ਦੇਸ਼ ਭਰ 'ਚ ਲਾਗੂ ਹੋਇਆ GST, ਜਾਣੋ ਕਿਹੜੀਆਂ ਚੀਜ਼ਾਂ ਹੋਈਆਂ ਸਸਤੀਆਂ ਅਤੇ ਮਹਿੰਗੀਆਂ

Saturday, Jul 01, 2017 - 04:41 PM (IST)

ਦੇਸ਼ ਭਰ 'ਚ ਲਾਗੂ ਹੋਇਆ GST, ਜਾਣੋ ਕਿਹੜੀਆਂ ਚੀਜ਼ਾਂ ਹੋਈਆਂ ਸਸਤੀਆਂ ਅਤੇ ਮਹਿੰਗੀਆਂ

ਨਵੀਂ ਦਿੱਲੀ—ਜੀ. ਐਸ. ਟੀ. ਵਿਵਸਥਾ ਅੱਜ ਪੂਰੇ ਦੇਸ਼ 'ਚ ਲਾਗੂ ਹੋ ਗਈ ਹੈ। ਜੀ.ਐਸ.ਟੀ. ਦੇਸ਼ 'ਚ ਆਮ ਆਦਮੀ ਤੋਂ ਲੈ ਕੇ ਵੱਡੇ ਬਿਜ਼ਨੈੱਸਮੈਨ ਤੱਕ ਹਰ ਕਿਸੇ ਦੀ ਜੇਬ 'ਤੇ ਅਸਰ ਪਾਵੇਗਾ। ਜੀ. ਐਸ. ਟੀ. ਕਾਊਂਸਿਲ ਨੇ 1211 ਆਈਟਮਾਂ ਦੇ ਨਾਲ 500 ਤੋਂ ਜ਼ਿਆਦਾ ਸੇਵਾਵਾਂ 'ਤੇ ਟੈਕਸ ਦਰਾਂ ਤੈਅ ਕਰ ਦਿੱਤੀਆਂ ਹਨ। ਜਾਣੋ ਕਿਹੜੀਆਂ ਚੀਜ਼ਾਂ ਅੱਜ ਤੋਂ ਦੇਸ਼ 'ਚ ਸਸਤੀਆਂ ਹੋਣ ਜਾ ਰਹੀਆਂ ਹਨ। 

goods  current tax GST difference
ਖਾਦ ਤੇਲ 6.88

5

-1.88
ਚਾਹ ਪੱਤੀ 12.5 5 -7.5
ਟੌਫੀ 18.25 18 -.25
ਆਚਾਰ,ਮੁਰੱਬਾ,ਕੈਚਪ,ਸਾਸ 17.5 12 -5.5
ਫਰੋਜੈਨ/ਪ੍ਰੋਸੇਸਡ ਸਬਜ਼ੀਆਂ 14.5 5 -9.5
ਜੈਮ,ਜੈਲੀ 17.5 12 -5.5
ਕਾਰਨਫਲੈਕਸ 20.5 18 -2.5
ਪਾਸਤਾ, ਨਿਊਡਲ,ਕੇਕ, ਪੇਸਟੀ 20.5 18 -2.5
ਕਾਜੂ, ਕਿਸ਼ਮਿਸ 11 5 -6
ਬਿਸਕੁੱਟ 100 ਕਿਲੋ ਤੋਂ ਜ਼ਿਆਦਾ 26.5 18 -8.5
ਮਸਾਲੇ, ਲੌਂਗ,ਦਾਲਚੀਨੀ, ਜੈਫਲ 5 5 0
ਖੰਡ, ਮਠਿਆਈ 5 5 0
ਨਮਕੀਨ, ਮਿਕਸਚਰ 12 12 0
ਬੱਚਿਆਂ ਦਾ ਮਿਲਕ ਫੂਡ 5 5 0
ਰੱਸ, ਪਿੱਜਾ ਬਰੈੱਡ 5 5 0
ਨਮਕੀਨ 12 12 0


