ਮਾਰੂਤੀ ਦੀ ਵਿਟਾਰਾ ਬ੍ਰੇਜ਼ਾ ਦਾ ਟੋਇਟਾ ਦੇ ਪਲਾਂਟ ''ਚ ਨਹੀਂ ਹੋਵੇਗਾ ਨਿਰਮਾਣ

Thursday, Dec 03, 2020 - 07:15 PM (IST)

ਮਾਰੂਤੀ ਦੀ ਵਿਟਾਰਾ ਬ੍ਰੇਜ਼ਾ ਦਾ ਟੋਇਟਾ ਦੇ ਪਲਾਂਟ ''ਚ ਨਹੀਂ ਹੋਵੇਗਾ ਨਿਰਮਾਣ

ਨਵੀਂ ਦਿੱਲੀ— ਮਾਰੂਤੀ ਸੁਜ਼ੂਕੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਰਨਾਟਕ 'ਚ ਟੋਇਟਾ ਕਿਰਲੋਸਕਰ ਮੋਟਰ ਦੇ ਨਿਰਮਾਣ ਪਲਾਂਟ ਆਪਣੀ ਕੰਪੈਕਟ ਐੱਸ. ਯੂ. ਵੀ. ਵਿਟਾਰਾ ਬ੍ਰੇਜ਼ਾ ਦਾ ਨਿਰਮਾਣ ਨਹੀਂ ਕਰੇਗੀ, ਜਿਵੇਂ ਕਿ ਪਹਿਲਾਂ ਫ਼ੈਸਲਾ ਕੀਤਾ ਗਿਆ ਸੀ।

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਨੇ ਕਿਹਾ ਕਿ ਉਹ ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੇ ਪਲਾਂਟ 'ਚ ਵਿਟਾਰਾ ਦੀ ਜਗ੍ਹਾ ਕਿਸੇ ਦੂਜੇ ਮਾਡਲ ਦਾ ਨਿਰਮਾਣ ਕਰੇਗੀ।

ਕੰਪਨੀ ਨੇ ਹਾਲਾਂਕਿ, ਇਹ ਨਹੀਂ ਦੱਸਿਆ ਕਿ ਟੀ. ਕੇ. ਐੱਮ. ਦੇ ਪਲਾਂਟ 'ਚ ਹੁਣ ਕਿਹੜੇ ਮਾਡਲ ਦਾ ਨਿਰਮਾਣ ਕੀਤਾ ਜਾਵੇਗਾ। ਟੀ. ਕੇ. ਐੱਮ. ਦੇ ਪਲਾਂਟ 'ਚ ਫਿਲਹਾਲ ਕਰਮਚਾਰੀ ਯੂਨੀਅਨ ਅਤੇ ਪ੍ਰਬੰਧਨ ਵਿਚਕਾਰ ਮਤਭੇਦਾਂ ਕਾਰਨ ਕੰਮ ਬੰਦ ਹੈ।

ਮਾਰੂਤੀ ਸੁਜ਼ੂਕੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ, ''ਬੋਰਡ ਨੇ ਅੱਜ ਟੀ. ਕੇ. ਐੱਮ. 'ਚ ਨਿਰਮਾਣ ਹੋਣ ਵਾਲੇ ਮਾਡਲ ਨੂੰ ਦੂਜੇ ਮਾਡਲ ਨਾਲ ਬਦਲਣ ਦੀ ਮਨਜ਼ੂਰੀ ਦਿੱਤੀ ਹੈ।'' ਟੀ. ਕੇ. ਐੱਮ. ਦੇ ਬੁਲਾਰੇ ਨੇ ਸੰਪਰਕ ਕਰਨ 'ਤੇ ਦੱਸਿਆ, ''ਸੁਜ਼ੂਕੀ ਅਤੇ ਟੋਇਟਾ ਵਿਚਕਾਰ ਡੂੰਘਾਈ ਨਾਲ ਵਿਚਾਰ-ਵਟਾਂਦਰੇ ਪਿੱਛੋਂ ਦੋਹਾਂ ਕੰਪਨੀਆਂ ਨੇ ਮਿਲ ਕੇ ਇਹ ਫ਼ੈਸਲਾ ਕੀਤਾ ਹੈ। ਅਸੀਂ ਭਵਿੱਖ ਦੀ ਮਾਡਲ ਨਿਰਮਾਣ ਯੋਜਨਾਵਾਂ ਬਾਰੇ ਇਸ ਸਮੇਂ ਹੋਰ ਟਿੱਪਣੀ ਕਰਨ ਤੋਂ ਬਚਣਾ ਚਾਹਾਂਗੇ।'' ਪਿਛਲੇ ਸਾਲ ਮਾਰਚ 'ਚ ਮਾਰੂਤੀ ਸੁਜ਼ੂਕੀ ਇੰਡੀਆ ਦੇ ਬੋਰਡ ਨੇ ਟੀ. ਕੇ. ਐੱਮ. ਦੇ ਬਿਦਾੜੀ ਪਲਾਂਟ 'ਚ ਵਿਟਾਰਾ ਬ੍ਰੇਜ਼ਾ ਦਾ ਨਿਰਮਾਣ 2022 ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਸੀ।


author

Sanjeev

Content Editor

Related News