ਲਗਜ਼ਰੀ ਕਾਰ ਕੰਪਨੀਆਂ ਦੀ ਸਰਕਾਰ ਤੋਂ ਟੈਕਸਾਂ ’ਚ ਕਟੌਤੀ ਦੀ ਮੰਗ

1/18/2021 10:00:24 AM

ਨਵੀਂ ਦਿੱਲੀ (ਭਾਸ਼ਾ) – ਲਗਜ਼ਰੀ ਕਾਰ ਕੰਪਨੀਆਂ ਮਰਸਿਡੀਜ਼-ਬੇਂਜ, ਆਡੀ ਅਤੇ ਲੈਂਬੋਰਗਿਨੀ ਨੂੰ ਉਮੀਦ ਹੈ ਕਿ ਸਰਕਾਰ ਆਉਂਦੇ ਆਮ ਬਜਟ ’ਚ ਵਾਹਨਾਂ ’ਤੇ ਟੈਕਸਾਂ ’ਚ ਕਟੌਤੀ ਕਰੇਗੀ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਉੱਚੀਆਂ ਟੈਕਸ ਦਰਾਂ ਕਾਰਣ ਪ੍ਰੀਮੀਅਮ ਕਾਰਾਂ ਦਾ ਬਾਜ਼ਾਰ ਅੱਗੇ ਨਹੀਂ ਵਧ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਵੀ ਵਾਹਨਾਂ ਦਾ ਇਹ ਸੇਗਮੈਂਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਲਗਜ਼ਰੀ ਕਾਰਾਂ ’ਤੇ ਜੇ ਟੈਕਸਾਂ ’ਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਮੰਗ ਪ੍ਰਭਾਵਿਤ ਹੋਵੇਗੀ ਅਤੇ ਇਹ ਖੇਤਰ ਪਿਛਲੇ ਸਾਲ ਪੇਸ਼ ਆਈਆਂ ਮੁਸ਼ਕਲਾਂ ਤੋਂ ਉਭਰ ਨਹੀਂ ਸਕੇਗਾ।

ਮਰਸਿਡੀਜ਼ ਬੇਂਜ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਸ਼ਵੇਂਕ ਨੇ ਕਿਹਾ ਕਿ ਕੋਈ ਵੀ ਅਜਿਹੀ ਚੀਜ਼, ਜਿਸ ਨਾਲ ਖੇਤਰ ਦੀ ਮੰਗ ਪ੍ਰਭਾਵਿਤ ਹੁੰਦੀ ਹੈ, ਉਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਅਖੀਰ ’ਚ ਇਸ ਨਾਲ ਸਮੱਸਿਆ ਪੈਦਾ ਹੋਵੇਗੀ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੰਪਨੀ ਆਉਂਦੇ ਬਜਟ ’ਚ ਟੈਕਾਂ ਦੇ ਮੋਰਚੇ ’ਤੇ ਸਰਕਾਰ ਤੋਂ ਕੀ ਉਮੀਦ ਕਰ ਰਹੀ ਹੈ।

ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ : ਕਾਰ ਖਰੀਦਣ ਦਾ ਬਣਾ ਰਹੇ ਹੋ ਪਲਾਨ ਤਾਂ Maruti ਘਰ ਬੈਠੇ ਗਾਹਕਾਂ ਨੂੰ ਦੇ ਰਹੀ ਇਹ ਸਕੀਮ

ਵਾਹਨਾਂ ’ਤੇ ਟੈਕਸ ਕਟੌਤੀ ਦੀ ਮੰਗ ਕਰਦੇ ਹੋਏ ਸ਼ਵੇਂਕ ਨੇ ਕਿਹਾ ਕਿ ਇਸ ਖੇਤਰ ’ਤੇ ਟੈਕਸ ਦੀਆਂ ਦਰਾਂ ਪਹਿਲਾਂ ਹੀ ਕਾਫੀ ਉੱਚੀਆਂ ਹਨ। ਇੰਪੋਰਟ ਡਿਊਟੀ ਤੋਂ ਲੈ ਕੇ ਜੀ. ਐੱਸ. ਟੀ. ਤੱਕ ਲਗਜ਼ਰੀ ਕਾਰਾਂ ’ਤੇ ਸੈੱਸ 22 ਫੀਸਦੀ ਤੱਕ ਹੈ। ਮੇਰਾ ਮੰਨਣਾ ਹੈ ਕਿ ਸਾਡਾ ਟੀਚਾ ਖੇਤਰ ਦੇ ਵਾਧੇ ਨੂੰ ਸਮਰਥਨ ਦੇਣਾ ਅਤੇ ਟੈਕਸ ਘਟਾਉਣ ਦਾ ਹੋਣਾ ਚਾਹੀਦਾ ਹੈ। ਸਾਨੂੰ ਇਸ ਦਾ ਰਸਤਾ ਲੱਭਣਾ ਚਾਹੀਦਾ ਹੈ।

ਇਹ ਵੀ ਪਡ਼੍ਹੋ : ਨੌਕਰੀ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ : ਜੇ ਤੁਸੀਂ ਭੁੱਲ ਗਏ ਹੋ UAN , ਤਾਂ ਇਸ ਤਰ੍ਹਾਂ ਪਤਾ ਲਗਾਓ

ਨੋਟ : ਇਸ ਖ਼ਬਰ ਬਾਰੋ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜਰੂਰ ਸਾਂਝੇ ਕਰੋ।


Harinder Kaur

Content Editor Harinder Kaur