ਖਾਣ ਪੀਣ ਵਾਲੀਆਂ ਮਹਿੰਗੀਆਂ ਚੀਜ਼ਾਂ

ਬਾਦਾਮ, ਖਜੂਰ,ਅੰਜੀਰ 11 12 +1
ਚਾਕਲੇਟ 25 28 +3
ਬਬਲਗਮ 27 28 +1
ਡਾਇਬੇਟਿਕ ਫੂਡ 17.5 18 +.5
ਬਿਸਕੁੱਟ 100 ਕਿਲੋ ਤੱਕ 16 18 +2
ਇੰਸਟੈਂਟ ਕੌਫੀ/ਚਾਹ 17.5 28 +10.5
ਆਲੂ ਚਿਪਸ 5 18 +13

ਦੁੱਧ ਨਾਲ ਬਣੇ ਸਸਤੇ ਉਤਪਾਦ

ਬ੍ਰਾਂਡੇਡ ਪਨੀਰ 14.5 5 -9.5
ਬਟਰ ਆਇਲ 14.5 12 -2.5
ਆਈਸ ਕਰੀਮ 20.5 18 -2.5
ਮਿਲਕ ਪਾਊਡਰ 5 5 0

ਦੁੱਧ ਨਾਲ ਬਣੇ ਮਹਿੰਗੇ ਉਤਪਾਦ

ਕੰਡੇਂਸਡ ਮਿਲਕ 14.5 18 +4.5
ਘਿਓ ਅਤੇ ਪਨੀਰ 5 12 +7

ਸਸਤੇ: ਜੂਸ, ਡ੍ਰਿੰਕਸ ਅਤੇ ਮੱਛੀ

ਮਿਨਰਲ ਵਾਟਰ 27 18 -9
ਦੁੱਧ ਯੁਕਤ ਡਰਿੰਕ 14.5 12 -2.5
ਸੋਇਆ ਮਿਲਕ ਡਰਿੰਕ 20.5 12 -8.5

ਮਹਿੰਗੇ

ਫਰੋਜਨ, ਸੁੱਕੀ ਮੱਛੀ 0 5 +5
ਫਰੂਟ- ਵੈਜੀਟੇਬਲ ਜੂਸ 11 12 +1
ਜੂਸ ਯੁਕਤ ਡਰਿੰਕ 11 12 +1
ਪ੍ਰੋਟੀਨ ਫੂਡ/ਕੰਸੇਂਟ੍ਰੇਟ 27 28 +1
ਕੋਲਡ ਡਰਿੰਕ 32.5 40 +7.5

ਇਨ੍ਹਾਂ ਚੀਜ਼ਾਂ 'ਤੇ ਟੈਕਸ ਨਹੀਂ
ਕਣਕ, ਆਟਾ, ਮੈਦਾ, ਦਾਲ, ਬੇਸਨ, ਬਰੈੱਡ, ਚੌਲ, ਚਿੜਵੜੇ, ਮੁਰਮੁਰੇ, ਸੂਜੀ, ਪਾਪੜ, ਤਾਜ਼ੇ ਫਲ-ਸਬਜ਼ੀਆਂ,ਨਮਕ, ਦੁੱਧ ਦਹੀ,ਲੱਸੀ, ਪਨੀਰ, ਤਾਜ਼ਾ ਮੀਟ, ਆਂਡੇ,ਮੱਛੀ 'ਤੇ ਪਹਿਲਾਂ ਵੀ ਟੈਕਸ ਨਹੀਂ ਸੀ। ਜੀ.ਐਸ.ਟੀ. 'ਚ ਵੀ ਇਨ੍ਹਾਂ 'ਤੇ ਟੈਕਸ ਨਹੀਂ ਲੱਗੇਗਾ। ਪਰ ਬ੍ਰਾਂਡੇਡ ਅਨਾਜ, ਦਾਲ, ਆਟਾ, ਮੈਦਾ, ਬੇਸਨ 'ਤੇ 5% ਜੀ.ਐਸ.ਟੀ. ਲੱਗੇਗਾ।


Related News