ਜਿਓ ਦਾ ਟੈਲੀਕਾਮ ਵਿਭਾਗ ’ਤੇ ਵੱਡਾ ਦੋਸ਼, ਕਿਹਾ-ਕੁਝ ਆਪਰੇਟਰਸ ਦੇ ਹਿੱਤ ’ਚ ਦੇਸ਼ ਦਾ ਨਾ ਕਰੋ ਨੁਕਸਾਨ
Tuesday, Sep 29, 2020 - 07:51 PM (IST)
ਗੈਜੇਟ ਡੈਸਕ-ਟੈਲੀਕਾਮ ਕੰਪਨੀ ਜਿਓ ਵੱਲੋਂ ਟੈਲੀਕਾਮ ਡਿਪਾਰਟਮੈਂਟ ਤੋਂ ਜਲਦ ਸਪੈਕਟ੍ਰਮ ਨੀਲਾਮੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। ਨਾਲ ਹੀ ਜਿਓ ਨੇ ਹਰ ਸਾਲ ਸਪੈਕਟ੍ਰਮ ਨੀਲਾਮੀ ਪਾਲਿਸੀ ਨੂੰ ਰੋਕਣ ਲਈ ਟੈਲੀਕਾਮ ਡਿਪਾਰਟਮੈਂਟ ’ਤੇ ਸਵਾਲ ਚੁੱਕਿਆ ਹੈ। ਜਿਓ ਮੁਤਾਬਕ ਦੇਸ਼ ’ਚ ਡਾਟਾ ਦੀ ਮੰਗ ਨੂੰ ਪੂਰਾ ਕਰਨ ਲਈ ਏਅਰਵੇਵ ਦੀ ਵਿਕਰੀ ਜਲਦ ਹੋਣ ਦੀ ਜ਼ਰੂਰਤ ਹੈ ਜਿਸ ’ਚ ਟੈਲੀਕਾਮ ਵਿਭਾਗ ਵੱਲੋਂ ਦੇਰੀ ਕੀਤੀ ਜਾ ਰਹੀ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਜਿਓ ਨੇ 28 ਸਤੰਬਰ ਨੂੰ ਟੈਲੀਕਾਮ ਸੈਕ੍ਰੇਟਰੀ ਪ੍ਰਕਾਸ਼ ਨੂੰ ਇਕ ਪੱਤਰ ਲਿਖ ਕਿਹਾ ਕਿ ਰਾਸ਼ਟਰ ਹਿੱਤ ਦੀ ਪਾਲਿਸੀ ’ਚ ਕੁਝ ਆਪਰੇਟਰਸ ਦੇ ਇੰਟਰੇਸਟ ਦੇ ਚੱਲਦੇ ਦੇਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਸਪੈਕਟ੍ਰਮ ਨੀਲਾਮੀ ਦੀ ਪ੍ਰਕਿਰਿਆ ’ਚ ਦੇਰੀ ਨਾਲ ਦੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ। ਨਾਲ ਹੀ ਇਸ ਤਰ੍ਹਾਂ ਦੀ ਦੇਰੀ ਨਾਲ ਨਿਵੇਸ਼ਕਾਂ ਦਾ ਵੀ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਹ ਦੇਰੀ ਇਜ ਆਫ ਡੂਇੰਗ ਦੇ ਨਿਯਮਾਂ ਵਿਰੁੱਧ ਹੈ।
ਚਾਰ ਸਾਲ ਤੋਂ ਨਹੀਂ ਹੋਈ ਸਪੈਕਟ੍ਰਮ ਨੀਲਾਮੀ
ਰਿਲਾਇੰਸ ਜਿਓ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਸਾਲ 2012 ਦੇ ਫੈਸਲੇ ਤੋਂ ਬਾਅਦ ਸਪੈਕਟਰਮ ਨੀਲਾਮੀ ਦੀ ਸਫਲ ਪ੍ਰਕਿਰਿਆ ਨੂੰ ਅਚਾਨਕ ਰੋਕਣ ਦੇ ਪਿੱਛੇ ਦੇ ਕਾਰਣ ਨੂੰ ਨਹੀਂ ਲੱਭ ਪਾ ਰਹੇ ਹਾਂ। ਜਿਓ ਮੁਤਾਬਕ ਸੁਪਰੀਮ ਕੋਰਟ ਦੇ 2ਜੀ ਮਾਮਲੇ ’ਚ ਆਏ ਫੈਸਲੇ ਤੋਂ ਬਾਅਦ ਹਰ ਸਾਲ ਸਪੈਕਟ੍ਰਮ ਨੀਲਾਮੀ ਹੋਣੀ ਸੀ ਪਰ ਇਸ ਦੇ ਬਾਵਜੂਦ 2016 ਤੋਂ ਬਾਅਦ ਕੋਈ ਵੀ ਸੈਪਕਟ੍ਰਮ ਨੀਲਾਮੀ ਪ੍ਰਕਿਰਿਆ ਨਹੀਂ ਹੋਈ ਹੈ।
ਕੁਝ ਆਪਰੇਟਰ ਦੇ ਵਿਰੋਧ ’ਚ ਨਹੀਂ ਰੋਕੀ ਜਾਣੀ ਚਾਹੀਦੀ ਸਪੈਕਟ੍ਰਮ ਨੀਲਾਮੀ ਪ੍ਰਕਿਰਿਆ
ਜਿਓ ਨੇ ਕਿਹਾ ਕਿ ਟੈਲੀਕਾਮ ਸੈਕਟਰ ਦੀ ਗ੍ਰੋਥ ਲਈ ਹਰ ਸਾਲ ਕੁਆਲਿਟੀ ਬ੍ਰਾਡਬੈਂਡ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ’ਚ ਤੁਰੰਤ ਸਪੈਕਟਰਮ ਨੀਲਾਮੀ ਕੀਤੀ ਜਾਣੀ ਚਾਹੀਦੀ। ਟੈਲੀਕਾਮ ਕੰਪਨੀ ਜਿਓ ਦੇ ਪੱਤਰ ’ਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਸਾਲ ’ਚ ਸਪੈਕਟ੍ਰਮ ਨੀਲਾਮੀ ਨਹੀਂ ਹੋਈ ਹੈ ਪਰ ਇਸ ਦੌਰਾਨ ਟ੍ਰੈਫਿਕ ਅਤੇ ਡਾਟਾ ਦੀ ਪਖਤ ’ਚ ਕਰੀਬ 50 ਗੁਣਾ ਬੜਤ ਹੋ ਗਈ ਹੈ। ਅਸੀਂ ਜਾਣਦੇ ਹਾਂ ਕਿ ਕੁਝ ਸਰਵਿਸ ਪ੍ਰੋਵਾਈਡਰ ਸਪੈਕਟ੍ਰਮ ਨੀਲਾਮੀ ਦੀ ਪ੍ਰਕਿਰਿਆ ਦਾ ਵਿਰੋਧ ਕਰਨਗੇ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ ਰਲੇਵੇਂ ਰਾਹੀਂ ਵੱਡੀ ਮਾਤਰਾ ’ਚ ਸਪੈਕਟ੍ਰਮ ਦਾ ਮਿਸ਼ਰਣ ਕੀਤਾ ਹੈ ਅਤੇ ਉਹ ਹਰ ਮਹੀਨੇ ਗਾਹਕਾਂ ਨੂੰ ਵੀ ਗੁਆ ਰਹੇ ਹਨ।