ਇਜ਼ਰਾਈਲੀ ਹੈਕਰਾਂ ਨੇ ਸੁਆਹ ਕੀਤੀ 800000000 ਰੁਪਏ ਦੀ ਕ੍ਰਿਪਟੋਕਰੰਸੀ, ਜਾਣੋ ਕਿਉਂ?
Saturday, Jun 21, 2025 - 06:25 PM (IST)

ਬਿਜ਼ਨਸ ਡੈਸਕ : ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਿਹਾ ਟਕਰਾਅ ਹੁਣ ਸਾਈਬਰ ਹਮਲਿਆਂ ਤੱਕ ਪਹੁੰਚ ਗਿਆ ਹੈ। ਇਸ ਟਕਰਾਅ ਦੀ ਤਾਜ਼ਾ ਉਦਾਹਰਣ ਉਦੋਂ ਸਾਹਮਣੇ ਆਈ ਜਦੋਂ ਇਜ਼ਰਾਈਲੀ ਸਾਈਬਰ ਸਮੂਹ 'ਪ੍ਰੀਡੇਟਰੀ ਸਪੈਰੋ' ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਈਰਾਨ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਨੋਬਿਟੈਕਸ ਤੋਂ 90 ਮਿਲੀਅਨ ਡਾਲਰ (ਲਗਭਗ 800 ਕਰੋੜ ਰੁਪਏ) ਦੀ ਕ੍ਰਿਪਟੋਕਰੰਸੀ ਚੋਰੀ ਕੀਤੀ ਅਤੇ ਫਿਰ ਇਸਨੂੰ ਖ਼ਤਮ ਕਰ ਦਿੱਤਾ। ਸਮੂਹ ਦਾ ਕਹਿਣਾ ਹੈ ਕਿ ਇਹ ਇੱਕ ਰਾਜਨੀਤਿਕ ਸੰਦੇਸ਼ ਦੇਣ ਦੀ ਰਣਨੀਤੀ ਸੀ, ਨਾ ਕਿ ਆਰਥਿਕ ਲਾਭ ਕਮਾਉਣ ਦੀ ਕੋਸ਼ਿਸ਼।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 10 ਗ੍ਰਾਮ Gold ਦੀ ਕੀਮਤ
ਅੱਤਵਾਦ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼
'ਪ੍ਰੀਡੇਟਰੀ ਸਪੈਰੋ' ਨੂੰ ਫਾਰਸੀ ਵਿੱਚ ਗੋਂਜੇਸ਼ਕੇ ਦਰਾਂਡੇ ਕਿਹਾ ਜਾਂਦਾ ਹੈ। ਸਮੂਹ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ ਅਤੇ ਕਿਹਾ, "ਨੋਬਿਟੈਕਸ ਅੱਤਵਾਦ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਇੱਕ ਵੱਡਾ ਸਾਧਨ ਬਣ ਗਿਆ ਹੈ। ਸਾਡਾ ਸਾਈਬਰ ਹਮਲਾ ਇਸਦਾ ਜਵਾਬ ਹੈ।"
ਨੋਬਿਟੈਕਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਡਿਜੀਟਲ ਸੰਪਤੀਆਂ ਕੋਲਡ ਵਾਲੇਟ (ਆਫਲਾਈਨ ਸਟੋਰੇਜ) ਵਿੱਚ ਸੁਰੱਖਿਅਤ ਹਨ ਅਤੇ ਇਸ ਹਮਲੇ ਨਾਲ ਵੱਡੀ ਮਾਤਰਾ ਵਿੱਚ ਪੈਸਾ ਪ੍ਰਭਾਵਿਤ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : AirIndia 16 ਅੰਤਰਰਾਸ਼ਟਰੀ ਰੂਟਾਂ 'ਤੇ ਘਟਾਏਗੀ ਉਡਾਣਾਂ, ਤਿੰਨ ਵਿਦੇਸ਼ੀ ਸ਼ਹਿਰਾਂ ਲਈ ਸੰਚਾਲਨ ਕਰੇਗੀ ਮੁਅੱਤਲ
