ਸ਼ੇਅਰ ਬਾਜ਼ਾਰ ਦੀ ਲੰਮੀ ਛਾਲ : ਸੈਂਸੈਕਸ 1961 ਤੇ ਨਿਫਟੀ 557 ਅੰਕਾਂ ਦਾ ਵਾਧਾ ਲੈ ਕੇ ਹੋਏ ਬੰਦ

Friday, Nov 22, 2024 - 03:49 PM (IST)

ਸ਼ੇਅਰ ਬਾਜ਼ਾਰ ਦੀ ਲੰਮੀ ਛਾਲ : ਸੈਂਸੈਕਸ 1961 ਤੇ ਨਿਫਟੀ 557 ਅੰਕਾਂ ਦਾ ਵਾਧਾ ਲੈ ਕੇ ਹੋਏ ਬੰਦ

ਮੁੰਬਈ - ਅੱਜ ਯਾਨੀ 22 ਨਵੰਬਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 1961.32 ਅੰਕ ਭਾਵ 2.54% ਦੇ ਵਾਧੇ ਨਾਲ 79,117.11 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 28 ਵੱਧ ਰਹੇ ਹਨ ਅਤੇ 2 ਵਿੱਚ ਗਿਰਾਵਟ ਹੈ।

ਦੂਜੇ ਪਾਸੇ ਨਿਫਟੀ ਵੀ 557.35 ਅੰਕ ਭਾਵ 2.39% ਚੜ੍ਹ ਕੇ 23,907.25 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 1 ਸਟਾਕ ਨੂੰ ਛੱਡ ਕੇ ਬਾਕੀ ਸਾਰੇ 49 ਸਟਾਕ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।   ਐਨਐਸਈ ਦੇ ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।

ਅਡਾਨੀ ਗਰੁੱਪ ਦੇ 10 ਵਿੱਚੋਂ 8 ਸ਼ੇਅਰ ਡਿੱਗੇ

ਉਦਯੋਗਪਤੀ ਗੌਤਮ ਅਡਾਨੀ ਸਮੇਤ ਅੱਠ ਲੋਕਾਂ 'ਤੇ ਅਮਰੀਕਾ 'ਚ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗਣ ਤੋਂ ਬਾਅਦ ਕੀਨੀਆ ਦੀ ਸਰਕਾਰ ਨੇ ਵੀਰਵਾਰ ਨੂੰ ਅਡਾਨੀ ਸਮੂਹ ਨਾਲ ਕੀਤੇ ਸਾਰੇ ਸੌਦਿਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਅਸਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਤੇ ਨਜ਼ਰ ਆ ਰਿਹਾ ਹੈ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 7.34 ਫੀਸਦੀ ਦੀ ਗਿਰਾਵਟ ਆਈ ਹੈ।

ਵਿਦੇਸ਼ੀ ਨਿਵੇਸ਼ਕਾਂ ਨੇ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.02 ਫੀਸਦੀ ਅਤੇ ਕੋਰੀਆ ਦਾ ਕੋਸਪੀ 1.10 ਫੀਸਦੀ ਚੜ੍ਹਿਆ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.46% ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
21 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 1.06% ਵਧ ਕੇ 43,870 'ਤੇ ਅਤੇ SP 500 0.53% ਵਧ ਕੇ 5,948 'ਤੇ ਪਹੁੰਚ ਗਿਆ। ਨੈਸਡੈਕ ਵੀ 0.033% ਵਧ ਕੇ 18,972 'ਤੇ ਪਹੁੰਚ ਗਿਆ।
NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 21 ਨਵੰਬਰ ਨੂੰ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ₹ 4,200.16 ਕਰੋੜ ਦੇ ਸ਼ੇਅਰ ਖਰੀਦੇ।


author

Harinder Kaur

Content Editor

Related News