ਜੈ ਪ੍ਰਕਾਸ਼ ਐਸਸੀਏਟਸ ਨੇ ਬਾਂਡ ਦੇ ''ਕੈਸ਼ਲੈੱਸ ਐਕਸਚੇਜ਼'' ਨੂੰ ਦਿੱਤੀ ਮਨਜ਼ੂਰੀ

11/18/2017 8:25:39 AM

ਨਵੀਂ ਦਿੱਲੀ—ਕਰਜ਼ 'ਚ ਡੁੱਬੀਆਂ ਕੰਪਨੀ ਜੈ ਪ੍ਰਕਾਸ਼ ਐਸੋਸੀਏਟਸ ਦੀ ਵਿੱਤੀ ਕਮੇਟੀ ਨੇ 2017 'ਚ ਪਰਿਪੱਕ ਹੋ ਰਹੇ 15 ਕਰੋੜ ਡਾਲਰ ਦੇ ਬਕਾਇਆ ਪਰਿਵਰਤਿਤ ਬਾਂਡ ਨੂੰ 2020-21 'ਚ ਪਰਿਪੱਕ ਹੋਣ ਵਾਲੇ ਬਾਂਡ ਤੋਂ ਬਿਨ੍ਹਾਂ ਨਕਦੀ ਦੇ ਬਦਲਣ ਨੂੰ ਮਨਜ਼ੂਰੀ ਦੇ ਦਿੱਤੀ। 
ਰਿਜ਼ਰਵ ਬੈਂਕ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਪ੍ਰਸਤਾਵ ਨੂੰ ਸਵੀਕ੍ਰਿਤੀ ਦਿੱਤੀ ਸੀ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਵਿੱਤੀ ਕਮੇਟੀ 'ਚ ਹੋਈ ਮੀਟਿੰਗ 'ਚ ਇਸ ਨੂੰ ਮਨਜ਼ੂਰੀ ਦੇ ਦਿੱਤੀ।
ਕੰਪਨੀ ਨੇ ਜੂਨ 'ਚ ਦੱਸਿਆ ਕਿ ਬਾਂਡ ਧਾਰਕ ਮੌਜੂਦਾ ਬਾਂਡ ਨੂੰ ਬਦਲਣ 'ਤੇ ਸਹਿਮਤ ਹੈ। ਇਸ ਸਾਲ ਪਰਿਪੱਕ ਹੋ ਰਹੇ ਬਾਂਡ ਨੂੰ ਸਤੰਬਰ 2012 'ਚ ਜਾਰੀ ਕੀਤਾ ਗਿਆ ਸੀ।
ਵਰਣਨਯੋਗ ਹੈ ਕਿ ਜੇ.ਪੀ. ਗਰੁੱਪ ਦੀ ਮੁੱਖ ਕੰਪਨੀ ਜੈ ਪ੍ਰਕਾਸ਼ ਐਸੋਸੀਏਟਸ ਕਰਜ਼ੇ ਦਾ ਪੁਨਰ ਭੁਗਤਾਨ ਕਰਨ ਲਈ ਆਪਣੀਆਂ ਸੰਪਤੀਆਂ ਦੀ ਵਿਕਰੀ ਕਰ ਰਹੇ ਹਨ।


Related News