Mark Zuckerburg ਟਾਪੂ 'ਤੇ ਬਣਵਾ ਰਹੇ 'ਗੁਪਤ ਰਿਹਾਇਸ਼', ਸੁਰੰਗ ਰਾਹੀਂ ਬੰਕਰ ਦੀ ਹੈ ਵਿਵਸਥਾ

Tuesday, Dec 19, 2023 - 07:21 PM (IST)

Mark Zuckerburg ਟਾਪੂ 'ਤੇ ਬਣਵਾ ਰਹੇ 'ਗੁਪਤ ਰਿਹਾਇਸ਼', ਸੁਰੰਗ ਰਾਹੀਂ ਬੰਕਰ ਦੀ ਹੈ ਵਿਵਸਥਾ

ਨਵੀਂ ਦਿੱਲੀ — ਫੇਸਬੁੱਕ ਦੇ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇਕ ਮਾਰਕ ਜ਼ਕਰਬਰਗ ਹਵਾਈ ਟਾਪੂ 'ਚ 10 ਕਰੋੜ ਡਾਲਰ ਦੀ ਲਾਗਤ ਨਾਲ ਜ਼ਮੀਨਦੋਜ਼ ਬੰਕਰ ਬਣਾ ਰਹੇ ਹਨ। ਖਾਣ-ਪੀਣ ਦੀਆਂ ਵਸਤੂਆਂ ਅਤੇ ਊਰਜਾ ਦਾ ਆਪਣਾ ਪ੍ਰਬੰਧ ਹੋਵੇਗਾ। ਵਾਇਰਡ ਦੀ ਇਕ ਰਿਪੋਰਟ 'ਚ ਇਹ ਦਾਅਵਾ ਪ੍ਰਾਪਰਟੀ ਰਿਕਾਰਡ ਅਤੇ ਠੇਕੇਦਾਰਾਂ ਨਾਲ ਇੰਟਰਵਿਊ ਦੇ ਆਧਾਰ 'ਤੇ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਪ੍ਰਾਪਰਟੀ ਦਾ ਨਾਂ ਕੁਲਾਊ ਰੈਂਚ(Koolau Ranch) ਰੱਖਿਆ ਗਿਆ ਹੈ ਅਤੇ ਇਸ ਦਾ ਕੁਝ ਕੰਮ ਪੂਰਾ ਹੋ ਚੁੱਕਾ ਹੈ। 1400 ਏਕੜ 'ਚ ਬਣ ਰਹੇ ਇਸ ਕੰਪਾਊਂਡ ਨੂੰ ਬਹੁਤ ਗੁਪਤ ਰੱਖਿਆ ਗਿਆ ਹੈ ਅਤੇ ਇਥੇ ਕੰਮ ਕਰਨ ਵਾਲੇ ਕਿਸੇ ਵੀ ਕਾਮੇ ਨੂੰ ਇਸ ਬਾਰੇ ਗੱਲ ਤੱਕ ਕਰਨ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ :   ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ SGB ਦੀ ਵਿਕਰੀ

ਰਿਪੋਰਟ ਮੁਤਾਬਕ ਕਈ ਵਰਕਰਾਂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ 'ਤੇ ਪ੍ਰੋਜੈਕਟ ਬਾਰੇ ਪੋਸਟ ਕਰਨ ਵਾਲੇ ਕਈ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਕੰਪਾਉਂਡ ਵਿੱਚ ਦੋ ਦਰਜਨ ਇਮਾਰਤਾਂ ਅਤੇ ਦੋ ਕੇਂਦਰੀ ਹਵੇਲੀਆਂ ਬਣ ਰਹੀਆਂ ਹਨ। ਇਸ ਨੂੰ ਸੁਰੰਗ ਰਾਹੀਂ 5,000 ਵਰਗ ਫੁੱਟ ਜ਼ਮੀਨਦੋਜ਼ ਸ਼ੈਲਟਰ ਨਾਲ ਜੋੜਿਆ ਜਾਵੇਗਾ। ਇਸ ਵਿੱਚ ਘੱਟੋ-ਘੱਟ 30 ਬੈੱਡਰੂਮ ਅਤੇ 30 ਬਾਥਰੂਮ ਹੋਣਗੇ। ਇਸ ਵਿੱਚ ਗੈਸਟ ਹਾਊਸ ਅਤੇ ਡਿਸਕ ਦੇ ਆਕਾਰ ਦੇ 11 ਟ੍ਰੀਹਾਊਸ ਵੀ ਹੋਣਗੇ ਜੋ ਰੱਸੀ ਦੇ ਪੁਲ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਣਗੇ। ਇਸ ਵਿੱਚ ਇੱਕ ਲਿਵਿੰਗ ਸਪੇਸ ਅਤੇ ਮਕੈਨੀਕਲ ਰੂਮ ਵੀ ਹੋਵੇਗਾ। ਇਸ ਵਿਚ ਕੰਕਰੀਟ ਅਤੇ ਸਟੀਲ ਦੇ ਦਰਵਾਜ਼ੇ ਹੋਣਗੇ ਜਿਸ 'ਤੇ ਧਮਾਕੇ ਦਾ ਕੋਈ ਅਸਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ :    ਅਬੋਹਰ ਤੇ ਹੁਸ਼ਿਆਰਪੁਰ ਦੇ 'ਕਿੰਨੂ' ਨੂੰ ਮਿਲੀ ਨਵੀਂ ਪਛਾਣ, ਪੰਜਾਬ ਐਗਰੋ ਦੇ 'ਜਿਨ' ਨੂੰ ਮਿਲਿਆ ਦੂਜਾ ਸਥਾਨ

ਉਸਾਰੀ ਦਸਤਾਵੇਜ਼ਾਂ ਮੁਤਾਬਕ ਸਾਰੀ ਜਾਇਦਾਦ ਦੇ ਦਰਵਾਜ਼ੇ ਕੀਪੈਡ ਲਾਕ ਅਤੇ ਸਾਊਂਡਪਰੂਫਿੰਗ ਨਾਲ ਲੈਸ ਹੋਣਗੇ। ਇਸ ਦੀ ਲਾਇਬ੍ਰੇਰੀ ਵਿੱਚ ਗੁਪਤ ਦਰਵਾਜ਼ਾ ਅਤੇ ਹਰ ਥਾਂ ਕੈਮਰੇ ਲਗਾਏ ਜਾਣਗੇ। ਇਹ ਘਰ ਪੂਰੀ ਤਰ੍ਹਾਂ ਸਵੈ-ਨਿਰਭਰ ਹੋਵੇਗਾ। ਭਾਵ ਬਾਹਰੋਂ ਕੁਝ ਲਿਆਉਣ ਦੀ ਲੋੜ ਨਹੀਂ ਪਵੇਗੀ। ਜ਼ੁਕਰਬਰਗ ਨੇ ਇਹ ਜ਼ਮੀਨ 17 ਕਰੋੜ ਡਾਲਰ ਵਿੱਚ ਖਰੀਦੀ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ, ਉਹ 121 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਹੈ। ਇਸ ਸਾਲ ਸਭ ਤੋਂ ਵੱਧ ਕਮਾਈ ਦੇ ਮਾਮਲੇ 'ਚ ਉਹ ਐਲੋਨ ਮਸਕ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਜਕਰਬਰਗ ਦੀ ਨੈੱਟਵਰਥ ਇਸ ਸਾਲ 75.1 ਅਰਬ ਡਾਲਰ ਵਧੀ ਹੈ।

ਇਹ ਵੀ ਪੜ੍ਹੋ :    ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News