ਜਾਪਾਨ ਦੀ ਅਦਾਲਤ ਨੇ ਘੋਸਨ ਦੀ ਹਿਰਾਸਤ ਦਾ ਸਮਾਂ 22 ਅਪ੍ਰੈਲ ਤੱਕ ਵਧਾਇਆ

04/12/2019 3:21:21 PM

ਟੋਕੀਓ—ਜਾਪਾਨ ਦੀ ਇਕ ਅਦਾਲਤ ਨੇ ਵਿੱਤੀ ਅਨਿਯਮਿਤਤਾਵਾਂ ਦੇ ਦੋਸ਼ 'ਚ ਫਸੇ ਨਿਸਾਨ ਦੇ ਸਾਬਕਾ ਚੇਅਰਮੈਨ ਕਾਰਲੋਸ ਘੋਸਨ ਦਾ ਹਿਰਾਸਤ ਸਮਾਂ ਸ਼ੁੱਕਰਵਾਰ ਨੂੰ ਵਧਾ ਦਿੱਤਾ। ਜਦੋਂ ਕਿ ਘੋਸਨ 22 ਅਪ੍ਰੈਲ ਤਕ ਹਿਰਾਸਤ 'ਚ ਰਹਿਣਗੇ। ਘੋਸਨ ਨੂੰ ਹੁਣ ਟੋਕੀਓ ਦੇ ਇਕ ਹਿਰਾਸਤ ਕੇਂਦਰ 'ਚ ਰੱਖਿਆ ਜਾਵੇਗਾ ਜਦੋਂ ਤੱਕ ਕਿ ਏਜੰਸੀਆਂ ਜਾਂ ਤਾਂ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਦੇਣ ਜਾਂ ਉਨ੍ਹਾਂ ਨੂੰ ਫਿਰ ਨੂੰ ਗ੍ਰਿਫਤਾਰ ਨਹੀਂ ਕਰ ਲੈਣ। ਇਸਤਗਾਸਾ ਪੱਖ ਜਿਸ 'ਚ ਘੋਸਨ ਵਲੋਂ ਨਿਸਾਨ ਦੀ ਰਾਸ਼ੀ ਓਮਾਨ ਦੇ ਇਕ ਵਿਤਰਕ ਨੂੰ ਦੇਣ ਦੇ ਦੋਸ਼ਾਂ 'ਤੇ ਗੌਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਰਾਸ਼ੀ ਦੀ ਵਰਤੋਂ ਲਗਜ਼ਰੀ ਕਿਸ਼ਤੀ ਖਰੀਦਣ 'ਚ ਕੀਤੀ ਗਈ ਸੀ। ਵਿੱਤੀ ਅਨਿਯਮਿਤਤਾਵਾਂ ਨੂੰ ਲੈ ਕੇ ਘੋਸਨ ਦੇ ਖਿਲਾਫ ਜਾਪਾਨ 'ਚ ਪਹਿਲਾਂ ਹੀ ਤਿੰਨ ਮੁਕੱਦਮੇ ਚੱਲ ਰਹੇ ਹਨ।


Aarti dhillon

Content Editor

Related News