ਦੁਸਹਿਰੇ ਦੇ ਮੌਕੇ ਜੈਕਲੀਨ ਦੀ ਦਰਿਆਦਿਲੀ, ਸਟਾਫ ਮੈਂਬਰ ਨੂੰ ਅਚਾਨਕ ਦਿੱਤਾ ਇਹ ਸਰਪ੍ਰਾਈਜ਼

Tuesday, Oct 27, 2020 - 06:14 PM (IST)

ਦੁਸਹਿਰੇ ਦੇ ਮੌਕੇ ਜੈਕਲੀਨ ਦੀ ਦਰਿਆਦਿਲੀ, ਸਟਾਫ ਮੈਂਬਰ ਨੂੰ ਅਚਾਨਕ ਦਿੱਤਾ ਇਹ ਸਰਪ੍ਰਾਈਜ਼

ਮੁੰਬਈ — ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਆਪਣੀ ਸਕਾਰਾਤਮਕ ਸੋਚ ਅਤੇ ਦਰਿਆਦਿਲੀ ਨਾਲ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿਚ ਅਜਿਹਾ ਨਜ਼ਾਰਾ ਫਿਰ ਤੋਂ ਵੇਖਣ ਨੂੰ ਮਿਲਿਆ ਜਦੋਂ ਜੈਕਲੀਨ ਨੇ ਦੁਸਹਿਰੇ ਦੇ ਤਿਉਹਾਰ ਨੂੰ ਆਪਣੇ ਇੱਕ ਸਟਾਫ ਮੈਂਬਰ ਲਈ ਯਾਦਗਾਰੀ ਬਣਾ ਦਿੱਤਾ।

PunjabKesari

ਦੁਸਹਿਰੇ ਦੇ ਸ਼ੁੱਭ ਮੌਕੇ 'ਤੇ ਜੈਕਲੀਨ ਨੇ ਆਪਣੇ ਸਟਾਫ ਮੈਂਬਰਾਂ ਵਿਚੋਂ ਇਕ ਲਈ ਇਕ ਕਾਰ ਗਿਫਟ ਵਜੋਂ ਦਿੱਤੀ ਹੈ। ਸੂਤਰਾਂ ਅਨੁਸਾਰ ਜੈਕਲੀਨ ਦੇ ਸਟਾਫ ਦਾ ਇਹ ਮੈਂਬਰ ਉਸ ਦੇ ਨਾਲ ਉਸ ਸਮੇਂ ਤੋਂ ਹੈ ਜਦੋਂ ਤੋਂ ਅਭਿਨੇਤਰੀ ਨੇ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਜੈਕਲੀਨ ਨੇ ਭਾਵੇਂ ਇਹ ਕਾਰ ਤੋਹਫ਼ੇ ਵਜੋਂ ਦਿੱਤੀ ਸੀ, ਪਰ ਉਹ ਖ਼ੁਦ ਨਹੀਂ ਜਾਣਦੀ ਸੀ ਕਿ ਕਾਰ ਦੀ ਡਿਲਵਿਰੀ ਕਦੋਂ ਕੀਤੀ ਜਾਏਗੀ। ਕਾਰ ਨੂੰ ਇਕ ਸਰਪ੍ਰਾਈਜ਼ ਸੈੱਟ 'ਤੇ ਡਿਲਵਰ ਕੀਤਾ ਗਿਆ। ਜੈਕਲੀਨ ਉਸ ਸਮੇਂ ਸ਼ੂਟਿੰਗ ਕਰ ਰਹੀ ਸੀ। ਇਸੇ ਕਰਕੇ ਉਹ ਟ੍ਰੈਫਿਕ ਪੁਲਿਸ ਇੰਸਪੈਕਟਰ ਦੀ ਵਰਦੀ ਵਿਚ ਨਜ਼ਰ ਆ ਰਹੀ ਹੈ।

PunjabKesari

ਜੈਕਲੀਨ ਨੂੰ ਸੈੱਟ 'ਤੇ ਪੂਜਾ ਕਰਦੇ ਦੇਖਿਆ ਜਾ ਸਕਦਾ ਸੀ। ਇਸ ਦੇ ਨਾਲ ਹੀ ਕਾਰ ਡਿਲਵਰੀ ਹੋਣ ਤੋਂ ਬਾਅਦ ਨਾਰੀਅਲ ਵੀ ਫੋੜਿਆ ਗਿਆ ਸੀ। ਇਸ ਤੋਂ ਪਹਿਲਾਂ ਜੈਕਲੀਨ ਨੇ ਆਪਣੇ ਮੇਕਅਪ ਆਰਟਿਸਟ ਨੂੰ ਵੀ ਇਕ ਕਾਰ ਗਿਫਟ ਕੀਤੀ ਸੀ ਅਤੇ ਉਹ ਆਪਣੇ ਸਟਾਫ ਦੇ ਨਾਲ-ਨਾਲ ਆਪਣੇ ਪ੍ਰਸ਼ੰਸਕਾਂ ਵਿਚਾਲੇ ਠੰਡੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ।

ਜੈਕਲਿਨ ਫਿਲਮ 'ਕਿੱਕ 2' 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਸ ਤੋਂ ਇਲਾਵਾ ਜੈਕਲੀਨ ਪਹਿਲੀ ਵਾਰ ਅਭਿਨੇਤਾ ਰਣਵੀਰ ਸਿੰਘ ਨਾਲ ਕੰਮ ਕਰ ਰਹੀ ਹੈ। ਦੋਵੇਂ ਫਿਲਮ 'ਸਰਕਸ' ਵਿਚ ਕੰਮ ਕਰ ਰਹੇ ਹਨ। ਯੂਟਿਊਬ ਸਟਾਰ ਐਮਾਂਡਾ ਦੇ ਨਾਲ ਜੈਕਲੀਨ ਦੀ ਪੋਡਕਾਸਟ 'ਫਿਲਸ ਗੁੱਡ' ਨੂੰ ਵੀ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਸੀ।


author

Harinder Kaur

Content Editor

Related News