ਮਾਰੂਤੀ ਨੇ ਸੀਟ ਬੈਲਟ ਦੀ ਗੜਬੜੀ ਨੂੰ ਠੀਕ ਕਰਨ ਲਈ ਵਾਪਸ ਮੰਗਵਾਏ 9,125 ਵਾਹਨ
Tuesday, Dec 06, 2022 - 05:14 PM (IST)

ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਨੇ ਫਰੰਟ ਸੀਟ ਬੈਲਟਾਂ 'ਚ ਸੰਭਾਵਿਤ ਗੜਬੜੀ ਨੂੰ ਠੀਕ ਕਰਨ ਲਈ ਬਾਜ਼ਾਰ 'ਚੋਂ ਸਿਆਜ਼, ਬ੍ਰੇਜਾ, ਐਰਟਿਗਾ, ਐਕਸ ਐੱਲ6 ਅਤੇ ਗ੍ਰੈਂਡ ਵਿਟਾਰਾ ਦੀਆਂ 9,125 ਇਕਾਈਆਂ ਬਾਜ਼ਾਰ 'ਚ ਵਾਪਸ ਮੰਗਵਾਈਆਂ ਹਨ। ਮਾਰੂਤੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਇਨ੍ਹਾਂ ਪ੍ਰਭਾਵਿਤ ਵਾਹਨ ਦਾ ਨਿਰਮਾਣ 2 ਤੋਂ 28 ਨਵੰਬਰ 2022 ਦੇ ਦੌਰਾਨ ਹੋਇਆ ਸੀ।
ਕੰਪਨੀ ਨੇ ਕਿਹਾ, “ਫਰੰਟ ਸੀਟ ਬੈਲਟਸ 'ਚ ਕੁਝ ਸੰਭਾਵਿਤ ਗੜਬੜੀ ਦਾ ਪਤਾ ਚੱਲਿਆ ਹੈ। ਇਸ ਤਰ੍ਹਾਂ ਸੀਟ ਬੈਲਟ ਖੁੱਲ੍ਹ ਸਕਦੀ ਹੈ।” ਕੰਪਨੀ ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਵਾਹਨਾਂ ਨੂੰ ਜਾਂਚ ਲਈ ਵਾਪਸ ਮੰਗ ਰਹੀ ਹੈ ਅਤੇ ਖਰਾਬ ਬੈਲਟ ਮੁਫ਼ਤ ਬਦਲੀ ਜਾਵੇਗੀ। ਕੰਪਨੀ ਦੀ ਅਧਿਕਾਰਤ ਡੀਲਰਸ਼ਿਪ ਦੁਆਰਾ ਜਲਦ ਹੀ ਗਾਹਕਾਂ ਨਾਲ ਇਸ ਬਾਰੇ 'ਚ ਸੰਪਰਕ ਕੀਤਾ ਜਾਵੇਗਾ।