31 ਮਾਰਚ ਤੱਕ ਪੈਨ-ਆਧਾਰ ਨਾ ਕੀਤਾ ਲਿੰਕ ਤਾਂ ਭਰਨਾ ਹੋਵੇਗਾ ਇੰਨਾ ਜੁਰਮਾਨਾ

Saturday, Mar 27, 2021 - 10:15 AM (IST)

31 ਮਾਰਚ ਤੱਕ ਪੈਨ-ਆਧਾਰ ਨਾ ਕੀਤਾ ਲਿੰਕ ਤਾਂ ਭਰਨਾ ਹੋਵੇਗਾ ਇੰਨਾ ਜੁਰਮਾਨਾ

ਨਵੀਂ ਦਿੱਲੀ- ਜੇਕਰ ਤੁਸੀਂ ਆਪਣੇ ਪੈਨ ਨੂੰ 31 ਮਾਰਚ 2021 ਦੀ ਆਖ਼ਰੀ ਤਾਰੀਖ਼ ਤੱਕ ਆਧਾਰ ਨਾਲ ਨਹੀਂ ਜੋੜਦੇ ਤਾਂ ਨਾ ਸਿਰਫ਼ ਤੁਹਾਡਾ ਪੈਨ ਬੇਕਾਰ ਹੋ ਜਾਵੇਗਾ ਸਗੋਂ ਇਸ ਤੋਂ ਬਾਅਦ ਲਿੰਕਿੰਗ ਲਈ ਤੁਹਾਨੂੰ ਜੁਰਮਾਨਾ ਵੀ ਭਰਨਾ ਪਵੇਗਾ। ਸਰਕਾਰ ਨੇ ਇਸ ਲਈ 23 ਮਾਰਚ, 2021 ਨੂੰ ਫਾਈਨੈਂਸ ਬਿੱਲ ਨੂੰ ਪਾਸ ਕਰਨ ਸਮੇਂ ਇਨਕਮ ਟੈਕਸ (ਆਈ. ਟੀ.) ਐਕਟ-1961 ਵਿਚ ਇਕ ਨਵਾਂ ਸੈਕਸ਼ਨ 234-ਐੱਚ ਸ਼ਾਮਲ ਕੀਤਾ ਹੈ।

ਇਹ ਵੀ ਪੜ੍ਹੋ- ਮਹਿੰਗੇ ਹੋਣਗੇ ਸਮਾਰਟ ਫੋਨ, ਸਰਕਾਰ 1 ਅਪ੍ਰੈਲ ਤੋਂ ਲਾਵੇਗੀ ਕਸਟਮ ਡਿਊਟੀ

ਨਵੇਂ ਸ਼ਾਮਲ ਕੀਤੇ ਗਏ ਨਿਯਮ ਅਨੁਸਾਰ, ਸਰਕਾਰ ਪੈਨ ਨੂੰ ਆਧਾਰ ਨਾਲ ਨਾ ਜੋੜਨ 'ਤੇ ਜੁਰਮਾਨੇ ਦੀ ਰਕਮ ਨਿਰਧਾਰਤ ਕਰੇਗੀ। ਇਹ ਜੁਰਮਾਨਾ 1,000 ਰੁਪਏ ਤੱਕ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮਾਂ ਦਾ ਪੰਜ ਲੱਖ ਤੱਕ ਦਾ ਪੀ. ਐੱਫ. ਹੋਵੇਗਾ ਟੈਕਸ ਫ੍ਰੀ!

ਇਸ ਸਮੇਂ ਪੈਨ ਅਤੇ ਆਧਾਰ ਨੂੰ ਜੋੜਨ ਦੀ ਅੰਤਿਮ ਸਮਾਂ-ਸੀਮਾ 31 ਮਾਰਚ 2021 ਹੈ। ਮੌਜੂਦਾ ਕਾਨੂੰਨਾਂ ਅਨੁਸਾਰ ਜੇਕਰ ਪੈਨ ਨੂੰ ਆਧਾਰ ਨਾਲ ਨਹੀਂ ਲਿੰਕ ਕੀਤਾ ਜਾਂਦਾ ਤਾਂ ਇਹ ਰੱਦ ਹੋ ਜਾਵੇਗਾ। ਇਸ ਸਥਿਤੀ ਵਿਚ ਪੈਨ ਦਾ ਇਸਤੇਮਾਲ ਪੈਸਿਆਂ ਦੇ ਲੈਣ-ਦੇਣ ਵਿਚ ਨਹੀਂ ਹੋ ਸਕੇਗਾ, ਜਿੱਥੇ ਇਸ ਦਾ ਲੱਗਣਾ ਲਾਜ਼ਮੀ ਹੈ। ਬਜਟ ਪ੍ਰਸਤਾਵ 1 ਅਪ੍ਰੈਲ 2021 ਤੋਂ ਲਾਗੂ ਹੋ ਜਾਣਗੇ। ਜੇਕਰ ਸਰਕਾਰ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਖ਼ ਨਹੀਂ ਵਧਾਉਂਦੀ ਅਤੇ ਤੁਸੀਂ 31 ਮਾਰਚ 2021 ਤੱਕ ਪੈਨ ਨੂੰ ਆਧਾਰ ਨਾਲ ਨਹੀਂ ਜੋੜਦੇ ਤਾਂ ਤੁਹਾਨੂੰ ਇਸ ਤਾਰੀਖ਼ ਤੋਂ ਪਿੱਛੋਂ ਆਧਾਰ ਨਾਲ ਲਿੰਕ ਕਰਨ ਸਮੇਂ ਜੁਰਮਾਨਾ ਦੇਣਾ ਪਵੇਗਾ, ਜੋ ਵੱਧ ਤੋਂ ਵੱਧ 1,000 ਰੁਪਏ ਹੋ ਸਕਦਾ ਹੈ।

ਇਹ ਵੀ ਪੜ੍ਹੋ- ਬੈਂਕ, ਡਾਕਘਰ 'ਚ ਹਨ ਖਾਤੇ ਤਾਂ ਕਰ ਲਓ ਇਹ ਕੰਮ, ਨਹੀਂ ਤਾਂ ਹੋ ਸਕਦੇ ਨੇ ਬੰਦ!

 


author

Sanjeev

Content Editor

Related News