ਉੱਚ ਦੱਸ ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 57,263 ਕਰੋੜ ਰੁਪਏ ਵਧਿਆ

Sunday, Dec 30, 2018 - 11:21 AM (IST)

ਉੱਚ ਦੱਸ ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 57,263 ਕਰੋੜ ਰੁਪਏ ਵਧਿਆ

ਨਵੀਂ ਦਿੱਲੀ—ਦੇਸ਼ ਦੀਆਂ 10 'ਚੋਂ ਸਭ ਤੋਂ ਬਹੁਮੁੱਲੀ ਕੰਪਨੀਆਂ 'ਚੋਂ ਨੌ ਦੇ ਬਾਜ਼ਾਰ ਪੂੰਜੀਕਰਣ 'ਚ ਪਿਛਲੇ ਹਫਤੇ ਕੁੱਲ ਮਿਲਾ ਕੇ 57,263.16 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਉੱਚਤਮ ਲਾਭ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਰਹੀ। ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਇਕਮਾਤਰ ਅਜਿਹੀ ਕੰਪਨੀ ਰਹੀ, ਜਿਸ ਦੇ ਬਾਜ਼ਾਰ ਪੂੰਜੀਕਰਣ (ਐੱਮਕੈਪ) ਅਜਿਹੀ ਕੰਪਨੀ ਰਹੀ ਜਿਸ ਦੇ ਬਾਜ਼ਾਰ ਪੂੰਜੀਕਰਣ (ਐੱਮ-ਕੈਪ) 'ਚ ਗਿਰਾਵਟ ਆਈ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 17,413.29 ਕਰੋੜ ਰੁਪਏ ਵਧ ਕੇ 7,13,595.29 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਹੈਸੀਅਤ 9,694.54 ਕਰੋੜ ਰੁਪਏ ਵਧ ਕੇ 3,40,435.54 ਕਰੋੜ ਰੁਪਏ ਅਤੇ ਆਈ.ਟੀ.ਸੀ. ਦੀ ਹੈਸੀਅਤ 6,813.8 ਕਰੋੜ ਵਧ ਕੇ 3,45,301.80 ਕਰੋੜ ਰੁਪਏ ਹੋ ਗਈ। ਇੰਫੋਸਿਸ ਦਾ ਐੱਮ-ਕੈਪ 5,194.29 ਕਰੋੜ ਰੁਪਏ ਦੇ ਵਾਧੇ ਨਾਲ 2,87,282.29 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਦਾ ਐੱਮ-ਕੈਪ ਵਧ ਕੇ 5,152.2 ਕਰੋੜ ਰੁਪਏ ਵਧ ਕੇ 2,32,537.20 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 3,591.95 ਕਰੋੜ ਰੁਪਏ ਵਧ ਕੇ 5,77,322.95 ਕਰੋੜ ਰੁਪਏ ਜਦੋਂਕਿ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਐੱਮ-ਕੈਪ 3,571.75 ਕਰੋੜ ਰੁਪਏ ਚੜ੍ਹ ਕੇ 3,93,987.75 ਕਰੋੜ ਰੁਪਏ 'ਤੇ ਪਹੁੰਚ ਗਿਆ। ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਣ 3,331.86 ਕਰੋੜ ਰੁਪਏ ਵਧ ਕੇ 2,37,396.86 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਣ 2,499.48 ਕਰੋੜ ਰੁਪਏ ਵਧ ਕੇ 2,62,784.48 ਕਰੋੜ ਰੁਪਏ ਹੋ ਗਿਆ ਹੈ। ਉੱਧਰ ਦੂਜੇ ਪਾਸੇ ਟੀ.ਸੀ.ਐੱਸ ਦਾ ਬਾਜ਼ਾਰ ਪੂੰਜੀਕਰਣ 543.91 ਕਰੋੜ ਰੁਪਏ ਡਿੱਗ ਕੇ 7,11,377.09 ਕਰੋੜ ਰੁਪਏ 'ਤੇ ਆ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਪਿਛਲੇ ਹਫਤੇ 334.65 ਅੰਕ ਦੇ ਵਾਧੇ ਨਾਲ 36,076.72 ਅੰਕ 'ਤੇ ਬੰਦ ਹੋਇਆ।


author

Aarti dhillon

Content Editor

Related News