ਝਾਰਖੰਡ ਬਜਟ : CM ਰਘੁਬਰ ਦਾਸ ਨੇ ਪੇਸ਼ ਕੀਤਾ ਬਜਟ, ਕਿਸਾਨਾਂ ਨੂੰ ਮਿਲੇਗਾ ਫਾਇਦਾ

Tuesday, Jan 22, 2019 - 05:22 PM (IST)

ਰਾਂਚੀ— ਝਾਰਖੰਡ ਦੇ ਮੁੱਖਮੰਤਰੀ ਅਤੇ ਵਿੱਤ ਮੰਤਰੀ ਰਘੁਬਰ ਦਾਸ ਨੇ ਵਿਧਾਨਸਭਾ 'ਚ ਮੰਗਲਵਾਰ ਨੂੰ ਫਾਈਨੇਂਸ਼ੀਅਲ ਸਾਲ 2019-20 ਦਾ ਬਜਟ ਪੇਸ਼ ਕੀਤਾ। ਕੁਲ 85,429 ਕਰੋੜ ਰੁਪਏ ਦੇ ਇਸ ਬਜਟ 'ਚ 2.26 ਫੀਸਦੀ ਵਿੱਤੀ ਘਾਟਾ ਹੋਣ ਦਾ ਅਨੁਮਾਨ ਹੈ। ਰਾਜ ਸਰਕਾਰ ਨੇ ਆਗਾਮੀ ਵਿੱਤੀ ਸਾਲ ਲਈ ਸਫਲ ਘਰੇਲੂ ਉਤਪਾਦ 'ਚ 6.9 ਫੀਸਦੀ ਦੇ ਵਾਧੇ ਦਾ ਅਨੁਮਾਨ ਜਿਤਾਇਆ ਹੈ। ਉੱਥੇ ਹੀ ਰਾਜ ਸਰਕਾਰ ਵਲੋਂ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਬਜਟ 'ਚ ਕੁਝ 103 ਐਲਾਨ ਕੀਤੇ ਗਏ ਸਨ ਜਿਨ੍ਹਾਂ 'ਚੋਂ ਇਕ ਨੂੰ ਛੱਡ ਕੇ ਸਾਰਿਆ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਕਿ ਮਿਲਿਆ ਕਿਸਾਨਾਂ ਨੂੰ
ਵਿੱਤੀ ਸਾਲ 2019-20 'ਚ ਖੇਤੀਬਾੜੀ ਬਜ 7231.40 ਕਰੋੜ ਰੁਪਏ ਦਾ ਹੈ। ਇਹ ਪਿਛਲੇ ਸਾਲ ਦੀ ਤੁਲਨਾ 'ਚ 24.51 ਫੀਸਦੀ ਜ਼ਿਆਦਾ ਹੈ। ਕਿਸਾਨਾਂ ਨੂੰ ਧਨ ਖਰੀਦ 'ਤੇ ਐੱਮ.ਐੱਸ.ਪੀ. ਦੇ ਹੋਰ ਪ੍ਰਤੀ ਕੁਅੰਟਲ 150 ਰੁਪਏ ਬੋਨਸ ਦਾ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਕਿਸਾਨ ਤੱਕ ਸਮਾਰਟ ਫੋਨ ਉਪਲੱਬਧ ਕਰਾਏ ਜਾਣਗੇ। ਬਜਟ 'ਚ ਕਿਹਾ ਗਿਆ ਹੈ ਕਿ ਘੱਟ ਪਾਣੀ 'ਚ ਖੇਤੀ ਅਤੇ ਖੇਤੀਬਾੜੀ ਦੀ ਪੈਦਾਵਰ ਤਕਨੀਕ ਸਿੱਖਣ ਲਈ ਝਾਰਖੰਡ ਤੋਂ ਕਿਸਾਨਾਂ ਨੂੰ ਇਜਰਾਇਲ ਭੇਜਿਆ ਜਾਵੇਗਾ।
46 ਪ੍ਰਖੰਡ 'ਚ ਕੋਲਡ ਰੂਮ ਦਾ ਨਿਰਮਾਣ
