ਵਿਦੇਸ਼ੀ ਨਹੀਂ, ਹੁਣ ਦੇਸੀ ਉਤਪਾਦਾਂ ਨਾਲ ਸਜੇਗੀ IT ਹਾਰਡਵੇਅਰ ਇੰਡਸਟਰੀ, ਦਰਾਮਦ ’ਤੇ ਲੱਗ ਸਕਦੈ ਨੇ ਇਹ ਨਿਯਮ
Friday, Sep 22, 2023 - 06:30 PM (IST)

ਨਵੀਂ ਦਿੱਲੀ (ਭਾਸ਼ਾ)– ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ 3 ਸਾਲਾਂ ਵਿੱਚ ਸਥਾਨਕ ਉਥਪਾਦਨ ਰਾਹੀਂ ਦੇਸ਼ ਦੀ 70 ਫ਼ੀਸਦੀ ਤੱਕ ਆਈ. ਟੀ. ਹਾਰਡਵੇਅਰ ਲੋੜ ਨੂੰ ਪੂਰਾ ਕਰਨਾ ਹੈ। ਨਾਲ ਹੈ ਗੈਰ-ਭਰੋਸੇਮੰਦ ਸ੍ਰੋਤਾਂ ਨਾਲ ਦਰਾਮਦ ’ਤੇ ਨਿਰਭਰਤਾ ਘੱਟ ਕਰਨਾ ਹੈ। ਚੰਦਰਸ਼ੇਖਰ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਉਦਯੋਗ ਜਗਤ ਦੇ ਲੋਕਾਂ ਨਾਲ ਆਈ. ਟੀ. ਹਾਰਡਵੇਅਰ ਦਰਾਮਦ ਨਿਯਮਾਂ ਦਾ ਇਕ ਖਰੜਾ ਸਾਂਝਾ ਕਰੇਗਾ। ਮਕਸਦ ਗੈਰ-ਭਰੋਸੇਮੰਦ ਸ੍ਰੋਤਾਂ ਤੋਂ ਸਪਲਾਈ ’ਤੇ ਨਿਰਭਰਤਾ ਨੂੰ ਘੱਟ ਕਰਨਾ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ
ਡਿਜ਼ੀਟਲ ਈਕੋਸਿਸਟਮ ’ਚ ਘਟਾਉਣੀ ਹੋਵੇਗੀ ਦਰਾਮਦ
ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਡਿਜ਼ੀਟਲ ਈਕੋ ਸਿਸਟਮ ਲਈ ਸਾਡੀ ਕਰੀਬ 80 ਫ਼ੀਸਦੀ ਸਪਲਾਈ ਲੋੜ ਦਰਾਮਦ ਨਾਲ ਪੂਰੀ ਹੁੰਦੀ ਹੈ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਜੋ ਸ੍ਰੋਤ ਹਨ, ਉਨ੍ਹਾਂ ’ਤੇ ਭਰੋਸਾ ਕੀਤਾ ਜਾਏ। ਵਿਸ਼ਵਾਸ ਵਧਾਉਣ ਲਈ ਸਪਲਾਈ ਚੇਨ ਵਿੱਚ ਭਾਰਤੀ ਹਿੱਸੇ ਨੂੰ ਵਧਾਉਣਾ ਜ਼ਰੂਰੀ ਹੋਵੇਗਾ। ਅੱਜ ਸਾਡੀ ਸਪਲਾਈ ਲੋੜ ਦਾ 8-10 ਫ਼ੀਸਦੀ ਭਾਰਤ ਤੋਂ ਆਉਂਦਾ ਹੈ, ਅਸੀਂ ਅਗਲੇ ਤਿੰਨ ਸਾਲਾਂ ’ਚ ਇਸ ਨੂੰ 65-70 ਫ਼ੀਸਦੀ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ
ਇਨ੍ਹਾਂ ਕੰਪਨੀਆਂ ਨੇ ਪੀ. ਐੱਲ. ਆਈ. ਲਈ ਦਿੱਤੀ ਅਰਜ਼ੀ
ਡੈੱਲ, ਐੱਚ. ਪੀ. ਅਤੇ ਲੇਨੋਵੋ ਸਮੇਤ ਘੱਟ ਤੋਂ ਘੱਟ 40 ਕੰਪਨੀਆਂ ਨੇ ਯੋਜਨਾ ਮਿਆਦ ਦੌਰਾਨ 4.65 ਲੱਖ ਕਰੋੜ ਰੁਪਏ ਦੇ ਨਿੱਜੀ ਕੰਪਿਊਟਰ, ਲੈਪਟਾਪ, ਟੈਬਲੇਟ, ਸਰਵਰ ਅਤੇ ਹੋਰ ਉਪਕਰਨ ਬਣਾਉਣ ਦੀ ਵਚਨਬੱਧਤਾ ਪ੍ਰਗਟਾਉਂਦੇ ਹੋਏ ਆਈ. ਟੀ. ਹਾਰਡਵੇਅਰ ਵਿੱਚ ਉਤਪਾਦਨ ਪ੍ਰੋਤਸਾਹਨ ਸਕੀਮ (ਪੀ. ਐੱਲ. ਆਈ.) ਲਈ ਅਰਜ਼ੀ ਦਾਖਲ ਕੀਤੀ ਹੈ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਦਰਾਮਦ ਪਾਬੰਦੀ ’ਤੇ ਖਰੜਾ ਨਿਯਮ ਸਾਂਝੇ ਕਰਨਗੇ
ਜੇ ਸਾਰੀਆਂ ਕੰਪਨੀਆਂ ਸਕੀਮ ਦੇ ਤਹਿਤ ਚੁਣੀਆਂ ਜਾਂਦੀਆਂ ਹਨ ਤਾਂ ਸਰਕਾਰ ਨੂੰ 17,000 ਕਰੋੜ ਰੁਪਏ ਦੀ ਬਜਟ ਅਲਾਟਮੈਂਟ ਦੇ ਮੁਕਾਬਲੇ ਪ੍ਰੋਤਸਾਹਨ ਰਾਸ਼ੀ ਨੂੰ 22,890 ਕਰੋੜ ਰੁਪਏ ਤੱਕ ਵਧਾਉਣ ਦੀ ਲੋੜ ਹੋਵੇਗੀ। ਮੰਤਰੀ ਨੇ ਕਿਹਾ ਕਿ ਉਹ ਦਿਨ ’ਚ ਉਦਯੋਗ ਜਗਤ ਦੇ ਲੋਕਾਂ ਨੂੰ ਮਿਲਣਗੇ ਅਤੇ ਪ੍ਰਸਤਾਵਿਤ ਆਈ. ਟੀ. ਹਾਰਡਵੇਅਰ ਦਰਾਮਦ ਪਾਬੰਦੀ ’ਤੇ ਖਰੜਾ ਨਿਯਮ ਸਾਂਝੇ ਕਰਨਗੇ। ਚੰਦਰਸ਼ੇਖਰ ਨੇ ਕਿਹਾ ਕਿ ਅੱਜ ਅਸੀਂ ਉਦਯੋਗ ਜਗਤ ਦੇਲੋਕਾਂ ਨਾਲ ਬੈਠਕ ਕਰ ਰਹੇ ਹਾਂ ਅਤੇ ਉਨ੍ਹਾਂ ਦੇ ਨਾਲ ਦਰਾਮਦ ਪ੍ਰਬੰਧਨ ਪ੍ਰਣਾਲੀ ਦਾ ਇਕ ਖਰੜਾ ਸਾਂਝਾ ਕਰ ਰਹੇ ਹਾਂ। ਇਸ ਦਾ ਮਕਸਦ ਉਨ੍ਹਾਂ ਸ੍ਰੋਤਾਂ ਨਾਲ ਦਰਾਮਦ ’ਤੇ ਉੱਚ ਨਿਰਭਰਤਾ ਨਾਲ ਨਜਿੱਠਣਾ ਹੈ, ਜੋ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ ਦੀ ਲਪੇਟ 'ਚ ਆਏ McCain ਤੇ Tim Hortons, ਵਧ ਸਕਦੀਆਂ ਨੇ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8