ਟੈਲੀਵਿਜ਼ਨ ਹੋ ਰਹੇ ''ਮੇਕ ਇਨ ਇੰਡੀਆ'', ਲੋਕਾਂ ਲਈ ਵਧਣਗੇ ਰੁਜ਼ਗਾਰ

Monday, Sep 10, 2018 - 10:52 AM (IST)

ਟੈਲੀਵਿਜ਼ਨ ਹੋ ਰਹੇ ''ਮੇਕ ਇਨ ਇੰਡੀਆ'', ਲੋਕਾਂ ਲਈ ਵਧਣਗੇ ਰੁਜ਼ਗਾਰ

ਨਵੀਂ ਦਿੱਲੀ— ਭਾਰਤ 'ਚ ਮੇਕ ਇੰਡੀਆ ਨੂੰ ਟੈਲੀਵਿਜ਼ਨ ਕੰਪਨੀਆਂ ਨਾਲ ਰਫਤਾਰ ਮਿਲ ਰਹੀ ਹੈ। ਸਥਾਨਕ ਨਿਰਮਾਣ ਵਧਣ ਨਾਲ ਰੁਜ਼ਗਾਰ ਦੇ ਮੌਕੇ ਵਧਣ ਦੀ ਸੰਭਾਵਨਾ ਦਿਸ ਰਹੀ ਹੈ। ਪਿਛਲੇ ਕੁਝ ਹਫਤਿਆਂ 'ਚ ਸ਼ਿਓਮੀ, ਟੀ. ਸੀ. ਐੱਲ., ਸਕਾਈਵਰਥ, ਬੀ. ਪੀ. ਐੱਲ. ਅਤੇ ਥਾਮਸਨ ਵਰਗੇ ਬ੍ਰਾਂਡਜ਼ ਨੇ ਦੇਸ਼ 'ਚ ਕੰਪੋਨੈਂਟਸ ਦਾ ਪ੍ਰਾਡਕਸ਼ਨ ਸ਼ੁਰੂ ਕੀਤਾ ਹੈ। ਇਹ ਕੰਪਨੀਆਂ ਹੁਣ ਤਕ ਦੇਸ਼ 'ਚ ਵਿਕਰੀ ਲਈ ਟੈਲੀਵਿਜ਼ਨਾਂ ਦਾ ਇੰਪੋਰਟ ਕਰ ਰਹੀਆਂ ਸਨ। ਸੋਨੀ ਅਤੇ ਐੱਲ. ਜੀ. ਵਰਗੇ ਟਾਪ ਬ੍ਰਾਂਡਜ਼ ਨੇ ਵੀ ਭਾਰਤ 'ਚ ਟੈਲੀਵਿਜ਼ਨ ਪਾਰਟਸ ਦਾ ਨਿਰਮਾਣ ਵਧਾ ਦਿੱਤਾ ਹੈ। ਸ਼ਿਓਮੀ ਨੇ ਭਾਰਤ 'ਚ 32 ਅਤੇ 43 ਇੰਚ ਦੇ ਮਾਡਲਜ਼ ਦਾ ਨਿਰਮਾਣ ਸ਼ੁਰੂ ਕੀਤਾ ਹੈ। ਬੀ. ਪੀ. ਐੱਲ. ਦੇ ਸੀ. ਓ. ਓ. ਮਨਮੋਹਨ ਗਣੇਸ਼ ਮੁਤਾਬਕ ਉਨ੍ਹਾਂ ਦੀ ਕੰਪਨੀ ਨੇ 32 ਅਤੇ 40 ਇੰਚ ਦੇ ਟੈਲੀਵਿਜ਼ਨ ਲਈ ਸਥਾਨਕ ਨਿਰਮਾਣ ਸ਼ੁਰੂ ਕੀਤਾ ਹੈ। ਹਾਲਾਂਕਿ ਸੈਮਸੰਗ ਸਥਾਨਕ ਨਿਰਮਾਣ ਘਟ ਕਰਨ ਅਤੇ ਵਿਅਤਨਾਮ ਤੋਂ ਟੈਲੀਵਿਜ਼ਨ ਦਰਾਮਦ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਵਿਅਤਨਾਮ ਨਾਲ ਭਾਰਤ ਦਾ ਮੁਕਤ ਵਪਾਰ ਸਮਝੌਤਾ ਹੈ।

