ਸੈਮਸੰਗ ਨੂੰ ਗਲੋਬਲ ਬ੍ਰਾਂਡ ਬਣਾਉਣ ਵਾਲੇ ਲੀ ਕੁਨ ਹੀ ਦਾ ਹੋਇਆ ਦਿਹਾਂਤ

Sunday, Oct 25, 2020 - 09:40 PM (IST)

ਸੈਮਸੰਗ ਨੂੰ ਗਲੋਬਲ ਬ੍ਰਾਂਡ ਬਣਾਉਣ ਵਾਲੇ ਲੀ ਕੁਨ ਹੀ ਦਾ ਹੋਇਆ ਦਿਹਾਂਤ

ਨਵੀਂ ਦਿੱਲੀ - ਸੈਮਸੰਗ ਇਲੈਕਟ੍ਰਾਨਿਕਸ ਦੇ ਚੇਅਰਮੈਨ ਲੀ ਕੁਨ ਹੀ ਦਾ ਦਿਹਾਂਤ ਹੋ ਗਿਆ ਹੈ। ਉਹ 78 ਸਾਲ ਦੇ ਸਨ। ਲੀ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਸੈਮਸੰਗ ਨੂੰ ਇੱਕ ਛੋਟੀ ਟੈਲੀਵਿਜ਼ਨ ਕੰਪਨੀ ਤੋਂ ਖ਼ਪਤਕਾਰ ਇਲੈਕਟ੍ਰਾਨਿਕਸ ਖੇਤਰ ਦੀ ਦਿੱਗਜ ਬ੍ਰਾਂਡ ਬਣਾਉਣ ਦਾ ਸਿਹਰਾ ਜਾਂਦਾ ਹੈ। ਸੈਮਸੰਗ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਲੀ ਦਾ ਦਿਹਾਂਤ ਐਤਵਾਰ ਨੂੰ ਹੋਇਆ। ਉਸ ਸਮੇਂ ਉਨ੍ਹਾਂ ਦੇ ਬੇਟੇ ਲੀ ਜੇਈ-ਯੋਂਗ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਕੋਲ ਸਨ।

2014 ਤੋਂ ਹਸਪਤਾਲ 'ਚ ਸਨ ਦਾਖਲ
ਲੀ ਨੂੰ ਮਈ, 2014 'ਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਉਸ ਤੋਂ ਬਾਅਦ ਉਹ ਹਸਪਤਾਲ 'ਚ ਹੀ ਸਨ। ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੇ ਬੇਟੇ ਯੋਂਗ ਨੇ ਦੱਖਣੀ ਕੋਰੀਆ  ਦੀ ਸਭ ਤੋਂ ਵੱਡੀ ਕੰਪਨੀ ਸੈਮਸੰਗ ਦਾ ਕੰਮ ਸੰਭਾਲਿਆ। ਕੰਪਨੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸੈਮਸੰਗ 'ਚ ਅਸੀਂ ਸਾਰੇ ਲੀ ਨੂੰ ਭੁੱਲ ਨਹੀਂ ਸਕਾਂਗੇ। ਅਸੀਂ ਉਨ੍ਹਾਂ ਨਾਲ ਜੋ ਯਾਤਰਾ ਸਾਂਝੀ ਕੀਤੀ ਹੈ, ਉਸ ਦੇ ਲਈ ਅਸੀਂ ਉਨ੍ਹਾਂ ਦੇ ਅਹਿਸਾਨਮੰਦ ਹਾਂ।


author

Inder Prajapati

Content Editor

Related News