ਲਗਾਤਾਰ ਤੀਜੇ ਹਫ਼ਤੇ ਘਟੀਆਂ ਸੋਨੇ ਦੀਆਂ ਕੀਮਤਾਂ ! ਮੂਧੇ ਮੂੰਹ ਡਿੱਗੇ Price, ਜਾਣੋ ਹੁਣ ਤੱਕ ਕਿੰਨਾ ਹੋਇਆ ਸਸਤਾ
Sunday, Nov 09, 2025 - 12:29 PM (IST)
ਨਵੀਂ ਦਿੱਲੀ- ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੇ ਅਨੁਸਾਰ 31 ਅਕਤੂਬਰ ਨੂੰ ਸੋਨਾ 1,20,770 ਰੁਪਏ ਪ੍ਰਤੀ 10 ਗ੍ਰਾਮ ’ਤੇ ਸੀ, ਜੋ 7 ਨਵੰਬਰ ਤੱਕ 670 ਰੁਪਏ ਘੱਟ ਕੇ 1,20,100 ਰੁਪਏ ’ਤੇ ਆ ਗਿਆ। ਇਹ ਲਗਾਤਾਰ ਤੀਜਾ ਹਫ਼ਤਾ ਹੈ, ਜਦੋਂ ਸੋਨੇ ਦੀਆਂ ਕੀਮਤਾਂ ਡਿੱਗੀਆਂ ਹਨ। 17 ਅਕਤੂਬਰ ਨੂੰ ਸੋਨਾ 1,29,584 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦਾ ਵੀ ਇਹੀ ਹਾਲ ਹੈ। ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ (31 ਅਕਤੂਬਰ) ਨੂੰ 1 ਕਿਲੋ ਚਾਂਦੀ ਦੀ ਕੀਮਤ 1,49,125 ਰੁਪਏ ਸੀ, ਜੋ ਇਸ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ 7 ਨਵੰਬਰ ਤੱਕ 850 ਰੁਪਏ ਘਟ ਕੇ 1,48,275 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਕੀਮਤਾਂ ’ਚ ਗਿਰਾਵਟ ਦੇ ਕਾਰਨ
ਭਾਰਤ ’ਚ ਸੀਜ਼ਨਲ ਖਰੀਦਦਾਰੀ ਦਾ ਖਤਮ ਹੋਣਾ : ਦੀਵਾਲੀ ਵਰਗੇ ਤਿਉਹਾਰ ਤੋਂ ਬਾਅਦ ਭਾਰਤ ’ਚ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਦਾ ਸਿਲਸਿਲਾ ਘਟ ਗਿਆ। ਇਸ ਕਾਰਨ ਸੋਨੇ ਅਤੇ ਚਾਂਦੀ ਦੀ ਮੰਗ ’ਚ ਗਿਰਾਵਟ ਆਈ ਹੈ।
ਗਲੋਬਲ ਟੈਂਸ਼ਨ ’ਚ ਕਮੀ: ਸੋਨਾ ਅਤੇ ਚਾਂਦੀ ਨੂੰ ‘ਸੇਫ-ਹੇਵਨ’ ਮੰਨਿਆ ਜਾਂਦਾ ਹੈ, ਭਾਵ ਮੁਸ਼ਕਲ ਸਮੇਂ ’ਚ ਲੋਕ ਇਸ ਨੂੰ ਖਰੀਦਦੇ ਹਨ। ਗਲੋਬਲ ਟੈਂਸ਼ਨ ਦੇ ਘੱਟ ਹੋਣ ਕਾਰਨ ਇਸ ’ਚ ਗਿਰਾਵਟ ਆਈ ਹੈ।
ਪ੍ਰਾਫਿਟ-ਟੇਕਿੰਗ ਅਤੇ ਓਵਰਬਾਟ ਸਿਗਨਲ : ਰੈਲੀ ਤੋਂ ਬਾਅਦ ਨਿਵੇਸ਼ਕ ਪ੍ਰਾਫਿਟ ਬੁਕ ਕਰ ਰਹੇ ਹਨ। ਟੈਕਨੀਕਲ ਇੰਡੀਕੇਟਰਜ਼ ਵਰਗੇ ਰਿਲੇਟਿਵ ਸਟ੍ਰੈਂਥ ਇੰਡੈਕਸ (ਆਰ.ਐੱਸ.ਆਈ.) ਦਿਖਾ ਰਹੇ ਸਨ ਕਿ ਕੀਮਤਾਂ ਓਵਰਬਾਟ ਜ਼ੋਨ ’ਚ ਪਹੁੰਚ ਚੁੱਕੀਆਂ ਸਨ। ਇਸ ਲਈ ਟ੍ਰੈਂਡ ਫਾਲੋਅਰਸ ਅਤੇ ਡੀਲਰਾਂ ਨੇ ਬਿਕਵਾਲੀ ਸ਼ੁਰੂ ਕਰ ਦਿੱਤੀ ਹੈ। ਇਸ ਸਾਲ ਸੋਨਾ 43,938 ਅਤੇ ਚਾਂਦੀ 62,258 ਮਹਿੰਗੀ ਹੋਈ।
ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 43,938 ਰੁਪਏ ਵਧੀ ਹੈ। 31 ਦਸੰਬਰ, 2024 ਨੂੰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,162 ਰੁਪਏ ਸੀ, ਜੋ ਹੁਣ ਵਧ ਕੇ 1,20,100 ਹੋ ਗਈ ਹੈ। ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ’ਚ ਵੀ 62,258 ਦਾ ਵਾਧਾ ਹੋਇਆ ਹੈ। 31 ਦਸੰਬਰ, 2024 ਨੂੰ ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 86,017 ਸੀ, ਜੋ ਹੁਣ 1,48,275 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇਹ ਵੀ ਪੜ੍ਹੋ : 3 ਲੱਖ ਰੁਪਏ ਸਸਤੀ ਮਿਲ ਰਹੀ ਹੈ ਇਹ SUV! ਸਟਾਕ ਖ਼ਤਮ ਹੋਣ ਤੋਂ ਪਹਿਲਾਂ ਕਰੋ ਖਰੀਦਦਾਰੀ
ਸ਼ਹਿਰਾਂ ’ਚ ਸੋਨੇ ਦੀਆਂ ਵੱਖਰੀਆਂ ਕੀਮਤਾਂ ਹੋਣ ਦੇ 4 ਕਾਰਨ
ਟ੍ਰਾਂਸਪੋਰਟੇਸ਼ਨ ਦੇ ਖਰਚੇ : ਸੋਨਾ ਇਕ ਫਿਜ਼ੀਕਲ ਚੀਜ਼ ਹੈ, ਤਾਂ ਇਸ ਨੂੰ ਲਿਜਾਣ ’ਚ ਖਰਚਾ ਆਉਂਦਾ ਹੈ। ਜ਼ਿਆਦਾਤਰ ਇੰਪੋਰਟ ਹਵਾਈ ਰਸਤੇ ਰਾਹੀਂ ਹੁੰਦਾ ਹੈ। ਫਿਰ ਸੋਨੇ ਨੂੰ ਅੰਦਰੂਨੀ ਇਲਾਕਿਆਂ ਤੱਕ ਪਹੁੰਚਾਉਣਾ ਪੈਂਦਾ ਹੈ। ਟ੍ਰਾਂਸਪੋਰਟੇਸ਼ਨ ਦੇ ਖਰਚਿਆਂ ’ਚ ਫਿਊਲ, ਸਕਿਓਰਿਟੀ, ਗੱਡੀ ਅਤੇ ਸਟਾਫ ਫੀਸ ਸ਼ਾਮਲ ਹਨ।
ਸੋਨੇ ਦੀ ਖਰੀਦ ਦੀ ਮਾਤਰਾ : ਸੋਨੇ ਦੀ ਮੰਗ ਸ਼ਹਿਰ ਤੇ ਸੂਬੇ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ। ਸਾਊਥ ਇੰਡੀਆ ’ਚ ਭਾਰਤ ਦੀ ਕੁਲ ਸੋਨੇ ਦੀ ਖਪਤ ਦਾ ਲੱਗਭਗ 40 ਫੀਸਦੀ ਹਿੱਸਾ ਹੈ। ਇੱਥੇ ਵੇਚਣ ਵਾਲੇ ਥੋਕ ਵਿਚ ਸੋਨਾ ਖਰੀਦਦੇ ਹਨ, ਜਿਸ ਨਾਲ ਕੀਮਤਾਂ ਘੱਟ ਜਾਂਦੀਆਂ ਹਨ। ਹਾਲਾਂਕਿ ਟੀਅਰ-2 ਸ਼ਹਿਰਾਂ ਵਿਚ ਕੀਮਤਾਂ ਵੱਧ ਹਨ।
ਲੋਕਲ ਜਿਊਲਰੀ ਐਸੋਸੀਏਸ਼ਨ : ਜਿਵੇਂ ਕਿ ਤਾਮਿਲਨਾਡੂ ’ਚ ਸੋਨੇ ਦਾ ਰੇਟ ਜਿਊਲਰਜ਼ ਅਤੇ ਡਾਇਮੰਡ ਟ੍ਰੇਡਰਜ਼ ਐਸੋਸੀਏਸ਼ਨ ਤੈਅ ਕਰਦਾ ਹੈ। ਇਸੇ ਤਰ੍ਹਾਂ ਦੇਸ਼ ਭਰ ’ਚ ਕਈ ਹੋਰ ਐਸੋਸੀਏਸ਼ਨਾਂ ਹਨ, ਜੋ ਕੀਮਤਾਂ ਨਿਰਧਾਰਤ ਕਰਦੀਆਂ ਹਨ।
ਸੋਨੇ ਦਾ ਖਰੀਦ ਮੁੱਲ : ਇਹ ਸਭ ਤੋਂ ਵੱਡਾ ਫੈਕਟਰ ਹੈ, ਜੋ ਵੱਖ-ਵੱਖ ਸ਼ਹਿਰਾਂ ’ਚ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਜਿਊਲਰਾਂ ਨੇ ਆਪਣਾ ਸਟਾਕ ਘੱਟ ਕੀਮਤ 'ਤੇ ਖਰੀਦਿਆ ਹੈ, ਉਹ ਘੱਟ ਦਰਾਂ ਵਸੂਲ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