ਸਰਕਾਰ ਨੇ ਇਸ ਸਾਲ ਡਿਊਟੀ 'ਚ ਕੁਝ ਬਦਲਾਅ ਕੀਤੇ ਸਨ, ਜਿਸ ਨਾਲ ਸਥਾਨਕ ਨਿਰਮਾਣ 5-7 ਫੀਸਦੀ ਸਸਤਾ ਪੈ ਰਿਹਾ ਹੈ। ਸਰਕਾਰ ਨੇ ਟੈਲੀਵਿਜ਼ਨ ਸੈੱਟ 'ਤੇ ਇੰਪੋਰਟ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਸੀ, ਜਿਸ ਦਾ ਮਕਸਦ ਚੀਨ, ਥਾਈਲੈਂਡ ਅਤੇ ਮਲੇਸ਼ੀਆ ਤੋਂ ਹੋਣ ਵਾਲੀ ਸਸਤੀ ਦਰਾਮਦ ਨੂੰ ਰੋਕਣਾ ਸੀ। ਉੱਥੇ ਹੀ ਦੇਸ਼ 'ਚ ਨਿਰਮਾਣ ਨੂੰ ਵਧਾਉਣ ਲਈ ਸਰਕਾਰ ਨੇ ਕੰਪੋਨੈਂਟਸ 'ਤੇ ਡਿਊਟੀ ਘਟਾਈ ਹੈ। ਸਰਕਾਰ ਨੇ ਬਣੇ-ਬਣਾਏ ਐੱਲ. ਈ. ਡੀ. ਟੈਲੀਵਿਜ਼ਨ ਪੈਨਲ 'ਤੇ 15 ਫੀਸਦੀ ਡਿਊਟੀ ਲਗਾਈ ਹੈ, ਜਦੋਂ ਕਿ ਓਪਨ ਸੈੱਲ ਟੈਲੀਵਿਜ਼ਨ ਪੈਨਲ 'ਤੇ ਡਿਊਟੀ 10 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਹੈ।
ੰਕੰਪਨੀਆਂ ਹੁਣ ਓ. ਐੱਲ. ਈ. ਡੀ. ਅਤੇ ਯੂ. ਐੱਚ. ਡੀ. ਪ੍ਰੀਮੀਅਮ ਮਾਡਲਜ਼ 'ਚ ਵੀ ਸਥਾਨਕ ਕੰਪੋਨੈਂਟਸ ਵਧਾ ਰਹੀਆਂ ਹਨ। ਨਿਰਮਾਣ 'ਚ ਠੇਕਾ ਕੰਪਨੀਆਂ ਦੀ ਵੱਡੀ ਹਿੱਸੇਦਾਰੀ ਹੈ। ਐੱਲ. ਜੀ. ਪੁਣੇ ਦੀ ਆਪਣੀ ਫੈਕਟਰੀ ਦਾ ਵਿਸਥਾਰ ਕਰ ਰਹੀ ਹੈ ਅਤੇ ਟੀ. ਸੀ. ਐੱਲ. ਦੀ ਯੋਜਨਾ ਵੀ ਕੰਪੋਨੈਂਟਸ ਬਣਾਉਣ ਲਈ ਯੂਨਿਟ ਲਗਾਉਣ ਦੀ ਹੈ। ਇੰਡਸਟਰੀ ਦੇ ਅੰਦਾਜ਼ੇ ਅਨੁਸਾਰ, ਦੇਸ਼ 'ਚ ਹਰ ਸਾਲ ਵਿਕਣ ਵਾਲੇ 1.4 ਕਰੋੜ ਟੈਲੀਵਿਜ਼ਨਾਂ 'ਚੋਂ ਲਗਭਗ 35 ਫੀਸਦੀ ਦਾ ਇੰਪੋਰਟ ਕੀਤਾ ਜਾਂਦਾ ਹੈ। ਇੰੰਡਸਟਰੀ ਨੂੰ ਉਮੀਦ ਹੈ ਕਿ ਦੀਵਾਲੀ ਤਕ ਦੇਸ਼ 'ਚ ਬਣਨ ਵਾਲੇ ਮਾਡਲਾਂ ਦੇ ਬਾਜ਼ਾਰ 'ਚ ਪਹੁੰਚਣ 'ਤੇ ਇੰਪੋਰਟ ਘਟ ਕੇ ਅੱਧਾ ਰਹਿ ਜਾਵੇਗਾ।


Related News