ਸ਼ੇਅਰ ਬਾਜ਼ਾਰ ''ਚ ਹਾਹਾਕਾਰ ,ਭਾਰੀ ਗਿਰਾਵਟ ਕਾਰਨ 50 ਦਿਨਾਂ ''ਚ 50 ਲੱਖ ਕਰੋੜ ਦਾ ਨੁਕਸਾਨ

Monday, Nov 18, 2024 - 02:36 PM (IST)

ਸ਼ੇਅਰ ਬਾਜ਼ਾਰ ''ਚ ਹਾਹਾਕਾਰ ,ਭਾਰੀ ਗਿਰਾਵਟ ਕਾਰਨ 50 ਦਿਨਾਂ ''ਚ 50 ਲੱਖ ਕਰੋੜ ਦਾ ਨੁਕਸਾਨ

ਮੁੰਬਈ - ਪਿਛਲੇ ਦੋ ਮਹੀਨਿਆਂ 'ਚ ਸ਼ੇਅਰ ਬਾਜ਼ਾਰ 'ਚ 50 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ, ਜਿਸ ਦਾ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਮੁਨਾਫਾ ਬੁਕਿੰਗ ਹੈ। ਅਕਤੂਬਰ ਅਤੇ ਨਵੰਬਰ ਦੌਰਾਨ ਇਨ੍ਹਾਂ ਨਿਵੇਸ਼ਕਾਂ ਨੇ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਕਢਵਾਈ ਹੈ। ਇਸ ਸਮੇਂ ਦੌਰਾਨ, ਭਾਰਤੀ ਸਟਾਕ ਮਾਰਕੀਟ ਆਪਣੇ ਲਾਈਫ਼ ਟਾਈਮ ਦੇ ਉੱਚੇ ਪੱਧਰ ਤੋਂ 9,000 ਅੰਕਾਂ ਤੋਂ ਵੱਧ ਡਿੱਗ ਗਿਆ ਹੈ ਅਤੇ ਨਿਫਟੀ ਵਿੱਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ

50 ਦਿਨਾਂ 'ਚ 50 ਲੱਖ ਕਰੋੜ ਦਾ ਨੁਕਸਾਨ

ਇਸ ਦੌਰਾਨ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 50 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 27 ਸਤੰਬਰ ਨੂੰ ਸੈਂਸੈਕਸ 85,978.25 ਅੰਕਾਂ ਦੇ ਰਿਕਾਰਡ ਉੱਚ ਪੱਧਰ 'ਤੇ ਸੀ ਅਤੇ ਬੀਐਸਈ ਦਾ ਮਾਰਕੀਟ ਕੈਪ 4.77 ਲੱਖ ਕਰੋੜ ਰੁਪਏ ਦੇ ਨੇੜੇ ਸੀ। ਇਸ ਦੇ ਨਾਲ ਹੀ 18 ਨਵੰਬਰ ਤੱਕ, ਸੈਂਸੈਕਸ 77,000 ਅੰਕਾਂ ਤੋਂ ਹੇਠਾਂ ਆ ਗਿਆ ਹੈ, ਜਿਸ ਕਾਰਨ ਬੀਐਸਈ ਦਾ ਮਾਰਕੀਟ ਕੈਪ 4.27 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਬੀਐਸਈ ਦੇ ਮਾਰਕਿਟ ਕੈਪ ਤੋਂ ਕਰੀਬ 50 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਸਿੱਧਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ :     ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਸੈਂਸੈਕਸ ਅਤੇ ਨਿਫਟੀ ਕਿੰਨੀ ਡਿੱਗੇ?

ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਵੀ ਗਿਰਾਵਟ ਜਾਰੀ ਰਹੀ, ਜਿੱਥੇ ਸੈਂਸੈਕਸ 'ਚ 600 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਨਿਫਟੀ 'ਚ ਵੀ 180 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 27 ਸਤੰਬਰ ਨੂੰ ਸੈਂਸੈਕਸ ਆਪਣੇ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਸੀ, ਪਰ ਹੁਣ ਤੱਕ ਇਹ 9,013.19 ਅੰਕ ਯਾਨੀ 10.50 ਫੀਸਦੀ ਤੱਕ ਡਿੱਗ ਚੁੱਕਾ ਹੈ। ਇਸ ਦੇ ਨਾਲ ਹੀ ਨਿਫਟੀ 'ਚ ਵੀ 2,926.95 ਅੰਕ ਯਾਨੀ 11.13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :     PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ

ਵਿਦੇਸ਼ੀ ਨਿਵੇਸ਼ਕਾਂ ਦੀ ਮੁਨਾਫਾ ਬੁਕਿੰਗ ਕਾਰਨ ਸ਼ੇਅਰ ਬਾਜ਼ਾਰ ਡਿੱਗਿਆ

ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਾ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਬਾਜ਼ਾਰ 'ਚੋਂ ਪੂੰਜੀ ਨੂੰ ਕਢਵਾਉਣਾ ਹੈ। ਪਿਛਲੇ 50 ਦਿਨਾਂ 'ਚ ਵਿਦੇਸ਼ੀ ਨਿਵੇਸ਼ਕਾਂ ਨੇ 1.16 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਕਢਵਾਈ ਹੈ। ਇਕੱਲੇ ਅਕਤੂਬਰ 'ਚ ਉਨ੍ਹਾਂ ਨੇ 94,017 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਬੁੱਕ ਕੀਤਾ, ਜਦਕਿ ਨਵੰਬਰ 'ਚ ਹੁਣ ਤੱਕ 22,420 ਕਰੋੜ ਰੁਪਏ ਕਢਵਾਏ ਜਾ ਚੁੱਕੇ ਹਨ। ਇਹ ਅੰਕੜਾ ਆਪਣੇ ਆਪ ਵਿੱਚ ਬਹੁਤ ਵੱਡਾ ਹੈ, ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਵਿਦੇਸ਼ੀ ਨਿਵੇਸ਼ਕਾਂ ਨੇ ਇੰਨੇ ਘੱਟ ਸਮੇਂ ਵਿੱਚ ਸ਼ੇਅਰ ਬਾਜ਼ਾਰ ਵਿੱਚੋਂ ਇੰਨੀ ਵੱਡੀ ਰਕਮ ਦੀ ਨਿਕਾਸੀ ਨਹੀਂ ਕੀਤੀ ਹੈ।

ਮੁੱਲਾਂਕਣ ਦੇ ਕਾਰਨ ਨਿਕਾਸੀ

ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਦਾ ਮੁਲਾਂਕਣ ਦੁਨੀਆ ਦੇ ਹੋਰ ਉਭਰਦੇ ਬਾਜ਼ਾਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਗਿਆ ਹੈ। ਇਸ ਕਾਰਨ ਵਿਦੇਸ਼ੀ ਨਿਵੇਸ਼ਕ ਹੁਣ ਮੁਨਾਫਾ ਬੁਕਿੰਗ ਦੇ ਰਾਹ ਪਏ ਹੋਏ ਹਨ। ਹਾਲਾਂਕਿ, ਪਿਛਲੇ ਹਫਤੇ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਨਿਕਾਸੀ ਦੀ ਰਫਤਾਰ ਪਹਿਲਾਂ ਨਾਲੋਂ ਹੌਲੀ ਪਾਈ ਗਈ। ਸਿਰਫ਼ 2,500 ਕਰੋੜ ਰੁਪਏ ਹੀ ਕਢਵਾਏ ਗਏ ਸਨ, ਜਦੋਂ ਕਿ ਪਹਿਲੇ ਹਫ਼ਤੇ ਇਹ ਅੰਕੜਾ 20,000 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਹ ਹੌਲੀ ਨਿਕਾਸੀ ਭਾਰਤ ਦੇ ਸਟਾਕ ਮਾਰਕੀਟ ਲਈ ਇੱਕ ਸਕਾਰਾਤਮਕ ਸੰਕੇਤ ਹੋ ਸਕਦਾ ਹੈ, ਜਿਸ ਨਾਲ ਬਾਜ਼ਾਰ ਵਿੱਚ ਰਿਕਵਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ :     ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News