ਜੈੱਟ ਏਅਰਵੇਜ਼ ਨੇ ਬੈਂਕਾਂ ਨੂੰ ਕਰਜ਼ੇ ਦੀ ਕਿਸ਼ਤ ਚੁਕਾਉਣ ''ਚ ਕੀਤੀ ਖੁੰਝ
Wednesday, Jan 02, 2019 - 12:56 PM (IST)

ਨਵੀਂ ਦਿੱਲੀ— ਸੰਕਟ ਨਾਲ ਜੂਝ ਰਹੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਬੈਂਕਾਂ ਨੂੰ ਕਰਜ਼ੇ ਦੀ ਬੇਸਿਕ ਕਿਸ਼ਤ ਅਤੇ ਵਿਆਜ ਦਾ ਭੁਗਤਾਨ ਕਰਨ 'ਚ ਖੁੰਝ ਕੀਤੀ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਰੈਗੂਲੇਟਰੀ ਸੂਚਨਾ 'ਚ ਕਿਹਾ, ''ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਕੰਸੋਰਟੀਅਮ (ਬੈਂਕਾਂ ਦਾ ਸਮੂਹ) ਨੂੰ ਵਿਆਜ ਅਤੇ ਬੇਸਿਕ ਕਿਸ਼ਤ ਦੇਣ 'ਚ ਦੇਰੀ ਹੋਈ ਹੈ। ਇਸ ਦਾ ਭੁਗਤਾਨ 31 ਦਸੰਬਰ 2018 ਨੂੰ ਹੋਣਾ ਸੀ। ਨਕਦੀ ਪ੍ਰਵਾਹ 'ਚ ਅਸਥਾਈ ਗੜਬੜੀ ਕਾਰਨ ਇਹ ਦੇਰੀ ਹੋਈ।'' ਜੈੱਟ ਏਅਰਵੇਜ਼ ਨੇ ਕਿਹਾ ਕਿ ਇਸ ਸਬੰਧੀ ਬੈਂਕਾਂ ਨਾਲ ਗੱਲਬਾਤ ਹੋਈ ਹੈ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਪਿਛਲੇ ਕੁੱਝ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਅਤੇ ਕੰਪਨੀ ਵਲੋਂ ਕਰਮਚਾਰੀਆਂ ਨੂੰ ਸਮੇਂ 'ਤੇ ਤਨਖਾਹ ਦਾ ਭੁਗਤਾਨ ਵੀ ਨਹੀਂ ਕੀਤਾ ਜਾ ਰਿਹਾ ਹੈ।