JK ਸੀਮੈਂਟ ਦਾ ਸ਼ੁੱਧ ਲਾਭ 22.5 ਫੀਸਦੀ ਡਿੱਗ ਕੇ 136 ਕਰੋੜ ਰੁਪਏ ’ਤੇ ਆਇਆ

Sunday, Oct 27, 2024 - 11:37 AM (IST)

JK ਸੀਮੈਂਟ ਦਾ ਸ਼ੁੱਧ ਲਾਭ 22.5 ਫੀਸਦੀ ਡਿੱਗ ਕੇ 136 ਕਰੋੜ ਰੁਪਏ ’ਤੇ ਆਇਆ

ਨਵੀਂ ਦਿੱਲੀ (ਭਾਸ਼ਾ) - ਜੇ. ਕੇ. ਸੀਮੈਂਟ ਲਿਮਟਿਡ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ 22.52 ਫੀਸਦੀ ਡਿੱਗ ਕੇ 136.15 ਕਰੋਡ਼ ਰੁਪਏ ਰਿਹਾ ਹੈ।

ਜੇ. ਕੇ. ਸੀਮੈਂਟ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਉਸ ਦੀ ਸੰਚਾਲਨ ਕਮਾਈ ਸਮੀਖਿਆ ਅਧੀਨ ਤਿਮਾਹੀ ’ਚ 7 ਫੀਸਦੀ ਡਿੱਗ ਕੇ 2,560.12 ਕਰੋਡ਼ ਰੁਪਏ ਰਹੀ ਹੈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 2,752.77 ਕਰੋਡ਼ ਰੁਪਏ ਸੀ। ਸਤੰਬਰ ਤਿਮਾਹੀ ’ਚ ਜੇ. ਕੇ. ਸੀਮੈਂਟ ਦਾ ਕੁਲ ਖਰਚ ਮਾਮੂਲੀ ਰੂਪ ਨਾਲ ਵਧ ਕੇ 2,545.25 ਕਰੋਡ਼ ਰੁਪਏ ਹੋ ਗਿਆ। ਜੇ. ਕੇ. ਸੀਮੈਂਟ ਦੀ ਕੁਲ ਕਮਾਈ (ਹੋਰ ਕਮਾਈ ਸਮੇਤ) ਸਤੰਬਰ ਤਿਮਾਹੀ ’ਚ 6.62 ਫੀਸਦੀ ਘਟ ਕੇ 2,597.90 ਕਰੋਡ਼ ਰੁਪਏ ਰਹਿ ਗਈ।


author

Harinder Kaur

Content Editor

Related News