LIC ਦਾ ਨੈੱਟ ਪ੍ਰਾਫਿਟ 10 ਫੀਸਦੀ ਵਧ ਕੇ 10,461 ਕਰੋੜ ਰੁਪਏ ’ਤੇ ਪੁੱਜਾ
Friday, Aug 09, 2024 - 02:15 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਨੈੱਟ ਪ੍ਰਾਫਿਟ ਸਾਲਾਨਾ ਆਧਾਰ ’ਤੇ 10 ਫੀਸਦੀ ਵਧ ਕੇ 10,461 ਕਰੋੜ ਰੁਪਏ ਹੋ ਗਿਆ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਨੇ ਕਿਹਾ ਕਿ ਜੂਨ ਤਿਮਾਹੀ ’ਚ ਉਸ ਦੀ ਕੁਲ ਆਮਦਨੀ 2,10,910 ਕਰੋਡ਼ ਰੁਪਏ ਰਹੀ ਹੈ।
ਕੰਪਨੀ ਨੇ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ’ਚ ਪਾਲਿਸੀ ਦੇ ਪਹਿਲੇ ਸਾਲ ਦਾ ਪ੍ਰੀਮੀਅਮ ਵਧ ਕੇ 7,470 ਕਰੋਡ਼ ਰੁਪਏ ਹੋ ਗਿਆ। ਐੱਲ. ਆਈ. ਸੀ. ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਪੁਰਾਣੀ ਪਾਲਿਸੀ ਦੇ ਨਵੀਕਰਣ ਪ੍ਰੀਮੀਅਮ ਨਾਲ 56,429 ਕਰੋਡ਼ ਰੁਪਏ ਕਮਾਏ । ਜੂਨ ਤਿਮਾਹੀ ’ਚ ਐੱਲ. ਆਈ. ਸੀ. ਦੀ ਨਿਵੇਸ਼ ਨਾਲ ਸ਼ੁੱਧ ਕਮਾਈ ਵਧ ਕੇ 96,183 ਕਰੋਡ਼ ਰੁਪਏ ਹੋ ਗਈ। ਪਿੱਛਲੀ ਤਿਮਾਹੀ ’ਚ ਐੱਲ. ਆਈ. ਸੀ. ਦਾ ਸਾਲਵੈਂਸੀ ਮਾਰਜਨ (ਦਾਅਵੇ ਦੇ ਭੁਗਤਾਨੇ ਦੀ ਸਮਰੱਥਾ) ਅਨੁਪਾਤ ਵਧ ਕੇ 1.99 ਫੀਸਦੀ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸ ਤਿਮਾਹੀ ’ਚ 1.89 ਫੀਸਦੀ ਸੀ।