਨੂੰ ਜ਼ੋਰਦਾਰ ਵਿਕਰੀ ਮਿਲ ਰਹੀ ਹੈ। ਭਾਰੀ ਡਿਮਾਂਡ ਦੇ ਦੌਰਾਨ ਗਾਹਕਾਂ ਨੂੰ ਕਾਰ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਉੱਧਰ ਕੰਪਨੀ ਵਲੋਂ ਇਸ ਸਾਲ ਦਿਵਾਲੀ ਤੱਕ ਨਵੀਂ ਐੱਸ.ਯੂ.ਵੀ. ਗਲੋਸਟਰ ਵੀ ਲਾਂਚ ਕੀਤੀ ਜਾਵੇਗੀ, ਨਾਲ ਹੀ ਹੈਕਟੇਅਰ ਕਲਾਸ ਸਮੇਤ ਤਿੰਨ ਹੋਰ ਵਾਹਨਾਂ ਨੂੰ ਵੀ ਕੰਪਨੀ ਇਸ ਸਾਲ ਭਾਰਤ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਸਾਰੇ ਵਾਹਨਾਂ ਦਾ ਨਿਰਮਾਣ ਭਾਰਤ 'ਚ ਹੀ ਕੀਤਾ ਜਾਵੇਗਾ। ਅਜਿਹੇ 'ਚ ਐੱਮ.ਜੀ. ਮੋਟਰਸ ਭਾਰਤ 'ਚ ਦੂਜਾ ਮੈਨਿਊਫੈਕਚਰਿੰਗ ਪਲਾਂਟ ਲਗਾਉਣ ਜਾ ਰਹੀ ਹੈ। ਇਸ ਨਾਲ ਗਲੋਸਟਰ ਦੇ ਨਿਰਮਾਣ 'ਚ ਤੇਜ਼ੀ ਆਵੇਗੀ। ਨਾਲ ਹੀ ਹੈਕਟੇਅਰ ਦੇ ਵੇਟਿੰਗ ਪੀਰੀਅਡ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਇਸ ਨਾਲ ਗਲੋਸਟਰ ਦੇ ਨਿਰਮਾਣ 'ਚ ਤੇਜ਼ੀ ਆਵੇਗੀ। ਨਾਲ ਹੀ ਹੈਕਟੇਅਰ ਦੇ ਵੇਟਿੰਗ ਪੀਰੀਅਡ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਐੱਮ.ਜੀ. ਮੋਟਰਸ ਨਵੇਂ ਮੈਨਿਊਫੈਕਚਰਿੰਗ ਪਲਾਂਟ ਨੂੰ ਦੱਖਣੀ ਭਾਰਤ 'ਚ ਸਥਾਪਿਤ ਕਰੇਗੀ। ਇਸ ਪਲਾਂਟ 'ਚ ਅਫੋਰਡੇਬਲ ਕਾਰ ਬਣਾਈ ਜਾਵੇਗੀ।
ਮੌਜੂਦਾ ਸਮੇਂ 'ਚ ਐੱਮ.ਜੀ ਮੋਟਰਸ ਦੀ ਗੁਜਰਾਤ ਦੇ ਹਲੋਲ 'ਚ ਮੈਨਿਊਫੈਕਚਰਿੰਗ ਪਲਾਂਟ ਹੈ, ਜਿਸ ਨੂੰ ਕੰਪਨੀ ਨੇ ਜਨਰਲ ਮੋਟਰਸ ਤੋਂ ਖਰੀਦਿਆ ਸੀ। ਇਸ ਪਲਾਂਟ 'ਚ ਸਲਾਨਾ ਕਰੀਬ 80 ਹਜ਼ਾਰ ਤੋਂ ਇਕ ਲੱਖ ਯੂਨਿਟ ਕਾਰ ਬਣਾਈ ਜਾ ਸਕਦੀ ਹੈ। ਐੱਮ ਜੀ ਮੋਟਰਸ ਦੇ ਚੀਫ ਕਮਰਸ਼ੀਅਲ ਅਫਸਰ ਗੌਰਵ ਗੁਪਤਾ ਦੀ ਮੰਨੀਏ ਤਾਂ ਕੰਪਨੀ ਇਸ ਪਲਾਂਟ ਤੋਂ ਹੈਕਟੇਅਰ ਦੇ ਮੌਜੂਦਾ 3500 ਯੂਨਿਟ ਪ੍ਰਤੀ ਮਹੀਨੇ ਦੇ ਉਤਪਾਦਨ ਨੂੰ ਵਧਾ ਕੇ 4000 ਕੀਤਾ ਹੈ। ਇਸ ਦੀ ਵਜ੍ਹਾ ਨਾਲ ਹੈਕਟੇਅਰ ਦੇ ਵੇਟਿੰਗ ਪੀਰੀਅਡ ਨੂੰ 6 ਮਹੀਨੇ ਤੋਂ ਘੱਟ ਕਰਕੇ 4 ਮਹੀਨੇ ਕਰਨ 'ਚ ਮਦਦ ਮਿਲੀ ਹੈ। ਬਿਜ਼ਨੈੱਸ ਸਟੈਂਡਰਡ ਦੀ ਖਬਰ ਮੁਤਾਬਕ ਗੁਪਤਾ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਚੱਲਦੇ ਫਰਵਰੀ ਦਾ ਉਤਪਾਦਨ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਮਾਰਚ 'ਚ ਵੀ ਕੋਰੋਨਾਵਾਇਰਸ ਨਾਲ ਉਤਪਾਦਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਹੈਕਟੇਅਰ ਦੀ ਲਾਂਚਿੰਗ ਨਾਲ ਹੁਣ ਤੱਕ ਕਰੀਬ 50 ਹਜ਼ਾਰ ਯੂਨਿਟ ਦੀ ਵਿਕਰੀ ਕੀਤੀ ਜਾ ਚੁੱਕੀ ਹੈ। ਇਸ ਨੂੰ ਭਾਰਤ ਦੀ ਪਹਿਲੀ ਇੰਟਰਨੈੱਟ ਐੱਸ.ਯੂ.ਵੀ ਦੱਸਿਆ ਜਾ ਰਿਹਾ ਹੈ।


Aarti dhillon

Content Editor

Related News