ਵਿੱਤੀ ਸਾਲ 2018-19 'ਚ 46 ਪ੍ਰਖੰਡ 'ਚ ਕੋਲਡ ਰੂਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉੱਥੇ ਹੀ ਸਾਲ 2019-20 'ਚ 100 ਬਲਾਕਾਂ 'ਚ ਕੋਲਡ ਰੂਮ ਦਾ ਨਿਰਮਾਣ ਕਰਨ ਦਾ ਟੀਚਾ ਹੈ। ਖੇਤੀਬਾੜੀ ਉਤਪਾਦਾਂ ਦੇ ਬਿਹਤਰੀਨ ਵਿਪਣਨ ਲਈ ਰਾਜ ਦੇ ਸਾਰੇ ਜ਼ਿਲਿਆਂ 'ਚ 5000 ਮੀਟ੍ਰਿਕ ਟਨ ਸਮਰੱਥਾ ਦੇ ਇਕ-ਇਕ ਸੀਤਗ੍ਰਹਿ ਦਾ ਨਿਰਮਾਣ ਕੀਤਾ ਜਾਵੇਗਾ। ਉੱਥੇ ਹੀ ਸੋਕੇ ਤੋਂ ਨਿਪਟਣ ਲਈ ਸੁਜਲਾਮ ਸੁਫਲਾਮ ਯੋਜਨਾ ਲਾਗੂ ਦੀ ਜਾਵੇਗਾ। ਜਦਕਿ ਮਿੱਠੀ ਕ੍ਰਾਂਤੀ ਯੋਜਨਾ ਤੋਂ 2019-20 'ਚ 12 ਹਜ਼ਾਰ ਕਿਸਾਨਾਂ ਨੂੰ ਲਾਭ ਹੋਵੇਗਾ।
ਜੇਂਡਰ ਬਜਟ ਦੇ ਤੌਰ 'ਤੇ 8,898.47 ਕਰੋੜ
ਆਗਾਮੀ ਵਿੱਤੀ ਸਾਲ ਲਈ ਜੇਂਡਰ ਬਜਟ ਦੇ ਰੂਪ 'ਚ 8,898.47 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਜੋ ਬੀਤੇ ਸਾਲ ਦੀ ਤੁਲਨਾ 'ਚ 8.59 ਫੀਸਦੀ ਵਧਿਆ ਹੈ। 2019-20 ਦੇ ਬਜਟ 'ਚ ਬੱਚਿਆਂ ਦੇ ਸਰਬੰਗੀ ਵਿਕਾਸ ਲਈ 6182.44 ਕਰੋੜ ਦੇ ਚਾਈਲਡ ਬਜਟ ਦਾ ਪ੍ਰਾਵਧਾਨ ਹੈ। 2018-19 'ਚ ਅਨੁਸੂਚਿਤ ਜਨਜਾਤਿ ਖੇਤਰ ਅਤੇ ਅਨੁਸੂਚਿਤ ਜਾਤੀ ਵਿਕਾਸ ਬਜਟ 24,410.06 ਕਰੋੜ ਰੁਪਏ ਸੀ। ਆਗਾਮੀ ਵਿੱਤੀ ਸਾਲ ਹੇਤੁ ਅਨੁਸੁਚਿਤ ਜਨਜਾਤੀ ਖੇਤਰ ਅਤੇ ਅਨੁਸੂਚਿਤ ਜਾਤੀ ਵਿਕਾਸ ਬਜਟ 27,142.60 ਕਰੋੜ ਰੁਪਏ ਹੈ। ਜੋ ਬੀਤੇ ਸਾਲ ਦੀ ਤੁਲਨਾ 'ਚ 11.19 ਫੀਸਦੀ ਤੋਂ ਜ਼ਿਆਦਾ ਹੈ। ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਹੁਣ ਤੱਕ 3,61,861 ਆਵਾਸਾਂ ਦਾ ਨਿਰਮਾਣ ਹੋ ਚੁੱਕਾ ਹੈ। ਆਗਾਮੀ ਵਿੱਤੀ ਸਾਲ 'ਚ 1,50,000 ਆਵਾਸਾਂ ਦੇ ਨਿਰਮਾਣ ਦਾ ਟੀਚਾ ਹੈ। ਉੱੇਥੇ ਹੀ ਰਾਜ 'ਚ ਸਾਖਰਤਾ ਦਰ ਵਧ ਕੇ 81.25 ਫੀਸਦੀ ਹੋ ਚੁੱਕੀ ਹੈ।


Related News