ਮਹਿੰਦਰ ਸਿੰਘ ਧੋਨੀ ਨੇ CARS24 'ਚ ਕੀਤਾ ਨਿਵੇਸ਼, ਬਣੇ ਬ੍ਰਾਂਡ ਅੰਬੈਸਡਰ

08/14/2019 10:27:37 AM

ਨਵੀਂ ਦਿੱਲੀ — ਆਮਰਪਾਲੀ 'ਚ ਨਿਵੇਸ਼ ਕਰਕੇ ਫੱਸ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪੁਰਾਣੀਆਂ ਕਾਰਾਂ ਦੀ ਖਰੀਦ-ਵਿਕਰੀ ਕਰਨ ਵਾਲੀ ਕਾਰਸ- 24 ’ਚ ਨਿਵੇਸ਼ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਰਸ-24 ਨੇ ਇਕ ਬਿਆਨ ’ਚ ਕਿਹਾ ਕਿ ਧੋਨੀ ਕੰਪਨੀ ’ਚ ਹਿੱਸੇਦਾਰੀ ਹਾਸਲ ਕਰਨਗੇ ਅਤੇ ਉਸ ਦੇ ਬ੍ਰਾਂਡ ਅੰਬੈਸਡਰ ਬਣਨਗੇ।

ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਧੋਨੀ ਨੇ ਕਿੰਨਾ ਨਿਵੇਸ਼ ਕੀਤਾ ਹੈ। ਕਾਰਸ-24 ਦਾ ਗਠਨ 2015 ’ਚ ਹੋਇਆ। ਇਹ ਦੇਸ਼ ’ਚ ਕਾਰਾਂ ਦੀ ਖਰੀਦ-ਵਿਕਰੀ ਦਾ ਸਭ ਤੋਂ ਵੱਡਾ ਮੰਚ ਹੈ। ਕੰਪਨੀ ਨੇ ਹਾਲ ਹੀ ’ਚ ਫ੍ਰੈਂਚਾਇਜ਼ੀ ਮਾਡਲ ’ਚ ਕਦਮ ਰੱਖਣ ਦਾ ਐਲਾਨ ਕੀਤਾ ਅਤੇ 2021 ਤੱਕ 300 ਮਝੌਲੇ ਸ਼ਹਿਰਾਂ ’ਚ ਹਾਜ਼ਰੀ ਵਧਾਉਣ ਦੀ ਯੋਜਨਾ ਹੈ। ਕੰਪਨੀ ’ਚ ਸਿਕੋਈਆ ਇੰਡੀਆ, ਐਕਸੋਰ ਸੀਡਸ, ਡੀ. ਐੱਸ. ਟੀ. ਗਲੋਬਲ ਦੇ ਹਿੱਸੇਦਾਰ ਕਿੰਗਸਵੇ ਕੈਪੀਟਲ ਅਤੇ ਕੇ. ਸੀ. ਕੇ. ਨੇ ਨਿਵੇਸ਼ ਕਰ ਰੱਖਿਆ ਹੈ।

ਫਿਲਹਾਲ ਭਾਰਤ ਵਿਚ ਕੰਪਨੀ ਦੇ 230 ਸ਼ਹਿਰਾਂ ਵਿਤ 10,000 ਚੈਨਲ ਪਾਰਟਨਰ ਹਨ। ਇਸ ਦੇ ਨਾਲ ਹੀ 35 ਸ਼ਹਿਰਾਂ ਵਿਚ 155 ਸ਼ਾਖਾਵਾਂ ਹਨ। ਇਸ ਕੰਪਨੀ ਵਿਚ Sequoia India, Exor Seeds, DST Global ਦੇ ਪਾਰਟਨਰਸ,Kingsway Capital ਅਤੇ KCK ਵਰਗੀਆਂ ਕੰਪਨੀਆਂ ਨੇ ਵੀ ਨਿਵੇਸ਼ ਕੀਤਾ ਹੋਇਆ ਹੈ।


Related News