ਕਿਰਤ ਮੰਤਰੀ ਨੇ ESIC ਜ਼ਰੀਏ ਜਣੇਪਾ ਲਾਭਾਂ ਦਾ ਦਾਅਵਾ ਕਰਨ ਦੀ ਸ਼ੁਰੂ ਕੀਤੀ ਸਹੂਲਤ

Saturday, Nov 12, 2022 - 05:40 PM (IST)

ਕਿਰਤ ਮੰਤਰੀ ਨੇ ESIC ਜ਼ਰੀਏ ਜਣੇਪਾ ਲਾਭਾਂ ਦਾ ਦਾਅਵਾ ਕਰਨ ਦੀ ਸ਼ੁਰੂ ਕੀਤੀ ਸਹੂਲਤ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਿਸ ਰਾਹੀਂ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੀਆਂ ਮਹਿਲਾ ਮੈਂਬਰ ਔਨਲਾਈਨ ਜਣੇਪਾ ਲਾਭ ਕਲੇਮ ਕਰ ਸਕਦੀਆਂ ਹਨ।

ਕਿਰਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ "ਕੇਂਦਰੀ ਕਿਰਤ ਅਤੇ ਰੁਜ਼ਗਾਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਭੂਪੇਂਦਰ ਯਾਦਵ ਨੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੱਤੋਪੰਤ ਥੇਂਗੜੀ ਦੀ 102ਵੀਂ ਜਯੰਤੀ ਦੇ ਮੌਕੇ 'ਤੇ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੀ ਔਨਲਾਈਨ ਜਣੇਪਾ ਲਾਭ ਕਲੇਮ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। 

ਇਸ ਮੌਕੇ ਯਾਦਵ ਨੇ ਕਿਹਾ ਕਿ ਈਐਸਆਈਸੀ ਵੱਲੋਂ ਬੀਮੇ ਵਾਲੀਆਂ ਔਰਤਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਤਕਨੀਕ ਦੀ ਵਰਤੋਂ ਕਰਨ ਦੀ ਪਹਿਲਕਦਮੀ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਨੇ ਮਹਿੰਗੇ ਕੀਤੇ ਕਰਜ਼ੇ, ਹੁਣ ਗਾਹਕਾਂ ਨੂੰ ਵਧੀ ਹੋਈ EMI ਦਾ ਕਰਨਾ ਪਵੇਗਾ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News