ਆਇਰਨ ਓਰ ਦੀ ਕਮੀ ਕਾਰਨ ਚੀਨ ਲਾਚਾਰ, ਰਿਜ਼ਰਵ ਭੰਡਾਰ ਖੋਲ੍ਹਣ ਦੇ ਬਾਵਜੂਦ ਕੀਮਤਾਂ ’ਤੇ ਕੰਟਰੋਲ ਨਹੀਂ
Tuesday, Jun 22, 2021 - 11:44 AM (IST)

ਬੀਜਿੰਗ - ਮੈਟਲਸ ਦੀ ਮੰਗ ਕਾਰਨ ਅਸਮਾਨ ਛੂਹ ਰਹੇ ਮੈਟਲਸ ਦੇ ਰੇਟ ਨੂੰ ਘੱਟ ਕਰਨ ਲਈ ਚੀਨ ਇਕ ਤੋਂ ਬਾਅਦ ਇਕ ਪੈਂਤਰੇ ਅਪਣਾ ਰਿਹਾ ਹੈ ਪਰ ਉਸ ਦੇ ਪੈਂਤਰੇ ਲਗਾਤਾਰ ਫੇਲ ਹੋ ਰਹੇ ਹਨ। ਦੇਸ਼ ’ਚ ਆਇਰਨ ਓਰ ਦੀਆਂ ਕੀਮਤਾਂ ’ਤੇ ਕੰਟਰੋਲ ਲਗਾਉਣ ਲਈ ਟ੍ਰੇਡਰਸ ’ਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਲਾਚਾਰ ਹੋਏ ਚੀਨ ਨੇ ਆਪਣੇ ਰਿਜ਼ਰਵ ਮੈਟਲਸ ਨੂੰ ਬਾਜ਼ਾਰ ’ਚ ਵੇਚਣ ਦਾ ਐਲਾਨ ਕੀਤਾ ਹੈ ਪਰ ਚੀਨ ਕੋਲ ਮੈਟਲਸ ਦਾ ਇੰਨਾ ਭੰਡਾਰ ਨਹੀਂ ਹੈ ਕਿ ਉਹ ਜ਼ਿਆਦਾ ਦੇਰ ਤੱਕ ਕੀਮਤਾਂ ਨੂੰ ਕੰਟੋਰਲ ’ਚ ਰੱਖ ਸਕੇ। ਚੀਨ ਨੇ ਆਇਰਨ ਓਰ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਲਈ ਪਿਛਲੇ ਦੋ ਮਹੀਨੇ ’ਚ ਟ੍ਰੇਡਰਸ ’ਤੇ ਛਾਪੇ ਮਾਰਨ ਤੋਂ ਇਲਾਵਾ ਬਿਟਕੁਆਈਨ ਦੀ ਮਾਈਨਿੰਗ ਰੋਕਣ ਵਾਲੀ ਕਾਰਵਾਈ ਕੀਤੀ ਹੈ ਪਰ ਇਸ ਦੇ ਬਾਵਜੂਦ ਆਇਰਨ ਓਰ ਦੀਆਂ ਕੀਮਤਾਂ ਡਿਗਣ ਤੋਂ ਬਾਅਦ ਮੁੜ ਆਪਣੇ ਪੁਰਾਣੇ ਪੱਧਰ ’ਤੇ ਆ ਜਾਂਦੀਆਂ ਹਨ ਅਤੇ ਸੋਮਵਾਰ ਨੂੰ ਵੀ ਆਇਰਨ ਓਰ 214 ਡਾਲਰ ਪ੍ਰਤੀ ਟਨ ਦੇ ਕਰੀਬ ਟ੍ਰੇਡ ਕਰ ਰਿਹਾ ਸੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਇਕ ਰਿਪੋਰਟ ਮੁਤਾਬਕ ਚੀਨ ਕੋਲ 5 ਲੱਖ ਟਨ ਕਾਪਰ, 15 ਲੱਖ ਟਨ ਐਲੂਮੀਨੀਅਮ ਅਤੇ ਕਰੀਬ 7 ਲੱਖ ਟਨ ਜਿੰਕ ਦਾ ਭੰਡਾਰ ਹੈ ਪਰ ਚੀਨ ਕੋਲ ਮੌਜੂਦ ਇਹ ਭੰਡਾਰ ਉਸ ਦੀ ਕੁਲ ਸਾਲਾਨਾ ਲੋੜ ਦਾ 10 ਫੀਸਦੀ ਵੀ ਨਹੀਂ ਹੈ ਕਿਉਂਕਿ ਦੁਨੀਆ ਭਰ ਦੇ ਕਰੀਬ 70 ਫੀਸਦੀ ਆਇਰਨ ਓਰ ਤੋਂ ਇਲਾਵਾ ਕਰੀਬ 50 ਫੀਸਦੀ ਕਾਪਰ ਦਾ ਇਸਤੇਮਾਲ ਚੀਨ ਵਲੋਂ ਕੀਤਾ ਜਾਂਦਾ ਹੈ ਪਰ ਇਨੀਂ ਦਿਨੀਂ ਦੁਨੀਆ ਭਰ ’ਚ ਵਧ ਰਹੀਆਂ ਮੈਟਲ ਦੀਆਂ ਕੀਮਤਾਂ ਨੇ ਚੀਨ ਦੀ ਨੀਂਦ ਉਡਾਈ ਹੋਈ ਹੈ। ਲਿਹਾਜਾ ਉਹ ਕੀਮਤਾਂ ਨੂੰ ਕੰਟਰੋਲ ਕਰਨ ਲਈ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਵੱਖ-ਵੱਖ ਪੈਂਤਰੇ ਅਪਣਾ ਰਿਹਾ ਹੈ।
