6 ਹਫ਼ਤਿਆਂ ਅੰਦਰ Jio 'ਚ 6ਵਾਂ ਵੱਡਾ ਨਿਵੇਸ਼, ਆਬੂਧਾਬੀ ਦੀ ਇਹ ਕੰਪਨੀ ਖਰੀਦੇਗੀ 1.85 % ਹਿੱਸੇਦਾਰੀ

Friday, Jun 05, 2020 - 02:36 PM (IST)

6 ਹਫ਼ਤਿਆਂ ਅੰਦਰ Jio 'ਚ 6ਵਾਂ ਵੱਡਾ ਨਿਵੇਸ਼, ਆਬੂਧਾਬੀ ਦੀ ਇਹ ਕੰਪਨੀ ਖਰੀਦੇਗੀ 1.85 % ਹਿੱਸੇਦਾਰੀ

ਨਵੀਂ ਦਿੱਲੀ : ਰਿਲਾਇੰਸ (RIL) ਦੇ ਜਿਓ ਪਲੇਟਫਾਰਮਸ ਵਿਚ ਇੰਵੈਸਟਮੈਂਟ ਲਈ ਵਿਦੇਸ਼ੀ ਨਿਵੇਸ਼ਕਾਂ ਦਾ ਤਾਂਤਾ ਲੱਗਾ ਹੋਇਆ ਹੈ। ਬੀਤੇ 6 ਹਫਤਿਆਂ ਵਿਚ ਕੰਪਨੀ ਨੂੰ ਛੇਵਾਂ ਵੱਡਾ ਇੰਵੈਸਟਮੈਂਟ ਮਿਲਿਆ ਹੈ। ਇਸ ਵਾਰ ਆਬੂਧਾਬੀ ਦੀ ਮੁਬਾਡਾਲਾ ਇੰਵੈਸਟਮੈਂਟ ਕੰਪਨੀ (Mubadala Investment Company) ਨੇ 1.85 % ਇਕਵਿਟੀ ਲਈ ਜਿਓ ਪਲੇਟਫਾਰਮਸ ਵਿਚ 9,093.60 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੁਬਾਡਲਾ ਦੇ ਇਸ ਨਿਵੇਸ਼ ਲਈ ਇਕਵਿਟੀ ਵੈਲਿਊ 4.91 ਲੱਖ ਕਰੋੜ ਰੁਪਏ ਤੈਅ ਹੋਈ ਹੈ।

ਰਿਲਾਇੰਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਆਬੂਧਾਬੀ ਦੀ ਮੁਬਾਡਾਲਾ ਇੰਵੈਸਟਮੈਂਟ ਕੰਪਨੀ ਨੇ ਜਿਓ ਵਿਚ 1.85 ਫ਼ੀਸਦੀ ਹਿੱਸੇਦਾਰੀ ਦੇ ਬਦਲੇ ਵਿਚ 9,093.6 ਕਰੋੜ ਰੁਪਏ ਦੇ ਨਿਵੇਸ਼ ਦਾ ਫੈਸਲਾ ਕੀਤਾ ਹੈ। ਇਹ ਰਿਲਾਇੰਸ ਜਿਓ ਵਿਚ ਪਿਛਲੇ 6 ਹਫ਼ਤਿਆਂ ਵਿਚ 6ਵਾਂ ਵੱਡਾ ਵਿਦੇਸ਼ੀ ਨਿਵੇਸ਼ ਹੈ। ਜ਼ਿਕਰਯੋਗ ਹੈ ਕਿ ਜਿਓ ਪਲੇਟਫਾਰਮਸ, ਰਿਲਾਇੰਸ ਇੰਡਸਟਰੀਜ ਲਿਮੀਟਡ ਦੀ “ਫੁਲੀ ਓਂਡ ਸਬਸਿਡਿਅਰੀ” (ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ) ਹੈ। ਇਹ ਇਕ ਨੈਕਸਟ ਜਨਰੇਸ਼ਨ ਤਕਨਾਲੋਜੀ ਕੰਪਨੀ ਹੈ ਜੋ ਭਾਰਤ ਨੂੰ ਇਕ ਡਿਜ਼ੀਟਲ ਸੋਸਾਇਟੀ ਬਣਾਉਣ ਦੇ ਕੰਮ ਵਿਚ ਮਦਦ ਕਰ ਰਹੀ ਹੈ। ਇਸ ਦੇ ਲਈ ਜਿਓ ਦੇ ਮੁਖ ਡਿਜ਼ੀਟਲ ਐਪ, ਡਿਜ਼ੀਟਲ ਈਕੋਸਿਸਟਮ ਅਤੇ ਭਾਰਤ ਦੇ ਨੰਬਰ #1 ਹਾਈ-ਸਪੀਡ ਕਨੈਕਟੀਵਿਟੀ ਪਲੇਟਫਾਰਮ ਨੂੰ ਇਕੱਠੇ ਲਿਆਉਣ ਦਾ ਕੰਮ ਕਰ ਰਹੀ ਹੈ। ਰਿਲਾਇੰਸ ਜਿਓ ਇੰਫੋਕਾਮ ਲਿਮੀਟਡ,  ਜਿਸ ਦੇ 38 ਕਰੋੜ 80 ਲੱਖ ਗਾਹਕ ਹਨ, ਉਹ ਜਿਓ ਪਲੇਟਫਾਰਮਸ ਲਿਮੀਟਡ ਦੀ “Wholly owned subsidiary” ਬਣੀ ਰਹੇਗੀ।

