ਕੋਟਕ ਮਹਿੰਦਰਾ ਬੈਂਕ ਨੇ ਫਿਕਸਡ ਡਿਪਾਜ਼ਿਟ ''ਤੇ ਵਿਆਜ ਦਰਾਂ ''ਚ ਕੀਤੀ ਕਟੌਤੀ

10/26/2020 2:53:30 PM

ਨਵੀਂ ਦਿੱਲੀ- ਕੋਟਕ ਮਹਿੰਦਰਾ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ । ਇਸ ਤੋਂ ਪਹਿਲਾਂ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਤੇ ਐੱਚ. ਡੀ. ਐੱਫ. ਸੀ. ਬੈਂਕ ਨੇ ਐੱਫ. ਡੀ. ਦਰਾਂ ਘਟਾਈਆਂ ਸਨ। ਹੁਣ ਕੋਟਕ ਮਹਿੰਦਰਾ ਬੈਂਕ ਵੀ ਐੱਫ. ਡੀ. 'ਤੇ ਘੱਟ ਵਿਆਜ ਦੇਵੇਗਾ।

ਕੋਟਕ ਮਹਿੰਦਰਾ ਬੈਂਕ 'ਚ ਹੁਣ ਘੱਟੋ-ਘੱਟ 2.50 ਫੀਸਦੀ ਤੋਂ ਲੈ ਕੇ ਵੱਧ ਤੋਂ ਵੱਧ 5 ਫੀਸਦੀ ਹੀ ਵਿਆਜ ਫਿਕਸਡ ਡਿਪਾਜ਼ਿਟ 'ਤੇ ਮਿਲੇਗਾ। 

ਬੈਂਕ 7 ਤੋਂ 30 ਦਿਨਾਂ, 31 ਤੋਂ 90 ਦਿਨਾਂ ਅਤੇ 91 ਤੋਂ 179 ਦਿਨਾਂ ਦੀ ਐੱਫ. ਡੀ. 'ਤੇ ਕ੍ਰਮਵਾਰ 2.50 ਫੀਸਦੀ, 3 ਫੀਸਦੀ ਅਤੇ 3.50 ਫੀਸਦੀ ਵਿਆਜ ਦੇ ਰਿਹਾ ਹੈ। ਇਸ ਤੋਂ ਇਲ਼ਾਵਾ 180 ਦਿਨਾਂ ਅਤੇ ਇਕ ਸਾਲ 'ਚ ਘੱਟ ਸਮੇਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਕੋਟਕ ਮਹਿੰਦਰਾ ਬੈਂਕ 4.50 ਫੀਸਦੀ ਵਿਆਜ ਦੇ ਰਿਹਾ ਹੈ। ਉੱਥੇ ਹੀ, ਇਕ ਸਾਲ ਤੋਂ 389 ਦਿਨਾਂ ਵਾਲੀ ਐੱਫ. ਡੀ. 'ਤੇ ਬੈਂਕ 4.60 ਫੀਸਦੀ ਵਿਆਜ ਦੇ ਰਿਹਾ ਹੈ। 
ਹੁਣ 23 ਮਹੀਨਿਆਂ ਤੋਂ ਲੈ ਕੇ 2 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਬੈਂਕ ਸਿਰਫ 5 ਫੀਸਦੀ ਵਿਆਜ ਦੇਵੇਗਾ। 2 ਸਾਲਾਂ ਅਤੇ 4 ਸਾਲ ਤੋਂ ਘੱਟ ਦੀ ਮਿਆਦ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਕੋਟਕ ਬੈਂਕ 4.90 ਫੀਸਦੀ ਵਿਆਜ ਦੇ ਰਿਹਾ ਹੈ। ਉੱਥੇ ਹੀ, 4 ਸਾਲਾਂ 'ਚ ਤੇ ਉਸ ਤੋਂ ਉੱਪਰ ਪਰ 5 ਸਾਲ ਤੋਂ ਘੱਟ ਦੀ ਮਿਆਦ ਵਾਲੀ ਐੱਫ. ਡੀ. 'ਤੇ ਬੈਂਕ 4.75 ਫੀਸਦੀ ਵਿਆਜ ਦੇ ਰਿਹਾ ਹੈ। 5 ਸਾਲ ਦੀ ਅਤੇ ਇਸ ਤੋਂ ਉੱਪਰ 10 ਸਾਲਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਬੈਂਕ ਵਲੋਂ ਸਿਰਫ 4.50 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਨਵੀਂਆਂ ਵਿਆਜ ਦਰਾਂ 22 ਤਾਰੀਖ਼ ਤੋਂ ਪ੍ਰਭਾਵੀ ਹੋ ਗਈਆਂ ਹਨ। 


Sanjeev

Content Editor

Related News