BSNL ਨੇ ਮਚਾਈ ਧੂਮ, Jio, Airtel ਤੇ Vi ਨੂੰ ਪਛਾੜ ਇਸ ਮਾਮਲੇ 'ਚ ਬਣੀ ਟਾਪ ਟੈਲੀਕਾਮ ਕੰਪਨੀ
Sunday, Sep 22, 2024 - 04:30 AM (IST)
ਗੈਜੇਟ ਡੈਸਕ- ਇਸ ਸਾਲ ਜੁਲਾਈ ਮਹੀਨੇ 'ਚ ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਪੋਸਟ ਕਰ ਰਹੇ ਸਨ ਕਿ ਉਨ੍ਹਾਂਕੋਲ ਹੁਣ ਸਿਰਫ BSNL ਦਾ ਆਪਸ਼ਨ ਬਚਿਆ ਹੈ। ਬਹੁਤ ਸਾਰੇ ਲੋਕ BSNL 'ਚ ਪੋਰਟ ਦੀ ਗੱਲ ਵੀ ਕਹਿ ਰਹੇ ਸਨ। ਹੁਣ ਇਨ੍ਹਾਂ ਸਭ ਦੀ ਅਸਲੀਅਤ ਸਾਹਮਣੇ ਆਈ ਹੈ।
ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ) ਨੇ ਜੁਲਾਈ ਮਹੀਨੇ ਲਈ ਦੂਰਸੰਚਾਰ ਉਦਯੋਗ ਦੇ ਅੰਕੜੇ ਜਾਰੀ ਕੀਤੇ ਹਨ। ਇਸ ਮਹੀਨੇ ਵਾਇਰਲੈੱਸ ਗਾਹਕਾਂ ਦੀ ਗਿਣਤੀ ਘਟੀ ਹੈ। ਜਿੱਥੇ ਜੂਨ ਮਹੀਨੇ ਵਿੱਚ ਟੈਲੀਕਾਮ ਗਾਹਕਾਂ ਦੀ ਗਿਣਤੀ 120.564 ਕਰੋੜ ਸੀ। ਜਦਕਿ ਜੁਲਾਈ ਮਹੀਨੇ 'ਚ ਗਾਹਕਾਂ ਦੀ ਗਿਣਤੀ ਘਟ ਕੇ 120.517 ਕਰੋੜ ਰਹਿ ਗਈ ਹੈ।
Jio, Airtel ਤੇ Vi ਦੇ ਸਬਸਕ੍ਰਾਈਬਰ ਹੋਏ ਘੱਟ
ਟਰਾਈ ਦੇ ਅੰਕੜਿਆਂ ਦੇ ਮੁਤਾਬਕ, ਏਅਰਟੈੱਲ ਨੂੰ ਜੁਲਾਈ 2024 'ਚ ਗਾਹਕਾਂ ਦੇ ਆਧਾਰ 'ਤੇ ਸਭ ਤੋਂ ਵੱਡਾ ਝਟਕਾ ਲੱਗਾ ਹੈ। ਕੰਪਨੀ ਨੇ 16.9 ਲੱਖ ਗਾਹਕ ਗੁਆ ਦਿੱਤੇ ਹਨ। ਇਸ ਤੋਂ ਬਾਅਦ ਵੀ.ਆਈ. ਦੇ 14.1 ਲੱਖ ਸਬਸਕ੍ਰਾਈਬਰਸ ਘਟੇ ਹਨ, ਜਦੋਂ ਕਿ ਜੀਓ ਦੇ 7.58 ਲੱਖ ਸਬਸਕ੍ਰਾਈਬਰਸ ਘੱਟ ਹੋਏ ਹਨ।
ਇਸ ਦੌਰਾਨ BSNL ਦੇ ਗਾਹਕਾਂ ਦੀ ਗਿਣਤੀ ਵਧੀ ਹੈ। BSNL ਇਕਲੌਤੀ ਕੰਪਨੀ ਹੈ ਜਿਸ ਨੇ ਜੁਲਾਈ ਮਹੀਨੇ ਵਿਚ ਗਾਹਕਾਂ ਨੂੰ ਜੋੜਿਆ ਹੈ। ਟਰਾਈ ਦੀ ਰਿਪੋਰਟ ਮੁਤਾਬਕ BSNL ਨੇ ਜੁਲਾਈ ਮਹੀਨੇ ਵਿੱਚ 29.4 ਲੱਖ ਮੋਬਾਈਲ ਗਾਹਕਾਂ ਨੂੰ ਜੋੜਿਆ ਹੈ। ਭਾਵ, ਸੋਸ਼ਲ ਮੀਡੀਆ 'ਤੇ ਚੱਲ ਰਿਹਾ ਰੁਝਾਨ ਕਾਫੀ ਹੱਦ ਤੱਕ ਸਹੀ ਰਿਹਾ ਹੈ। ਲੋਕ BSNL ਵੱਲ ਮੁੜ ਗਏ ਹਨ।