ਪੈਸਾ ਚੋਰੀ ਨਹੀਂ ਹੋਇਆ, ਇਹ 'ਬਰਨ' ਕੀਤਾ ਗਿਆ ਸੀ
ਕ੍ਰਿਪਟੋ ਰਿਸਰਚ ਫਰਮ ਐਲਿਪਟਿਕ ਅਨੁਸਾਰ, ਹੈਕਰਾਂ ਨੇ ਬਿਟਕੁਆਇਨ ਅਤੇ ਡੋਗੇਕੁਆਇਨ ਸਮੇਤ 100 ਤੋਂ ਵੱਧ ਕ੍ਰਿਪਟੋਕਰੰਸੀਆਂ ਚੋਰੀ ਕੀਤੀਆਂ। ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਨੇ ਇਨ੍ਹਾਂ ਟੋਕਨਾਂ ਨੂੰ ਕਿਤੇ ਵੀ ਨਹੀਂ ਵੇਚਿਆ ਅਤੇ ਨਾ ਹੀ ਵਰਤਿਆ, ਸਗੋਂ ਉਨ੍ਹਾਂ ਨੂੰ 'ਸਾੜਿਆ ਭਾਵ ਬਰਨ' ਕੀਤਾ ਗਿਆ ਯਾਨੀ ਕਿ ਇੱਕ ਬਲਾਕਚੈਨ ਵਾਲਿਟ ਪਤੇ 'ਤੇ ਭੇਜਿਆ ਗਿਆ ਜਿੱਥੋਂ ਉਨ੍ਹਾਂ ਨੂੰ ਕਢਵਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ : ਰਿਕਾਰਡ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੇ 'ਚ ਮਿਲੇਗਾ 10 ਗ੍ਰਾਮ Gold
ਇਹ ਵਾਲਿਟ ਪਤੇ ਵੀ ਇੱਕ ਖਾਸ ਤਰੀਕੇ ਨਾਲ ਬਣਾਏ ਗਏ ਸਨ। ਇਨ੍ਹਾਂ ਵਿੱਚ 'FiRGCTterrorists' ਵਰਗੇ ਸ਼ਬਦ ਵਰਤੇ ਗਏ ਸਨ - ਜੋ ਈਰਾਨ ਦੀ ਫੌਜੀ ਸ਼ਾਖਾ IRGC (ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ) ਦੇ ਵਿਰੁੱਧ ਸੰਕੇਤ ਦਿੰਦੇ ਹਨ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, UPS 'ਚ ਮਿਲਣਗੀਆਂ ਪੁਰਾਣੀ ਪੈਨਸ਼ਨ ਸਕੀਮ ਵਰਗੀਆਂ ਸਹੂਲਤਾਂ
ਇਸ ਹੈਕ ਵਿੱਚ ਸੁਪਰ ਕੰਪਿਊਟਿੰਗ ਪਾਵਰ ਦੀ ਵਰਤੋਂ ਕੀਤੀ
ਐਲਿਪਟਿਕ ਦੇ ਮੁੱਖ ਖ਼ਤਰੇ ਦੇ ਖੋਜਕਰਤਾ ਅਰਦਾ ਅਕਾਰਤੁਨਾ ਨੇ ਕਿਹਾ ਕਿ ਅਜਿਹੇ ਖਾਸ ਸ਼ਬਦਾਂ ਨਾਲ ਹਜ਼ਾਰਾਂ ਬਲਾਕਚੈਨ ਪਤੇ ਤਿਆਰ ਕਰਨਾ ਆਮ ਕੰਪਿਊਟਿੰਗ ਨਾਲ ਸੰਭਵ ਨਹੀਂ ਹੈ, ਇਸ ਲਈ ਵੱਡੀ ਕੰਪਿਊਟਿੰਗ ਸ਼ਕਤੀ ਦੀ ਲੋੜ ਹੁੰਦੀ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਆਰਥਿਕ ਨੁਕਸਾਨ ਪਹੁੰਚਾਉਣ ਲਈ ਹਮਲਾ ਨਹੀਂ ਸੀ, ਸਗੋਂ ਇੱਕ ਪ੍ਰਤੀਕਾਤਮਕ ਹਮਲਾ ਸੀ - ਸਾਈਬਰ ਯੁੱਧ ਦਾ ਸਪੱਸ਼ਟ ਸੰਕੇਤ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8