ਡਿਬਰੂਗੜ੍ਹ ਜਾ ਰਹੀ Indigo ਫਲਾਈਟ ਦੇ ਇੰਜਣ 'ਚ ਆਈ ਖ਼ਰਾਬੀ ... ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਦੋ ਵਿਧਾਇਕਾਂ ਸਮੇ

Sunday, Jun 04, 2023 - 06:16 PM (IST)

ਡਿਬਰੂਗੜ੍ਹ ਜਾ ਰਹੀ Indigo ਫਲਾਈਟ ਦੇ ਇੰਜਣ 'ਚ ਆਈ ਖ਼ਰਾਬੀ ... ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਦੋ ਵਿਧਾਇਕਾਂ ਸਮੇ

ਨਵੀਂ ਦਿੱਲੀ - ਗੁਹਾਟੀ ਤੋਂ ਅਸਾਮ ਦੇ ਡਿਬਰੂਗੜ੍ਹ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ ਟੇਕ-ਆਫ ਦੇ 20 ਮਿੰਟ ਬਾਅਦ ਤਕਨੀਕੀ ਖਰਾਬੀ ਆ ਗਈ। ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਜਹਾਜ਼ ਨੂੰ ਵਾਪਸ ਗੁਹਾਟੀ ਹਵਾਈ ਅੱਡੇ 'ਤੇ ਉਤਾਰਿਆ। ਫਲਾਈਟ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਅਤੇ ਭਾਜਪਾ ਦੇ ਦੋ ਵਿਧਾਇਕਾਂ ਸਮੇਤ 150 ਤੋਂ ਵੱਧ ਯਾਤਰੀ ਸਵਾਰ ਸਨ।

 ਇਹ ਵੀ ਪੜ੍ਹੋ  : ਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਕਰਜ਼ਾ ਲੈਣ ਦੀ ਹੱਦ ’ਚ ਕੀਤੀ ਕਟੌਤੀ

ਜਾਣਕਾਰੀ ਮੁਤਾਬਕ ਗੁਹਾਟੀ ਤੋਂ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੇ ਐਤਵਾਰ ਸਵੇਰੇ 8:40 'ਤੇ ਉਡਾਨ ਭਰੀ ਸੀ, ਪਰ 20 ਮਿੰਟ ਬਾਅਦ ਫਲਾਈਟ ਨੂੰ ਗੁਹਾਟੀ ਦੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਨਾ ਪਿਆ।

ਫਲਾਈਟ ਦੇ ਇੰਜਣ 'ਚ ਖਰਾਬੀ ਆ ਗਈ ਸੀ। ਇਸ ਵਿੱਚ ਕੇਂਦਰੀ ਰਾਜ ਮੰਤਰੀ ਤੋਂ ਇਲਾਵਾ ਭਾਜਪਾ ਦੇ ਦੋ ਵਿਧਾਇਕ ਪ੍ਰਸ਼ਾਂਤ ਫੁਕਣ ਅਤੇ ਤਰਸ਼ ਗੋਵਾਲਾ ਸਮੇਤ 150 ਤੋਂ ਵੱਧ ਯਾਤਰੀ ਯਾਤਰਾ ਕਰ ਰਹੇ ਸਨ। ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਮੈਂ ਭਾਜਪਾ ਵਿਧਾਇਕਾਂ ਪ੍ਰਸ਼ਾਂਤ ਫੁਕਨ ਅਤੇ ਤਾਰਸ਼ ਗੋਵਾਲਾ ਨਾਲ ਇੰਡੀਗੋ ਦੀ ਫਲਾਈਟ 'ਤੇ ਸੀ। ਗੁਹਾਟੀ ਦੇ ਡਿਬਰੂਗੜ੍ਹ ਹਵਾਈ ਅੱਡੇ ਵੱਲ ਮੋੜਨ ਤੋਂ ਪਹਿਲਾਂ ਫਲਾਈਟ 15 ਤੋਂ 20 ਮਿੰਟ ਤੱਕ ਹਵਾ ਵਿੱਚ ਰਹੀ। ਅਸੀਂ ਸਾਰੇ ਸੁਰੱਖਿਅਤ ਹਾਂ।

 ਇਹ ਵੀ ਪੜ੍ਹੋ  : RBI ਨੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਇੰਡੀਅਨ ਓਵਰਸੀਜ਼ ਬੈਂਕ 'ਤੇ ਲਗਾਇਆ 2 ਕਰੋੜ ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News