ਦਰਅਸਲ ਕੋਰੋਨਾ ਮਹਾਮਾਰੀ ਤੋਂ ਰਿਕਵਰੀ ਤੋਂ ਬਾਅਦ ਚੀਨ ’ਚ ਨਿਰਮਾਣ ਗਤੀਵਿਧੀਆਂ ’ਚ ਤੇਜ਼ੀ ਆਈ ਹੈ ਅਤੇ ਇਸ ਦੇ ਕਾਰਨ ਚੀਨ ’ਚ ਮੈਟਲਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਅਜਿਹਾ ਸਿਰਫ ਚੀਨ ’ਚ ਨਹੀਂ ਹੋ ਰਿਹਾ ਕਿਉਂਕਿ ਅਮਰੀਕਾ ’ਚ ਰਾਸ਼ਟਰਪਤੀ ਜੋ ਬਾਈਡੇਨ ਵਲੋਂ ਐਲਾਨ ਕੀਤੇ ਗਏ ਇੰਫ੍ਰਾਸਟ੍ਰਕਚਰ ਫੰਡ ਕਾਰਨ ਅਮਰੀਕਾ ’ਚ ਵੀ ਮੈਟਲਸ ਦੀ ਮੰਗ ਵਧ ਰਹੀ ਹੈ। ਹੋਰ ਦੇਸ਼ਾਂ ’ਚ ਵੀ ਅਰਥਵਿਵਸਥਾ ਪਟੜੀ ’ਤੇ ਪਰਤਣ ਲੱਗੀ ਹੈ। ਲਿਹਾਜਾ ਦੁਨੀਆ ਭਰ ’ਚ ਮੰਗ ਵਧਣ ਕਾਰਨ ਮੈਟਲਸ ਦੀਆਂ ਕੀਮਤਾਂ ’ਚ ਤੇਜ਼ੀ ਹੈ, ਜਿਸ ਦਾ ਅਸਰ ਚੀਨ ’ਤੇ ਵੀ ਪੈ ਰਿਹਾ ਹੈ।
ਇਹ ਵੀ ਪੜ੍ਹੋ : 1, 5 ਅਤੇ 10 ਰੁਪਏ ਦੇ ਇਹ ਨੋਟ ਤੁਹਾਨੂੰ ਬਣਾ ਸਕਦੇ ਹਨ ਲੱਖਪਤੀ, ਜਾਣੋ ਕਿਵੇਂ
ਆਸਟ੍ਰੇਲੀਆ ਨਾਲ ਵਿਗੜੇ ਰਿਸ਼ਤਿਆਂ ਕਾਰਨ ਵੀ ਗੜਬੜਾਇਆ ਗਣਿਤ
ਇਸ ਦਰਮਿਆਨ ਚੀਨ ਦੇ ਆਸਟ੍ਰੇਲੀਆ ਨਾਲ ਵਿਗੜੇ ਰਿਸ਼ਤਿਆਂ ਕਾਰਨ ਵੀ ਉਸ ਦਾ ਗਣਿਤ ਗੜਬੜਾ ਗਿਆ ਹੈ। ਚੀਨ ਆਪਣੀ ਲੋੜ ਦਾ 60 ਫੀਸਦੀ ਆਇਰਨ ਓਰ ਆਸਟ੍ਰੇਲੀਆ ਤੋਂ ਦਰਾਮਦ ਕਰਦਾ ਹੈ ਜਦ ਕਿ 20 ਫੀਸਦੀ ਆਇਰਨ ਓਰ ਉਹ ਬ੍ਰਾਜ਼ੀਲ ਤੋਂ ਦਰਾਮਦ ਕਰਦਾ ਹੈ ਪਰ ਬਦਲੇ ਹਾਲਾਤ ’ਚ ਉਸ ਦੀ ਨਿਰਭਰਤਾ ਬ੍ਰਾਜ਼ੀਲ ’ਤੇ ਵਧੀ ਹੈ ਅਤੇ ਚੀਨ ’ਚ ਆਇਰਨ ਓਰ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਲਿਹਾਜਾ ਆਇਰਨ ਓਰਨ ਦੀ ਕਮੀ ਨਾਲ ਨਿਰਾਸ਼ ਚੀਨ ਕਦੀ ਟ੍ਰੇਡਰਸ ’ਤੇ ਕਾਰਵਾਈ ਕਰ ਰਿਹਾ ਹੈ ਅਤੇ ਕਦੀ ਬਿਟਕੁਆਈਨ ਦੀ ਮਾਈਨਿੰਗ ’ਤੇ ਪਾਬੰਦੀ ਲਗਾ ਰਿਹਾ ਹੈ ਅਤੇ ਹੁਣ ਉਸ ਨੇ ਮਜ਼ਬੂਤੀ ’ਚ ਆਪਣੇ ਰਿਜ਼ਰਵ ਭੰਡਾਰ ਨੂੰ ਬਾਜ਼ਾਰ ’ਚ ਵੇਚਣ ਦਾ ਐਲਾਨ ਕੀਤਾ ਹੈ।
ਚੀਨ ਦਾ ਅਨੁਮਾਨਿਤ ਮੈਟਲਸ ਭੰਡਾਰ
ਕਾਪਰ -5 ਲੱਖ ਟਨ
ਐਲੂਮੀਨੀਅਮ -15 ਲੱਖ ਟਨ
ਜਿੰਕ- 7 ਲੱਖ ਟਨ
ਇਹ ਵੀ ਪੜ੍ਹੋ : ਵਿੱਤ ਮੰਤਰਾਲੇ ਨੇ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੇ ਕਾਲੇ ਧਨ ਦੇ ਵਾਧੇ ਦੀਆਂ ਖਬਰਾਂ ਤੋਂ ਕੀਤਾ ਇਨਕਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।