ਬਾਜ਼ਾਰ 'ਚ ਹਲਕਾ ਵਾਧਾ, ਸੈਂਸੈਕਸ 33768 ਅਤੇ ਨਿਫਟੀ 10457 ਅੰਕ 'ਤੇ ਖੁੱਲ੍ਹਿਆ
Friday, Dec 22, 2017 - 09:45 AM (IST)

ਨਵੀਂ ਦਿੱਲੀ—ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ ਅੱਜ ਸੈਂਸੈਕਸ 12.19 ਅੰਕ ਭਾਵ 0.04 ਫੀਸਦੀ ਵਧ ਕੇ 33,768.47 ਅਤੇ ਨਿਫਟੀ 17 ਅੰਕ ਭਾਵ 0.16 ਫੀਸਦੀ ਵਧ ਕੇ 10,457.30 'ਤੇ ਖੁੱਲ੍ਹਿਆ ਹੈ।ਫਿਲਹਾਲ ਸੈਂਸੈਕਸ 88 ਅੰਕ ਭਾਵ 0.25 ਫੀਸਦੀ ਦੀ ਤੇਜ਼ੀ ਨਾਲ 33,845 ਦੇ ਪੱਧਰ 'ਤੇ ਅਤੇ ਨਿਫਟੀ 24 ਅੰਕ ਭਾਵ 0.25 ਫੀਸਦੀ ਦੇ ਵਾਧੇ ਨਾਲ 10,465 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਵੀ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.6 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਰਿਐਲਟੀ, ਮੀਡੀਆ, ਆਟੋ, ਪੀ.ਐੱਸ.ਯੂ ਬੈਂਕ, ਕੈਪੀਟਲ ਗੁਡਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਆਈ ਹੈ। ਬੈਂਕ ਨਿਫਟੀ 0.15 ਫੀਸਦੀ ਦੇ ਵਾਧੇ ਨਾਲ 25,593 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਆਈ.ਟੀ. ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ।
ਟਾਪ ਗੇਨਰਸ
ਅਰਬਿੰਦੋ ਫਾਰਮਾ, ਗੇਲ, ਵੇਦਾਂਤਾ, ਹੀਰੋ ਮੋਟੋਕਾਰਪ, ਮਹਿੰਦਰਾ ਐਂਡ ਮਹਿੰਦਰਾ, ਐੱਨ.ਟੀ.ਪੀ.ਸੀ., ਓ.ਐੱਨ.ਜੀ.ਸੀ., ਸਿਪਲਾ, ਭੇਲ
ਟਾਪ ਲੂਸਰ
ਬਜਾਜ ਆਟੋ, ਬੀ.ਪੀ.ਸੀ.ਐੱਲ, ਕੋਲ ਇੰਡੀਆ, ਐੱਚ.ਸੀ.ਐੱਲ. ਟੇਕ, ਆਈਡੀਆ, ਟਾਟਾ ਮੋਟਰਸ, ਏਸ਼ੀਅਨ ਪੇਂਟਸ, ਡਾ ਰੈੱਡੀਜ਼