BSE ਦਾ ਨਵਾਂ ਪ੍ਰਾਇਸ ਬੈਂਡ ਨਿਯਮ ਕਿਹੜੇ ਸ਼ੇਅਰਾਂ ''ਤੇ ਅਤੇ ਕਦੋਂ ਲਾਗੂ ਹੋਵੇਗਾ, ਜਾਣੋ ਤੁਹਾਡੇ ''ਤੇ ਕੀ ਹੋਵੇਗਾ ਅਸਰ

Thursday, Aug 12, 2021 - 11:15 AM (IST)

BSE ਦਾ ਨਵਾਂ ਪ੍ਰਾਇਸ ਬੈਂਡ ਨਿਯਮ ਕਿਹੜੇ ਸ਼ੇਅਰਾਂ ''ਤੇ ਅਤੇ ਕਦੋਂ ਲਾਗੂ ਹੋਵੇਗਾ, ਜਾਣੋ ਤੁਹਾਡੇ ''ਤੇ ਕੀ ਹੋਵੇਗਾ ਅਸਰ

ਮੁੰਬਈ - ਬੀ.ਐੱਸ.ਈ.(BSE) ਇੱਕ ਨਵਾਂ ਐਡ-ਆਨ ਪ੍ਰਾਈਸ ਬੈਂਡ ਫਰੇਮਵਰਕ(Add-on Price Band Framework) ਸ਼ੁਰੂ ਕਰਨ ਜਾ ਰਿਹਾ ਹੈ। ਮਿਡ ਅਤੇ ਸਮਾਲ ਕੈਪ ਸ਼ੇਅਰਾਂ ਵਿੱਚ ਭਾਰੀ ਉਤਰਾਅ -ਚੜ੍ਹਾਅ ਨੂੰ ਕੰਟਰੋਲ ਕਰਨ ਲਈ ਬੀ.ਐਸ.ਈ. ਇਸ ਨਵੇਂ ਨਿਯਮ ਨੂੰ 23 ਅਗਸਤ ਤੋਂ ਲਾਗੂ ਕਰਨ ਜਾ ਰਿਹਾ ਹੈ।  ਇਹ ਨਵੀਂ ਨਿਗਰਾਨੀ ਪ੍ਰਣਾਲੀ 1000 ਕਰੋੜ ਰੁਪਏ ਤੋਂ ਘੱਟ ਦੀ ਮਾਰਕੀਟ ਕੈਪ ਵਾਲੇ ਕੁਝ ਸ਼ੇਅਰਾਂ ਲਈ ਪੇਸ਼ ਕੀਤੀ ਗਈ ਹੈ। ਐਡ-ਆਨ ਪ੍ਰਾਈਸ ਬੈਂਡ ਫਰੇਮਵਰਕ ਉਨ੍ਹਾਂ ਕੰਪਨੀਆਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਮਾਰਕੀਟ ਕੈਪ 1000 ਕਰੋੜ ਰੁਪਏ ਤੋਂ ਘੱਟ ਹੈ ਅਤੇ ਜਿਹੜੀਆਂ  X, XT, Z, ZP, ZY, Y ਗਰੁੱਪ ਦੇ ਅਧੀਨ ਆਉਂਦੀਆਂ ਹਨ। ਬੀ.ਐੱਸ.ਈ. ਨੇ ਆਪਣੇ ਸਰਕੂਲਰ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਐਕਸਚੇਂਜ ਨੇ ਇਸ ਫਰੇਮਵਰਕ ਦੇ ਦਾਇਰੇ ਵਿਚ ਆਉਣ ਵਾਲੇ 31 ਸਟਾਕ ਦੀ ਆਰੰਭਿਕ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸਟਾਕਸ 'ਤੇ 23 ਅਗਸਤ ਤੋਂ ਨਵੇਂ ਨਿਯਮ ਲਾਗੂ ਹੋਣਗੇ। ਇਸ ਕੰਪਨੀ ਵਿਚ Ashiana Agro Industries Ltd, Cosmo Ferrites Ltd,Garware Synthetics Ltd, Saraswati Commercial India Ltd. ਦੇ ਨਾਮ ਸ਼ਾਮਲ ਹਨ।

ਬੀ.ਐਸ.ਈ. ਦੇ ਅੱਜ ਦੇ ਸਰਕੂਲਰ ਦੇ ਅਨੁਸਾਰ, ਇਸ ਢਾਂਚੇ ਵਿੱਚ ਸਿਰਫ ਉਹ ਸਮਾਲਕੈਪ ਕੰਪਨੀਆਂ ਸ਼ਾਮਲ ਹੋਣਗੀਆਂ ਜਿਨ੍ਹਾਂ ਦੀ ਮਾਰਕੀਟ ਕੈਪ 1000 ਕਰੋੜ ਰੁਪਏ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਸ਼ੇਅਰ ਦੀ ਕੀਮਤ ਸਮੀਖਿਆ ਦੀ ਤਾਰੀਖ ਦੇ ਦਿਨ 10 ਰੁਪਏ ਤੋਂ ਉੱਪਰ ਹੈ।

ਬੀ.ਐਸ.ਈ. ਦੇ ਸਰਕੂਲਰ ਦੇ ਅਨੁਸਾਰ, ਸ਼ਾਰਟਲਿਸਟ ਕੀਤੇ ਸ਼ੇਅਰਾਂ 'ਤੇ ਹਫਤਾਵਾਰੀ, ਮਾਸਿਕ, ਤਿਮਾਹੀ ਕੀਮਤ ਦੀ ਸੀਮਾ ਲਾਗੂ ਹੋਵੇਗੀ। ਇਸਦੇ ਨਾਲ ਹੀ, ਰੋਜ਼ਾਨਾ ਕੀਮਤ ਦੇ ਬੈਂਡ ਤੋਂ ਇਲਾਵਾ, ਵਾਧੂ ਕੀਮਤ ਸੀਮਾਵਾਂ ਲਾਗੂ ਕੀਤੀਆਂ ਜਾਣਗੀਆਂ। ਉੱਥੇ ਸ਼ਾਰਟਲਿਸਟ ਸ਼ੇਅਰਾਂ ਦਾ ਰੀਵਿਊ 30 ਕਾਰੋਬਾਰੀ ਦਿਨ ਹੋਵੇਗਾ। ਬੰਬਈ ਸਟਾਕ ਐਕਸਚੇਂਜ ਨੇ ਕਿਹਾ ਕਿ ਇਹ ਨਿਯਮ ਸਿਰਫ਼ ਬੰਬਈ ਸਟਾਕ ਐਕਸਚੇਂਜ 'ਤੇ ਲਿਸਟਿਡ ਸ਼ੇਅਰਾਂ 'ਤੇ ਲਾਗੂ ਹੋਵੇਗੀ। ਐਕਸਚੇਂਜ ਦੀ ਸਫ਼ਾਈ ਦੇ ਬਾਅਦ ਮਿਡਕੈਪ, ਸਮਾਲਕੈਪ ਸ਼ੇਅਰਾਂ ਵਿਤ ਹੇਠਲੇ ਪੱਧਰ ਤੋਂ ਰਿਕਵਰੀ ਦੇਖਣ ਨੂੰ ਮਿਲੀ ਹੈ।


author

Harinder Kaur

Content Editor

Related News