ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸੰਭਾਲਿਆ ਬਾਜ਼ਾਰ, ਸੈਂਸੈਕਸ 200 ਅੰਕ ''ਤੇ

07/13/2022 10:30:23 AM

ਮੁੰਬਈ-ਸ਼ੇਅਰ ਬਾਜ਼ਾਰ 'ਚ ਪਿਛਲੇ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਗਲੋਬਲ ਬਾਜ਼ਾਰਾਂ 'ਚ ਸੁਸਤੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਚੰਗੀ ਸ਼ੁਰੂਆਤ ਹੋਈ ਹੈ। ਸੈਂਸੈਕਸ 200 ਅੰਕ ਉੱਪਰ ਚੜ੍ਹ ਕੇ ਖੁੱਲ੍ਹਿਆ ਹੈ ਤਾਂ ਨਿਫਟੀ ਵੀ 16100 ਦੇ ਲੈਵਲ ਨੂੰ ਪਾਰ ਗਿਆ ਹੈ। ਬੁੱਧਵਾਰ ਨੂੰ ਸ਼ੁਰੂਆਤ ਕਾਰੋਬਾਰ 'ਚ ਕਨਸਾਈ ਨੈਰੋਲੇਕ 'ਚ 3 ਫੀਸਦੀ ਜਦਕਿ ਅਡਾਨੀ ਪਾਵਰ ਦੇ ਸ਼ੇਅਰਾਂ 'ਚ 2 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 
ਦੋ ਦਿਨਾਂ ਦੀ ਕਮਜ਼ੋਰੀ ਤੋਂ ਬਾਅਦ ਭਾਰਤੀ ਬਾਜ਼ਾਰਾਂ ਦੇ ਸਾਰੇ ਇੰਡੈਸਕ ਬੁੱਧਵਾਰ ਨੂੰ ਹਰੇ ਨਿਸ਼ਾਨ 'ਚ ਖੁੱਲ੍ਹੇ ਹਨ। ਸੈਂਸੈਕਸ 219.76 ਅੰਕ (0.41 ਫੀਸਦੀ) ਦੀ ਤੇਜ਼ੀ ਦੇ ਨਾਲ 54106.37 ਦੇ ਲੈਵਲ 'ਤੇ ਖੁੱਲ੍ਹਿਆ ਹੈ ਜਦਕਿ ਨਿਫਟੀ 50 ਇੰਡੈਕਸ 61,10 (0.38) ਦੀ ਤੇਜ਼ੀ ਨਾਲ 16119.40 ਦੇ ਲੈਵਲ 'ਤੇ ਖੁੱਲ੍ਹਿਆ ਹੈ।
100 ਡਾਲਰ ਦੇ ਹੇਠਾਂ ਆਇਆ ਕੱਚਾ ਤੇਲ,ਪੈਟਰੋਲ-ਡੀਜ਼ਲ ਦੇ ਭਾਅ ਘੱਟ ਹੋਣ ਦੀ ਸੰਭਾਵਨਾ
ਕੱਚਾ ਤੇਲ 100 ਡਾਲਰ ਦੇ ਹੇਠਾਂ ਆ ਗਿਆ ਹੈ। ਅਜੇ ਇਹ 99 ਡਾਲਰ ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ। ਇਸ ਨਾਲ ਨਾ ਸਿਰਫ ਪੈਟਰੋਲ-ਡੀਜ਼ਲ ਦੇ ਭਾਅ ਘੱਟ ਹੋਣ ਦੀ ਸੰਭਾਵਨਾ ਹੈ, ਸਗੋਂ ਜਹਾਜ਼ ਯਾਤਰਾ ਤੋਂ ਲੈ ਕੇ ਪੇਂਟ, ਕੱਪੜੇ ਅਤੇ ਸੀਮੈਂਟ ਤੱਕ ਸਸਤੇ ਹੋ ਸਕਦੇ ਹਨ। ਚੀਨ ਦੇ ਵੱਡੇ ਇਲਾਕਿਆਂ 'ਚ ਕੋਵਿਡ ਦੇ ਨਵੇਂ ਵੈਂਰੀਐਂਟ ਦਾ ਸੰਕਰਮਣ ਫ਼ੈਲਣ ਤੋਂ ਬਾਅਦ ਲੱਗੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਕਰੂਡ ਦੀ ਮੰਗ ਕਮਜ਼ੋਰ ਪੈਣ ਦੇ ਖਦਸ਼ੇ ਦੇ ਚੱਲਦੇ ਇਹ ਗਿਰਾਵਟ ਆ ਰਹੀ ਹੈ।


Aarti dhillon

Content Editor

Related News