ਵੱਡੇ ਉਤਰਾਅ-ਚੜ੍ਹਾਅ ਤੋਂ ਬਾਅਦ ਰਿਕਵਰੀ ਦੇ ਨਾਲ ਬੰਦ ਹੋਏ ਬਾਜ਼ਾਰ, ਸੈਂਸੈਕਸ 550 ਤੋਂ ਵੱਧ ਅੰਕ ਚੜ੍ਹਿਆ

Wednesday, Jan 22, 2025 - 03:57 PM (IST)

ਵੱਡੇ ਉਤਰਾਅ-ਚੜ੍ਹਾਅ ਤੋਂ ਬਾਅਦ ਰਿਕਵਰੀ ਦੇ ਨਾਲ ਬੰਦ ਹੋਏ ਬਾਜ਼ਾਰ, ਸੈਂਸੈਕਸ 550 ਤੋਂ ਵੱਧ ਅੰਕ ਚੜ੍ਹਿਆ

ਮੁੰਬਈ — ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 22 ਜਨਵਰੀ ਨੂੰ ਸ਼ੁਰੂਆਤ ਤੇਜ਼ੀ ਨਾਲ ਹੋਈ ਸੀ ਪਰ ਇਸ ਤੋਂ ਬਾਅਦ ਬਾਜ਼ਾਰ ਕਮਜ਼ੋਰ ਹੁੰਦੇ ਨਜ਼ਰ ਆਏ। ਪਰ ਭਾਰੀ ਉਤਰਾਅ-ਚੜ੍ਹਾਅ ਦੇ ਬਾਅਦ, ਬਾਜ਼ਾਰ ਅੰਤ ਵਿੱਚ ਰਿਕਵਰੀ ਦੇ ਨਾਲ ਬੰਦ ਹੋਏ। ਹੇਠਲੇ ਪੱਧਰ ਤੋਂ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ ਦੇਖਣ ਨੂੰ ਮਿਲੀ।

ਸੈਂਸੈਕਸ 566.63 ਅੰਕ ਭਾਵ 0.75% ਦੇ ਵਾਧੇ ਨਾਲ 76,404.99 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ 30 ਦੇ 21 ਸਟਾਕ ਵਾਧੇ ਨਾਲ ਅਤੇ 9 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ 'ਤੇ ਆਈਟੀ ਅਤੇ ਫਾਰਮਾ ਸੂਚਕਾਂਕ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਰਿਐਲਟੀ ਅਤੇ ਪੀਐਸਈ ਸੂਚਕਾਂਕ ਵੱਡੀ ਗਿਰਾਵਟ ਨਾਲ ਬੰਦ ਹੋਏ ਹਨ। ਵਿਪਰੋ 3.5%, ਟੀਸੀਐਸ 3%, ਇੰਫੋਸਿਸ 3% ਅਤੇ ਟੈਕ ਮਹਿੰਦਰਾ 2.45% ਦੇ ਵਾਧੇ ਨਾਲ ਬੰਦ ਹੋਏ।

PunjabKesari

ਇਹ ਵੀ ਪੜ੍ਹੋ :     ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ

ਦੂਜੇ ਪਾਸੇ ਨਿਫਟੀ 'ਚ ਕਰੀਬ 130.70 ਅੰਕ ਭਾਵ 0.57% ਦੀ ਤੇਜ਼ੀ ਦੇ ਨਾਲ ਇਹ 23,155.35 ਦੇ ਪੱਧਰ 'ਤੇ ਬੰਦ ਹੋਇਆ ਹੈ।  ਨਿਫਟੀ ਦੇ 50 ਸਟਾਕਾਂ ਵਿੱਚੋਂ 26 ਵਿੱਚ ਵਾਧਾ, 24 ਵਿੱਚ ਗਿਰਾਵਟ ਅਤੇ 1 ਸਟਾਕ ਵਿਚ ਸਥਿਰ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਨਿਫਟੀ 'ਤੇ, ਸਨ ਫਾਰਮਾ 2%, HDFC ਬੈਂਕ 1.5%, ਬਜਾਜ ਫਿਨਸਰਵ 1.5% ਅਤੇ ਕੋਟਕ ਬੈਂਕ 1% ਦੇ ਵਾਧੇ ਨਾਲ ਬੰਦ ਹੋਏ। ਬੀਈਐਲ -3%, ਟਾਟਾ ਮੋਟਰਜ਼ -2%, ਟ੍ਰੈਂਟ -2% ਅਤੇ ਪਾਵਰ ਗਰਿੱਡ -2% ਦੀ ਗਿਰਾਵਟ ਨਾਲ ਬੰਦ ਹੋਇਆ।

PunjabKesari

ਇਹ ਵੀ ਪੜ੍ਹੋ :     ਅਮਿਤਾਭ ਬੱਚਨ ਨੂੰ ਇਕ ਡੀਲ ਕਾਰਨ ਹੋਇਆ 52 ਕਰੋੜ ਦਾ ਮੁਨਾਫ਼ਾ

ਆਈਟੀ, ਐਫਐਮਸੀਜੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਜ਼ਿਆਦਾ ਲਾਭ ਹੈ। ਇਸ ਦੇ ਨਾਲ ਹੀ ਮੈਟਲ ਅਤੇ ਪਾਵਰ ਸ਼ੇਅਰਾਂ 'ਤੇ ਦਬਾਅ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ

ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਰਿਹਾ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.48 ਫੀਸਦੀ ਅਤੇ ਕੋਰੀਆ ਦਾ ਕੋਸਪੀ 0.67 ਫੀਸਦੀ ਚੜ੍ਹਿਆ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.84 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ 21 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 5,920 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 3,50 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
21 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 1.24 ਫੀਸਦੀ ਦੇ ਵਾਧੇ ਨਾਲ 44,025 'ਤੇ ਬੰਦ ਹੋਇਆ। SP 500 ਇੰਡੈਕਸ 0.88% ਵਧ ਕੇ 6,049 'ਤੇ ਪਹੁੰਚ ਗਿਆ। ਨੈਸਡੈਕ ਇੰਡੈਕਸ 0.64% ਵਧਿਆ ਹੈ।

ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ 

ਇਸ ਤੋਂ ਪਹਿਲਾਂ ਕੱਲ੍ਹ ਯਾਨੀ 21 ਜਨਵਰੀ ਨੂੰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 1,235 ਅੰਕਾਂ ਦੀ ਗਿਰਾਵਟ ਨਾਲ 75,838 'ਤੇ ਬੰਦ ਹੋਇਆ। ਨਿਫਟੀ 'ਚ ਵੀ 320 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 23,024 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :     ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News