Budget Session: ਰਾਸ਼ਟਰਪਤੀ ਅੱਜ ਦੋਵਾਂ ਸਦਨਾਂ ਨੂੰ ਕਰਨਗੇ ਸੰਬੋਧਨ, ਕਾਂਗਰਸ ਦੇ ਕਈ ਵੱਡੇ ਨੇਤਾ ਰਹਿਣਗੇ ਗ਼ੈਰ-ਹਾਜ਼ਰ
Tuesday, Jan 31, 2023 - 11:12 AM (IST)
ਬਿਜ਼ਨੈੱਸ ਡੈਸਕ- ਸੰਸਦ ਦਾ ਬਜਟ ਸੈਸ਼ਨ ਅੱਜ ਭਾਵ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ 'ਚ ਆਪਣਾ ਪਹਿਲਾ ਭਾਸ਼ਣ ਦੇਵੇਗੀ। ਸੈਸ਼ਨ ਦੌਰਾਨ ਸਰਕਾਰ ਦੀ ਨਜ਼ਰ ਰਾਸ਼ਟਰਪਤੀ ਦੇ ਭਾਸ਼ਣ ਅਤੇ ਧੰਨਵਾਦ ਦੇ ਮਤੇ ਅਤੇ ਵਿੱਤੀ ਸਾਲ 2023-24 ਦੇ ਆਮ ਬਜਟ ਆਦਿ 'ਤੇ ਸੁਚਾਰੂ ਰੂਪ ਨਾਲ ਚਰਚਾ 'ਤੇ ਕਰਵਾਉਣ 'ਤੇ ਰਹੇਗੀ। ਬਜਟ ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਤੱਕ ਚੱਲੇਗਾ ਅਤੇ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ ਦੌਰਾਨ 27 ਬੈਠਕਾਂ ਹੋਣਗੀਆਂ।
ਇਸ ਦੌਰਾਨ ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀਨਗਰ ਤੋਂ ਉਡਾਣਾਂ 'ਚ ਦੇਰੀ ਹੋਣ ਕਾਰਨ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਈ ਹੋਰ ਸੰਸਦ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਦੇ ਭਾਸ਼ਣ 'ਚ ਸ਼ਾਮਲ ਨਹੀਂ ਹੋ ਸਕਣਗੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਰਮੇਸ਼ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਸ਼੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਖੜਗੇ ਜੀ ਅਤੇ ਕਈ ਹੋਰ ਕਾਂਗਰਸ ਸੰਸਦ ਦੋਵੇਂ ਸਦਨਾਂ ਦੀ ਬੈਠਕ 'ਚ ਹੋਣ ਵਾਲੇ ਰਾਸ਼ਟਰਪਤੀ ਦੇ ਭਾਸ਼ਣ 'ਚ ਮੌਜੂਦ ਨਹੀਂ ਹੋ ਸਕਣਗੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।