ਜਲਦ ਕਰੋ ਪੈਨ-ਆਧਾਰ ਲਿੰਕ, 31 ਮਾਰਚ ਤੱਕ ਅਜਿਹਾ ਨਾ ਕਰਨ 'ਤੇ ਹੋ ਸਕਦੈ ਭਾਰੀ ਨੁਕਸਾਨ
Monday, Feb 06, 2023 - 07:03 PM (IST)
ਨਵੀਂ ਦਿੱਲੀ (ਭਾਸ਼ਾ) - ਕੁੱਲ 61 ਕਰੋੜ ਸਥਾਈ ਖਾਤਾ ਨੰਬਰਾਂ (ਪੈਨ) ਵਿਚੋਂ ਕਰੀਬ 48 ਕਰੋੜ ਨੂੰ ਹੁਣ ਤੱਕ ਵਿਲੱਖਣ ਵਿਲੱਖਣ ਪਛਾਣ ਨੰਬਰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਜੋ ਲੋਕ 31 ਮਾਰਚ ਤੱਕ ਅਜਿਹਾ ਨਹੀਂ ਕਰਨਗੇ, ਉਨ੍ਹਾਂ ਨੂੰ ਵਪਾਰ ਅਤੇ ਟੈਕਸ ਨਾਲ ਸਬੰਧਤ ਗਤੀਵਿਧੀਆਂ ਵਿਚ ਲਾਭ ਨਹੀਂ ਮਿਲੇਗਾ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਦੇ ਚੇਅਰਪਰਸਨ ਨਿਤਿਨ ਗੁਪਤਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜੇ ਵੀ ਕਈ ਕਰੋੜ ਪੈਨ ਨੂੰ ਆਧਾਰ ਨਾਲ ਜੋੜਿਆ ਨਹੀਂ ਗਿਆ ਹੈ ਪਰ 31 ਮਾਰਚ, 2023 ਦੀ ਸਮਾਂ ਹੱਦ ਖਤਮ ਹੋਣ ਤਕ ਇਸ ਕੰਮ ਦੇ ਵੀ ਪੂਰਾ ਹੋ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ : 10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ ਦਾਇਰ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ 31 ਮਾਰਚ 2023 ਦੀ ਸਮਾਂ ਹੱਦ ਤੈਅ ਕਰਦੇ ਹੋਏ ਕਿਹਾ ਗਿਆ ਹੈ ਕਿ ਆਧਾਰ ਨਾਲ ਲਿੰਕ ਨਾ ਹੋਣ ਵਾਲੇ ਨਿੱਜੀ ਪੈਨ ਇਸ ਤਰੀਕ ਤੋਂ ਬਾਅਦ ਪੈਸਿਵ ਐਲਾਨ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਤੋਂ 31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ 1,000 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਸੀ. ਬੀ. ਡੀ. ਟੀ. ਮੁਖੀ ਨੇ ਕਿਹਾ,‘‘ਪੈਨ ਨੂੰ ਆਧਾਰ ਨਾਲ ਲਿੰਕ ਕਰਨ ਬਾਰੇ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਹਨ ਅਤੇ ਅਸੀਂ ਇਸ ਸਮਾਂ ਹੱਦ ਨੂੰ ਕਈ ਵਾਰ ਵਧਾਇਆ ਹੈ। ਜੇਕਰ ਨਿਰਧਾਰਤ ਸਮੇਂ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ ਉਸ ਧਾਰਕ ਨੂੰ ਟੈਕਸ ਲਾਭ ਨਹੀਂ ਮਿਲ ਸਕੇਗਾ ਕਿਉਂਕਿ ਉਸ ਦਾ ਪੈਨ ਮਾਰਚ ਤੋਂ ਬਾਅਦ ਵੈਲਿਡ ਨਹੀਂ ਰਹੇਗਾ।’’
ਇਹ ਵੀ ਪੜ੍ਹੋ : Hindenburg ਰਿਪੋਰਟ ਕਾਰਨ ਡੁੱਬਾ LIC ਦਾ ਅੱਧਾ ਪੈਸਾ, ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਭਾਰੀ ਨੁਕਸਾਨ
ਸੀ. ਬੀ. ਡੀ. ਟੀ. ਵੱਲੋਂ ਪਿਛਲੇ ਸਾਲ ਜਾਰੀ ਇਕ ਸਰਕੂਲਰ ਵਿਚ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਕ ਪੈਨ ਦੇ ਬੰਦ ਹੋ ਜਾਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਆਮਦਨ ਕਰ ਕਾਨੂੰਨ ਤਹਿਤ ਨਿਰਧਾਰਤ ਸਾਰੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਵਿਚ ਇਨਕਮ ਟੈਕਸ ਰਿਟਰਨ ਦਾਇਰ ਕਰ ਪਾਉਣਾ ਅਤੇ ਪੈਂਡਿੰਗ ਰਿਟਰਨਾਂ ਦੀ ਪ੍ਰਕਿਰਿਆ ਨਾ ਹੋ ਪਾਉਣ ਵਰਗੀਆਂ ਸਥਿਤੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੈਨ ਨੂੰ ਸਾਂਝਾ ਪਛਾਣਕਰਤਾ ਬਣਾਉਣ ਦਾ ਬਜਟ ਐਲਾਨ ਵਪਾਰ ਜਗਤ ਲਈ ਫਾਇਦੇਮੰਦ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਚ ਐਲਾਨ ਕੀਤਾ ਹੈ ਕਿ ਸਰਕਾਰੀ ਏਜੰਸੀਆਂ ਦੀਆਂ ਡਿਜੀਟਲ ਪ੍ਰਣਾਲੀਆਂ ’ਚ ਪੈਨ ਨੂੰ ਵਪਾਰਕ ਅਦਾਰੇ ਹੁਣ ਇਕ ਸਾਂਝਾ ਪਛਾਣਕਰਤਾ ਵਜੋਂ ਵਰਤੋਂ ਕਰ ਸਕਣਗੇ।
ਇਹ ਵੀ ਪੜ੍ਹੋ : ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਚੀਨੀ-ਜਾਪਾਨੀ ਨਾਗਰਿਕ, ਪਾਲਣ-ਪੋਸ਼ਣ ਦਾ ਖਰਚਾ ਬਣਿਆ ਚਿੰਤਾ ਦਾ ਵਿਸ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।