ਹਰੇ ਨਿਸ਼ਾਨ ’ਚ ਬੰਦ ਹੋਏ ਬਾਜ਼ਾਰ, ਸੈਂਸੇਕਸ 79,105 ਅਤੇ ਨਿਫਟੀ 24,143 ਦੇ ਲੈਵਲ ਤੇ
Wednesday, Aug 14, 2024 - 06:18 PM (IST)
ਮੁੰਬਈ- ਸ਼ੇਅਰ ਬਾਜ਼ਾਰ ’ਚ ਅੱਜ ਯਾਨੀ ਬੁੱਧਵਾਰ (14 ਅਗਸਤ) ਨੂੰ ਤੇਜ਼ੀ ਦੇਖਣ ਨੂੰ ਮਿਲੀ। ਸੈਂਸੇਕਸ 149 ਅੰਕਾਂ ਦੀ ਤੇਜ਼ੀ ਨਾਲ 79,105 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਨਿਫਟੀ ’ਚ ਵੀ 4.20 ਅੰਕ ਦੀ ਤੇਜ਼ੀ ਹੈ। ਇਹ 24,143 ਦੇ ਪੱਧਰ ’ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ
ਏਸ਼ੀਆਈ ਬਾਜ਼ਾਰ ’ਚ ਅੱਜ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦੇ ਨਿੱਕੇਈ ’ਚ 0.21 ਫੀਸਦੀ ਦੀ ਗਿਰਾਵਟ ਹੈ। ਹਾਂਗਕਾਂਗ ਦੇ ਹੈਂਗਸੇਂਗ ’ਚ 0.12 ਫੀਸਦੀ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ ’ਚ 0.36 ਫੀਸਦੀ ਦੀ ਗਿਰਾਵਟ ਹੈ। ਕੋਰੀਆ ਦੇ ਕੋਸਪੀ ’ਚ ਵੀ 0.71 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 1.4 ਫੀਸਦੀ ਵਧ ਕੇ 39,765.64 ਦੇ ਪੱਧਰ ’ਤੇ ਬੰਦ ਹੋਇਆ। ਨੈਸਡੈਕ ਵੀ 2.43 ਫੀਸਦੀ ਚੜ੍ਹਿਆ, ਇਹ 17,187.61 ਦੇ ਪੱਧਰ ’ਤੇ ਬੰਦ ਹੋਇਆ। S&P500 1.68 ਫੀਸਦੀ ਵੱਧ ਕੇ 5,434.434 ਅੰਕ ਦੇ ਪੱਧਰ ’ਤੇ ਬੰਦ ਹੋਇਆ ਹੈ। ਫਾਰੇਨ ਇੰਸਟੀਚਿਊਟ ਦੇ ਸ਼ੇਅਰ ਖਰੀਦਣ ਯਾਨੀ ਵਿਦੇਸ਼ੀ ਨਿਵੇਸ਼ਕਾਂ ਨੇ ਬੀਤੇ ਦਿਨ ਬਿਕਵਾਲੀ ਕੀਤੀ।
ਕੱਲ ਬਾਜ਼ਾਰ ’ਚ ਰਹੀ ਸੀ ਗਿਰਾਵਟ
ਸ਼ੇਅਰ ਬਾਜ਼ਾਰ ’ਚ ਕੱਲ ਯਾਨੀ 13 ਅਗਸਤ ਨੂੰ ਗਿਰਾਵਟ ਦੇਖਣ ਨੂੰ ਮਿਲੀ। ਸੈਂਸੇਕਸ 692 ਅੰਕ ਦੀ ਗਿਰਾਵਟ ਨਾਲ 78.956 ’ਤੇ ਬੰਦ ਹੋਇਆ। ਨਿਫਟੀ ’ਚ ਵੀ 208 ਅੰਕ ਦੀ ਗਿਰਾਵਟ ਰਹੀ। ਇਹ 24,139 ਦੇ ਪੱਧਰ ’ਤੇ ਬੰਦ ਹੋਇਆ ਸੀ। ਬੈਂਕ, ਆਇਲ ਐਂਡ ਗੈਸ ਅਤੇ ਮੈਟਲ ਸ਼ੇਅਰਾਂ ’ਚ ਵੱਧ ਗਿਰਾਵ ਰਹੀ। ਉੱਥੇ ਕੰਜ਼ਿਊਮਰ ਡਿਊਰੇਬਲਸ ’ਚ 1.30 ਫੀਸਦੀ ਦੀ ਤੇਜ਼ੀ ਰਹੀ ਸੀ। ਨਿਫਟੀ ਦੇ 50 ਸ਼ੇਅਰਾਂ ’ਚੋਂ 12 ’ਚ ਤੇਜ਼ੀ ਅਤੇ 38 ’ਚ ਗਿਰਾਵਟ ਰਹੀ। ਸੈਂਸੇਕਸ ਦੇ 30 ’ਚੋਂ 24 ਸ਼ੇਅਰਾਂ ’ਚ ਗਿਰਾਵਟ ਰਹੀ ਸੀ।