‘IPO ਤੋਂ ਪਹਿਲਾਂ LIC ਮਾਲਾਮਾਲ, ਸਿਰਫ 3 ਮਹੀਨਿਆਂ ’ਚ 10 ਹਜ਼ਾਰ ਕਰੋੜ ਰੁਪਏ ਦਾ ਰਿਕਾਰਡ ਮੁਨਾਫਾ’

Saturday, Jul 17, 2021 - 10:59 AM (IST)

‘IPO ਤੋਂ ਪਹਿਲਾਂ LIC ਮਾਲਾਮਾਲ, ਸਿਰਫ 3 ਮਹੀਨਿਆਂ ’ਚ 10 ਹਜ਼ਾਰ ਕਰੋੜ ਰੁਪਏ ਦਾ ਰਿਕਾਰਡ ਮੁਨਾਫਾ’

ਨਵੀਂ ਦਿੱਲੀ (ਇੰਟ.) – ਇਨੀਸ਼ੀਅਲ ਪਬਲਿਕ ਆਫਰਿੰਗ (ਆਈ.ਪੀ. ਓ.) ਤੋਂ ਪਹਿਲਾਂ ਐੱਲ. ਆਈ ਸੀ. ਮਾਲਾਮਾਲ ਹੋ ਗਈ ਹੈ। ਸਿਰਫ 3 ਮਹੀਨੇ ’ਚ ਉਸ ਨੂੰ 10,000 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ।
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੂੰ ਸ਼ੇਅ ਬਾਜ਼ਾਰ ਤੋਂ ਰਿਕਾਰਡ 10,000 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਐੱਲ. ਆਈ. ਸੀ. ਨੇ ਉਨ੍ਹਾਂ ਸ਼ੇਅਰਾਂ ਦੀ ਵਿਕਰੀ ਕਰ ਕੇ ਜ਼ਿਆਦਾ ਮੁਨਾਫਾ ਕਮਾਇਆ ਹੈ, ਜਿਸ ਨੂੰ ਕੁਝ ਸਾਲ ਪਹਿਲਾਂ ਖਰੀਦਿਆ ਗਿਆ ਸੀ। ਜੂਨ ਤਿਮਾਹੀ ’ਚ ਐੱਲ. ਆਈ. ਸੀ. ਨੇ ਜਿਨ੍ਹਾਂ ਕੰਪਨੀਆਂ ਦੇ ਸ਼ੇਅਰ ਵੇਚ ਕੇ ਮੁਨਾਫਾ ਕਮਾਇਆ ਹੈ, ਉਨ੍ਹਾਂ ’ਚ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਐੱਚ. ਡੀ. ਐੱਫ. ਸੀ. ਬੈਂਕ ਲਿਮਟਿਡ, ਬਾਇਓਕਾਨ ਲਿਮਟਿਡ ਅਤੇ ਹੀਰੋ ਮੋਟੋਕਾਰਪ ਲਿਮਟਿਡ ਵੀ ਸ਼ਾਮਲ ਹਨ।

20,000 ਕਰੋੜ ਦੇ ਸ਼ੇਅਰ ਵੇਚੇ

ਐੱਲ. ਆਈ. ਸੀ. ਦੇ ਇਕ ਅਧਿਕਾਰੀ ਮੁਤਾਬਕ ਐੱਲ. ਆਈ. ਸੀ. ਨੇ ਇਸ ਔਖ ਸਾਲ ਦੀ ਪਹਿਲੀ ਤਿਮਾਹੀ ’ਚ ਲਗਭਗ 20,000 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ, ਜਿਸ ਨਾਲ 10,000 ਕਰੋੜ ਰੁਪਏ ਤੋਂ ਵੱਧ ਦਾ ਮੁੁਨਾਫਾ ਹੋਇਆ ਸੀ। ਐੱਲ. ਆਈ. ਸੀ. ਨੂੰ ਇਹ ਮੁਨਾਫਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਆਪਣੇ ਸਿਖਰ ’ਤੇ ਸੀ ਅਤੇ ਰੋਜ਼ਾਨਾ ਦੇਸ਼ ’ਚ 4 ਲੱਖ ਤੋਂ ਵੱਧ ਨਵੇਂ ਮਰੀਜ਼ ਮਿਲ ਰਹੇ ਸਨ। ਮਹਾਮਾਰੀ ਦੇ ਇਸ ਦੌਰ ’ਚ ਵੀ ਸ਼ੇਅਰ ਬਾਜ਼ਾਰ ’ਚ 6 ਫੀਸਦੀ ਤੋਂ ਵੱਧ ਦੀ ਗ੍ਰੋਥ ਹੋਈ। ਇਹੀ ਕਾਰਨ ਹੈ ਕਿ ਐੱਲ. ਆਈ. ਸੀ. ਨੂੰ ਵੀ ਮੁਨਾਫਾ ਹੋਇਆ ਹੈ।

 


author

Harinder Kaur

Content Editor

Related News