LIC ਨੇ IRCTC ''ਚ ਵਧਾਈ ਆਪਣੀ ਹਿੱਸੇਦਾਰੀ, ਕੰਪਨੀ ਦੇ ਸ਼ੇਅਰਾਂ ਨੂੰ ਹੁੰਗਾਰਾ
Friday, Sep 13, 2024 - 05:35 PM (IST)
ਨਵੀਂ ਦਿੱਲੀ - ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਰੇਲਵੇ PSU ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਵਿੱਚ ਆਪਣੀ ਹਿੱਸੇਦਾਰੀ ਵਧਾ ਕੇ ਲਗਭਗ 9.3 ਫੀਸਦੀ ਕਰ ਲਈ ਹੈ। ਸਰਕਾਰੀ ਬੀਮਾ ਕੰਪਨੀ ਨੇ ਇਕ ਐਕਸਚੇਂਜ ਫਾਈਲਿੰਗ 'ਚ ਇਸ ਨਿਵੇਸ਼ ਬਾਰੇ ਜਾਣਕਾਰੀ ਦਿੱਤੀ ਹੈ। ਐਲਆਈਸੀ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ 16 ਦਸੰਬਰ, 2022 ਤੋਂ 11 ਸਤੰਬਰ, 2024 ਦੀ ਮਿਆਦ ਵਿੱਚ ਰੇਲਵੇ ਸੈਕਟਰ ਦੇ 'ਮਿਨੀਰਤਨ' PSU ਵਿੱਚ ਉਸਦੀ ਹਿੱਸੇਦਾਰੀ 2.02 ਪ੍ਰਤੀਸ਼ਤ ਵਧੀ ਹੈ। ਜਾਣਕਾਰੀ ਮੁਤਾਬਕ ਭਾਰਤੀ ਜੀਵਨ ਬੀਮਾ ਨਿਗਮ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟੇਡ ਦੇ ਇਕੁਇਟੀ ਸ਼ੇਅਰਾਂ 'ਚ ਆਪਣੀ ਹਿੱਸੇਦਾਰੀ 5,82,22,948 ਤੋਂ ਵਧਾ ਕੇ 7,43,79,924 ਕਰ ਲਈ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਇਹ ਵੀ ਪੜ੍ਹੋ : ਮੁੜ ਹਿੰਡਨਬਰਗ ਦੀ ਰਾਡਾਰ 'ਤੇ ਆਇਆ ਬੁਚ ਜੋੜਾ, ਚੁੱਪੀ 'ਤੇ ਚੁੱਕੇ ਕਈ ਸਵਾਲ
LIC ਦੇ ਸ਼ੇਅਰ ਵਧੇ
ਅੱਜ ਹਫਤਾਵਾਰੀ ਕਾਰੋਬਾਰ ਦੇ ਆਖ਼ਰੀ ਦਿਨ ਬੀਐੱਸਈ 'ਤੇ ਆਈਆਰਸੀਟੀਸੀ ਦੇ ਸ਼ੇਅਰਾਂ ਵਿਚ ਲਗਭਗ 3 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। LIC ਦੇ ਸ਼ੇਅਰ 1 ਪ੍ਰਤੀਸ਼ਤ ਤੋਂ ਵੱਧ ਵਧੇ ਅਤੇ NSE 'ਤੇ ਇਸਦੀ ਕੀਮਤ 1,042.9 ਰੁਪਏ ਪ੍ਰਤੀ ਸ਼ੇਅਰ ਸੀ। ਇਸ ਦੇ ਨਾਲ ਹੀ IRCTC ਦੇ ਸ਼ੇਅਰ 1.24 ਫੀਸਦੀ ਵਧ ਕੇ 942.9 ਰੁਪਏ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ : ਪਾਬੰਦੀ ਦੇ ਬਾਵਜੂਦ ਭਾਰਤੀ ਬਾਜ਼ਾਰ 'ਚ ਹੋਈ ਚੀਨ ਦੇ ਖ਼ਤਰਨਾਕ ਲਸਣ ਦੀ ਗੈਰ- ਕਾਨੂੰਨੀ ਐਂਟਰੀ
ਇਹ ਵੀ ਪੜ੍ਹੋ : 452 ਕੰਪਨੀਆਂ ਦਾ ਨਿਕਲ ਗਿਆ ਦਿਵਾਲਾ, ਸੰਕਟ 'ਚ ਘਿਰਦਾ ਜਾ ਰਿਹਾ ਅਮਰੀਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8