ਟੈਲੀਕਾਮ ਸੇਵਾਵਾਂ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕਈ ਸਰਕਲਾਂ ਵਿੱਚ ਮੋਬਾਈਲ ਗਾਹਕਾਂ ਦਾ ਆਧਾਰ ਘਟਿਆ ਹੈ। ਉੱਤਰ ਪੂਰਬ, ਮਹਾਰਾਸ਼ਟਰ, ਰਾਜਸਥਾਨ, ਮੁੰਬਈ, ਕੋਲਕਾਤਾ, ਤਾਮਿਲਨਾਡੂ, ਪੰਜਾਬ, ਬਿਹਾਰ, ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸਦਾ ਮਹੱਤਵਪੂਰਨ ਪ੍ਰਭਾਵ ਦੇਖਿਆ ਗਿਆ ਹੈ।
BSNL ਨੇ ਕਿਉਂ ਨਹੀਂ ਵਧਾਈ ਕੀਮਤ
BSNL ਨੇ ਆਪਣੇ ਪਲਾਨ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਸ ਦਾ ਵੱਡਾ ਕਾਰਨ ਨੈੱਟਵਰਕ ਦੀ ਘਾਟ ਹੈ। ਜਿੱਥੇ Jio ਅਤੇ Airtel ਦੀ 5G ਸੇਵਾ ਲੋਕਾਂ ਤੱਕ ਪਹੁੰਚ ਗਈ ਹੈ। ਜਦੋਂ ਕਿ BSNL ਅਜੇ ਵੀ 3G 'ਤੇ ਅਟਕਿਆ ਹੋਇਆ ਹੈ। ਕੰਪਨੀ ਨੇ ਕੁਝ ਖੇਤਰਾਂ ਵਿੱਚ 4G ਨੈੱਟਵਰਕ ਲਾਂਚ ਕੀਤਾ ਹੈ ਪਰ ਇਸ ਨੇ ਅਜੇ ਤੱਕ ਪੂਰੇ ਭਾਰਤ ਵਿੱਚ ਵਿਸਤਾਰ ਨਹੀਂ ਕੀਤਾ ਹੈ।
ਜਦਕਿ ਫਿਕਸਡ ਲਾਈਨ ਸੈਗਮੈਂਟ 'ਚ 1 ਫੀਸਦੀ ਦਾ ਵਾਧਾ ਹੋਇਆ ਹੈ। ਜੁਲਾਈ ਮਹੀਨੇ ਵਿੱਚ ਫਿਕਸਡ ਲਾਈਨ ਕੁਨੈਕਸ਼ਨਾਂ ਦੀ ਗਿਣਤੀ 3.511 ਕਰੋੜ ਤੋਂ ਵਧ ਕੇ 3.556 ਕਰੋੜ ਹੋ ਗਈ ਹੈ। ਇਸ ਸੈਗਮੈਂਟ 'ਚ ਜੀਓ ਟਾਪ 'ਤੇ ਹੈ। ਏਅਰਟੈੱਲ ਦੂਜੇ ਸਥਾਨ 'ਤੇ ਹੈ। ਏਅਰਟੈੱਲ ਦੇ ਯੂਜ਼ਰਸ ਦੀ ਗਿਣਤੀ 4.8 ਲੱਖ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਇਸ ਹਿੱਸੇ ਵਿੱਚ BSNL ਗਾਹਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ।