10 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਸਾਮਾਨ ’ਤੇ ਹੁਣ ਲੱਗੇਗਾ 1 ਫੀਸਦੀ TCS

Thursday, Apr 24, 2025 - 03:05 AM (IST)

10 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਸਾਮਾਨ ’ਤੇ ਹੁਣ ਲੱਗੇਗਾ 1 ਫੀਸਦੀ TCS

ਨਵੀਂ  ਦਿੱਲੀ (ਭਾਸ਼ਾ) -10 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਹੈਂਡਬੈਗ, ਘੜੀ, ਜੁੱਤੇ ਅਤੇ ਸਪੋਰਟਸ ਵੀਅਰ (ਖੇਡ-ਕੁੱਦ ਦੇ ਪਹਿਨਣ ਵਾਲੇ ਉਤਪਾਦ) ਵਰਗੇ ਲਗਜ਼ਰੀ ਸਾਮਾਨ ’ਤੇ ਹੁਣ 1 ਫੀਸਦੀ ‘ਸਰੋਤ ’ਤੇ ਟੈਕਸ ਕੁਲੈਕਸ਼ਨ’ (ਟੀ. ਸੀ. ਐੱਸ.) ਲੱਗੇਗਾ। ਆਮਦਨ ਕਰ ਵਿਭਾਗ ਨੇ 22 ਅਪ੍ਰੈਲ ਤੋਂ 10 ਲੱਖ ਰੁਪਏ  ਤੋਂ ਜ਼ਿਆਦਾ ਦੀ ਵਿਸ਼ੇਸ਼ ਲਗਜ਼ਰੀ ਵਸਤਾਂ ਦੀ ਵਿਕਰੀ ’ਤੇ 1 ਫੀਸਦੀ ਦੀ ਦਰ ਨਾਲ ਟੀ. ਸੀ. ਐੱਸ. ਲਾਇਆ ਹੈ।

ਲਗਜ਼ਰੀ ਵਸਤਾਂ ਲਈ ਟੀ. ਸੀ. ਐੱਸ. ਪ੍ਰਬੰਧ ਵਿੱਤ ਨਿਯਮ, 2024 ਦੇ ਮਾਧਿਅਮ ਨਾਲ ਜੁਲਾਈ, 2024 ’ਚ ਪੇਸ਼ ਬਜਟ ਦੇ ਹਿੱਸੇ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ। ਟੀ. ਸੀ. ਐੱਸ. ਇਕੱਠੇ ਕਰਨ ਦੀ ਜ਼ਿੰਮੇਵਾਰੀ ਵਿਕ੍ਰੇਤਾ ’ਤੇ ਹੋਵੇਗੀ, ਜੋ ਸੂਚਿਤ ਵਸਤਾਂ ਜਿਵੇਂ ਘੜੀ, ਕਲਾ ਵਸਤੂਆਂ ਜਿਵੇਂ ਪੇਂਟਿੰਗ, ਮੂਰਤੀਆਂ ਅਤੇ ਪ੍ਰਾਚੀਨ ਵਸਤੂਆਂ, ਸੰਗ੍ਰਹਿਯੋਗ ਵਸਤੂਆਂ ਜਿਵੇਂ ਸਿੱਕੇ ਅਤੇ ਟਿਕਟ, ਕਸ਼ਤੀਆਂ, ਹੈਲੀਕਾਪਟਰ, ਲਗਜ਼ਰੀ ਹੈਂਡਬੈਗ,  ਧੁੱਪ  ਦੇ ਚਸ਼ਮੇ, ਜੁੱਤੇ, ਉੱਚ ਸ਼੍ਰੇਣੀ ਦੇ ਖੇਡ ਕੱਪੜੇ ਅਤੇ ਉਪਕਰਣ, ਹੋਮ ਥੀਏਟਰ ਸਿਸਟਮ ਅਤੇ ਰੇਸਿੰਗ ਜਾਂ ਪੋਲੋ ਲਈ ਘੋੜੇ ਆਦਿ ਦੇ ਸਬੰਧ ’ਚ ਹੋਵੇਗਾ। 

ਨਾਂਗੀਆ ਐਂਡਰਸਨ ਐੱਲ. ਐੱਲ. ਪੀ. ਦੇ ਟੈਕਸ ਸਾਂਝੇਦਾਰ ਸੰਦੀਪ ਝੁਨਝੁਨਵਾਲਾ ਨੇ ਕਿਹਾ ਕਿ ਇਹ ਸੂਚਨਾ ਉੱਚ ਮੁੱਲ ਵਾਲੇ ਵਿਵੇਕਸ਼ੀਲ ਖਰਚ ਦੀ ਨਿਗਰਾਨੀ ਵਧਾਉਣ ਅਤੇ ਲਗਜ਼ਰੀ ਸਾਮਾਨ ਸੈਕਟਰ ’ਚ ਆਡਿਟ ਨੂੰ ਮਜ਼ਬੂਤ ਕਰਨ ਦੀ ਸਰਕਾਰ ਦੀ ਇੱਛਾ  ਦੱਸਦੀ ਹੈ। ਇਹ ਸੂਚਨਾ ਟੈਕਸ ਆਧਾਰ ਦਾ ਵਿਸਥਾਰ ਕਰਨ ਅਤੇ ਜ਼ਿਆਦਾ ਵਿੱਤੀ ਪਾਰਦਰਸ਼ਤਾ ਨੂੰ ਬੜ੍ਹਾਵਾ ਦੇਣ  ਦੇ ਵਿਆਪਕ ਨੀਤੀਗਤ ਉਦੇਸ਼ ਨੂੰ ਦਰਸਾਉਂਦੀ ਹੈ । 


author

Inder Prajapati

Content Editor

Related News