ਸੰਸਾਰਕ ਕਾਰਕਾਂ ''ਤੇ ਨਿਰਭਰ ਕਰੇਗੀ ਬਾਜ਼ਾਰ ਦੀ ਚਾਲ

01/05/2020 2:52:15 PM

ਮੁੰਬਈ—ਬੀਤੇ ਹਫਤੇ ਚੌਥਾਈ ਫੀਸਦੀ ਦੀ ਗਿਰਾਵਟ 'ਚ ਬੰਦ ਹੋਣ ਵਾਲੇ ਸ਼ੇਅਰ ਬਾਜ਼ਾਰ ਦੀ ਦਿਸ਼ਾ ਆਉਣ ਵਾਲੇ ਹਫਤੇ 'ਚ ਕਾਰਕਾਂ 'ਤੇ ਨਿਰਭਰ ਕਰੇਗੀ। ਅਮਰੀਕੀ ਅਤੇ ਇਰਾਨ ਦੇ ਵਿਚਕਾਰ ਜਾਰੀ ਭੂ-ਰਾਜਨੈਤਿਕ ਤਣਾਅ 'ਤੇ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਜੇਕਰ ਤਣਾਅ ਵੱਧਦਾ ਹੈ ਤਾਂ ਵਿਦੇਸ਼ੀ ਬਾਜ਼ਾਰਾਂ ਦੇ ਨਾਲ ਘਰੇਲੂ ਬਾਜ਼ਾਰਾਂ 'ਚ ਵੀ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਦੇ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ 'ਤੇ ਵੀ ਹੋਵੇਗੀ। ਇਸ ਸਿਲਸਿਲੇ 'ਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਿਧਾਂਤਿਕ ਸਮਝੌਤਾ ਹੋ ਚੁੱਕਾ ਹੈ, ਪਰ ਉਸ ਦਾ ਵੇਰਵਾ ਹੁਣ ਤੱਕ ਸਾਹਮਣੇ ਨਹੀਂ ਆਉਣ ਨਾਲ ਹੁਣ ਨਿਵੇਸ਼ਕਾਂ 'ਚ ਖਦਸ਼ਾ ਵਧਣ ਲੱਗਿਆ ਹੈ। ਪਿਛਲੇ ਹਫਤੇ ਪੰਜ ਕਾਰੋਬਾਰੀ ਦਿਨਾਂ 'ਚੋਂ ਤਿੰਨ 'ਚ ਬਾਜ਼ਾਰ 'ਚ ਗਿਰਾਵਟ ਰਹੀ। ਇਸ ਨਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 110.53 ਅੰਕ ਭਾਵ 0.27 ਫੀਸਦੀ ਦੀ ਗਿਰਾਵਟ 'ਚ ਹਫਤਾਵਾਰ 'ਤੇ 41,464.61 ਅੰਕ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 19.15 ਅੰਕ ਭਾਵ 0.16 ਫੀਸਦੀ ਟੁੱਟ ਕੇ 12,226.65 ਅੰਕ 'ਤੇ ਆ ਗਿਆ ਹੈ। ਦਿੱਗਜ ਅਤੇ ਵੱਡੀਆਂ ਕੰਪਨੀਆਂ ਦੇ ਮੱਧ ਅਤੇ ਛੋਟੀਆਂ ਕੰਪਨੀਆਂ 'ਚ ਨਿਵੇਸ਼ਕ ਲਿਵਾਲ ਰਹੇ। ਪਿਛਲੇ ਹਫਤੇ ਦੇ ਦੌਰਾਨ ਬੀ.ਐੱਸ.ਈ. ਦਾ ਮਿਡਕੈਪ 185.33 ਅੰਕ ਭਾਵ 1.24 ਫੀਸਦੀ ਚੜ੍ਹ ਕੇ 15.114.55 ਅੰਕ 'ਤੇ ਅਤੇ ਸਮਾਲਕੈਪ 441.08 ਅੰਕ ਭਾਵ 3.26 ਫੀਸਦੀ ਦੇ ਵਾਧੇ ਨਾਲ 13,988.89 ਅੰਕ 'ਤੇ ਪਹੁੰਚ ਗਿਆ।


Aarti dhillon

Content Editor

Related News