ਲਾਰਸਨ ਐਂਡ ਟੁਰਬੋ ਨੂੰ ਮਹਾਰਾਸ਼ਟਰ ’ਚ ਮਿਲਿਆ ਵੱਡਾ ਠੇਕਾ
Thursday, Aug 22, 2024 - 10:58 AM (IST)
ਨਵੀਂ ਦਿੱਲੀ (ਭਾਸ਼ਾ) – ਇੰਜੀਨੀਅਰਿੰਗ ਤੇ ਨਿਰਮਾਣ ਗਰੁੱਪ ਲਾਰਸਨ ਐਂਡ ਟੁਰਬੋ (ਐੱਲ. ਐਂਡ ਟੀ.) ਨੂੰ ਮਹਾਰਾਸ਼ਟਰ ’ਚ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇਕ ਵੱਡਾ ਠੇਕਾ ਮਿਲਿਆ ਹੈ। ਐੱਲ. ਐਂਡ ਟੀ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਠੇਕਾ ਐੱਲ. ਐਂਡ ਟੀ. ਦੀ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਇਕਾਈ ਨੂੰ ਮਿਲਿਆ ਹੈ। ਕੰਪਨੀ ਨੇ ਠੇਕੇ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ ਉਹ 2500 ਕਰੋੜ ਰੁਪਏ ਤੋਂ 5000 ਕਰੋੜ ਰੁਪਏ ਤੱਕ ਦੇ ਠੇਕਿਆਂ ਨੂੰ ਵੱਡਾ ਦੱਸਦੀ ਹੈ।
ਕੰਪਨੀ ਸੂਚਨਾ ਦੇ ਅਨੁਸਾਰ,‘ਐੱਲ. ਐਂਡ ਟੀ. ਨੂੰ ਮਹਾਰਾਸ਼ਟਰ ’ਚ ਨਵੀ ਮੁੰਬਈ ਏਅਰਪੋਰਟ ਇਨਫਲੂਐਂਸ ਨੋਟੀਫਾਈਡ ਏਰੀਆ ਪ੍ਰਾਜੈਕਟ ਦੇ ਤਹਿਤ ਸ਼ਹਿਰੀ ਯੋਜਨਾਬੰਦੀ ਪ੍ਰਾਜੈਕਟ 2 ਤੋਂ 7 ’ਚ ਏਕੀਕ੍ਰਿਤ ਬੁਨਿਆਦੀ ਢਾਂਚਾ ਵਿਕਾਸ ਦਾ ਠੇਕਾ ਮਿਲਿਆ ਹੈ। ਠੇਕਾ ਸ਼ਹਿਰੀ ਅਤੇ ਉਦਯੋਗਿਕ ਵਿਕਾਸ ਨਿਗਮ ਲਿਮਟਿਡ (ਸਿਡਕੋ) ਤੋਂ ਮਿਲਿਆ ਹੈ। ਇਹ ਸੜਕਾਂ ਦੇ ਵਿਕਾਸ, ਨਿਰਮਾਣ ਤੇ ਬਿਜਲੀ ਸਬੰਧੀ ਕੰਮਾਂ ਨਾਲ ਜੁੜਿਆ ਹੈ।