6 ਹਫ਼ਤੇ ਵਿਚ ਹੈ ਇਹ 6ਵਾਂ ਵੱਡਾ ਨਿਵੇਸ਼
ਰਿਲਾਇੰਸ ਦੇ ਜਿਓ ਪਲੇਟਫਾਰਮ ਵਿਚ ਇਸ ਤੋਂ ਪਹਿਲਾਂ ਫੇਸਬੁੱਕ, ਸਿਲਵਰ ਲੇਕ, ਵਿਸਟਾ, ਜਨਰਲ ਅਟਲਾਂਟਿਕ ਅਤੇ ਕੇਕੇਆਰ ਨੇ ਨਿਵੇਸ਼ ਕੀਤਾ ਸੀ। ਇਨ੍ਹਾਂ 5 ਕੰਪਨੀਆਂ ਨੇ ਸਾਂਝੇ ਰੂਪ ਨਾਲ ਕੁੱਲ 78,562 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹੁਣ ਮੁਬਾਡਾਲਾ ਦੇ 9 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਨਿਵੇਸ਼ ਦੇ ਬਾਅਦ ਕੁੱਲ ਨਿਵੇਸ਼ ਰਾਸ਼ੀ 87,655 ਕਰੋੜ ਰੁਪਏ ਦੀ ਹੋ ਗਈ ਹੈ।

ਮੁਕੇਸ਼ ਅੰਬਾਨੀ ਨੇ ਜਤਾਈ ਖੁਸ਼ੀ
ਮੁਬਾਡਾਲਾ ਦੇ ਜਿਓ ਪਲੇਟਫਾਰਮਸ ਵਿਚ ਨਿਵੇਸ਼ 'ਤੇ ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਖੁਸ਼ੀ ਜਤਾਈ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ, ਅਬੂਧਾਬੀ ਦੇ ਨਾਲ ਆਪਣੇ ਲੰਬੇ ਸਮੇਂ ਦੇ ਸਬੰਧਾਂ ਜ਼ਰੀਏ ਮੈਂ ਵਿਅਕਤੀਗਤ ਰੂਪ ਨਾਲ ਮੁਬਾਡਾਲਾ ਦੇ ਕੰਮ ਦੇ ਪ੍ਰਭਾਵ ਨੂੰ ਵੇਖਿਆ ਹੈ। ਸਾਨੂੰ ਉਮੀਦ ਹੈ ਕਿ ਕੰਪਨੀ ਨੂੰ ਮੁਬਾਡਾਲਾ ਦੇ ਅਨੁਭਵ ਤੋਂ ਫਾਇਦਾ ਹੋਵੇਗਾ ।

ਮੁਬਾਡਾਲਾ ਨੇ ਉੱਚ ਵਿਕਾਸ ਵਾਲੀ ਕੰਪਨੀ ਨਾਲ ਕੰਮ ਕਰਨ ਦੀ ਇੱਛਾ ਜਤਾਈ
ਮੁਬਾਡਾਲਾ ਇੰਵੈਸਟਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਰੁੱਪ ਸੀ.ਈ.ਓ. ਖਲਾਦੂਨ ਅਲ ਮੁਬਾਰਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਉੱਚ ਵਿਕਾਸ ਵਾਲੀ ਕੰਪਨੀਆਂ ਨਾਲ ਕੰਮ ਕਰਨ ਅਤੇ ਉਨ੍ਹਾਂ ਵਿਚ ਨਿਵੇਸ਼ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਅਸੀਂ ਵੇਖਿਆ ਹੈ ਕਿ ਕਿਵੇਂ ਜਿਓ ਨੇ ਭਾਰਤ ਵਿਚ ਸੰਚਾਰ ਅਤੇ ਕਨੈਕਟੀਵਿਟੀ ਨੂੰ ਪਹਿਲਾਂ ਤੋਂ ਬਦਲ ਦਿੱਤਾ ਹੈ। ਇਕ ਨਿਵੇਸ਼ਕ ਅਤੇ ਭਾਗੀਦਾਰ ਦੇ ਰੂਪ ਵਿਚ ਅਸੀਂ ਭਾਰਤ ਦੀ ਡਿਜ਼ੀਟਲ ਵਿਕਾਸ ਯਾਤਰਾ ਦਾ ਸਮਰਥਨ ਕਰਨ ਲਈ ਵਚਨਬੱਧ ਹਨ। ਜਿਓ ਦੇ ਨਿਵੇਸ਼ਕਾਂ ਅਤੇ ਭਾਗੀਦਾਰਾਂ ਦੇ ਨੈੱਟਵਰਕ ਨਾਲ, ਸਾਨੂੰ ਵਿਸ਼ਵਾਸ ਹੈ ਕਿ ਕੰਪਨੀ ਡਿਜ਼ੀਟਲ ਅਰਥਵਿਵਸਥਾ ਦੇ ਵਿਕਾਸ ਨੂੰ ਅੱਗੇ ਵਧਾਏਗੀ।

ਹੁਣ ਤੱਕ 18.97 ਫ਼ੀਸਦੀ ਦਾ ਨਿਵੇਸ਼
ਦੱਸ ਦੇਈਏ ਕਿ ਰਿਲਾਇੰਸ ਜਿਓ ਟੈਲੀਕਾਮ ਕੰਪਨੀ ਫਿਲਮ, ਨਿਊਜ਼ ਅਤੇ ਮਿਊਜ਼ਿਕ ਐਪਸ ਦਾ ਵੀ ਸੰਚਾਲਨ ਕਰਦੀ ਹੈ। ਹੁਣ ਤੱਕ ਕੰਪਨੀ ਵਿਚ 18.97 ਫੀਸਦੀ ਵਿਦੇਸ਼ੀ ਨਿਵੇਸ਼ ਹੋ ਚੁੱਕਾ ਹੈ।


author

cherry

Content Editor

Related News