ਨਵਾਂ ਨਿਯਮ : ਹੁਣ ਰੇਲਗੱਡੀ ਰਵਾਨਾ ਹੋਣ ਦੇ 5 ਮਿੰਟ ਪਹਿਲਾਂ ਵੀ ਮਿਲੇਗੀ ਸੀਟ

Saturday, Nov 07, 2020 - 06:43 PM (IST)

ਨਵਾਂ ਨਿਯਮ : ਹੁਣ ਰੇਲਗੱਡੀ ਰਵਾਨਾ ਹੋਣ ਦੇ 5 ਮਿੰਟ ਪਹਿਲਾਂ ਵੀ ਮਿਲੇਗੀ ਸੀਟ

ਨਵੀਂ ਦਿੱਲੀ— ਤਿਉਹਾਰਾਂ ਦੌਰਾਨ ਦੀਵਾਲੀ ਜਾਂ ਛੱਠ ਪੂਜਾ 'ਤੇ ਘਰ ਜਾਣ ਲਈ ਰੇਲਗੱਡੀ 'ਚ ਸਫ਼ਰ ਕਰਨ ਵਾਲੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਟਿਕਟ ਬੁਕਿੰਗ ਲਈ ਨਵਾਂ ਨਿਯਮ ਜਾਰੀ ਕਰ ਦਿੱਤਾ ਹੈ।

ਇਸ ਮੁਤਾਬਕ, ਹੁਣ ਟਰੇਨ ਸ਼ੁਰੂ ਹੋਣ ਦੇ ਪੰਜ ਮਿੰਟ ਪਹਿਲਾਂ ਵੀ ਸੀਟਾਂ ਉਪਲਬੱਧ ਹੋ ਸਕਣਗੀਆਂ। ਰੇਲਵੇ ਟਰੇਨਾਂ ਦੇ ਰਵਾਨਾ ਹੋਣ ਤੋਂ ਅੱਧੇ ਘੰਟੇ ਪਹਿਲਾਂ ਦੂਜਾ ਚਾਰਟ ਬਣਾਏਗਾ ਤਾਂ ਜੋ ਆਖਰੀ ਸਮੇਂ 'ਚ ਸੀਟਾਂ ਖਾਲੀ ਹੋਣ 'ਤੇ ਕੁਝ ਲੋਕਾਂ ਨੂੰ ਸੀਟਾਂ ਦੀ ਵੰਡ ਹੋ ਸਕੇ।

ਇਕ ਬਿਆਨ 'ਚ ਕਿਹਾ ਗਿਆ ਹੈ ਕਿ ਦੂਜਾ ਰਿਜ਼ਰਵੇਸ਼ਨ ਚਾਰਟ ਟਰੇਨ ਰਵਾਨਾ ਹੋਣ ਤੋਂ 30 ਮਿੰਟ ਤੋਂ ਲੈ ਕੇ 5 ਮਿੰਟ ਪਹਿਲਾਂ ਤੱਕ ਜਾਰੀ ਹੋ ਸਕਦਾ ਹੈ। ਇਸ ਦੌਰਾਨ ਜੇਕਰ ਕਿਸੇ ਯਾਤਰੀ ਵੱਲੋਂ ਟਰੇਨ ਦੀ ਟਿਕਟ ਰੱਦ ਕੀਤੀ ਜਾਂਦੀ ਹੈ ਤਾਂ ਰਿਫੰਡ ਮਿਲ ਜਾਵੇਗਾ, ਨਾਲ ਖਾਲੀ ਸੀਟ ਦੂਜੇ ਯਾਤਰੀ ਨੂੰ ਦਿੱਤੀ ਜਾ ਸਕਦੀ ਹੈ। ਰੇਲਵੇ ਅਧਿਕਾਰੀਆਂ ਮੁਤਾਬਕ, ਯਾਤਰੀਆਂ ਨੂੰ ਦੋ ਘੰਟੇ ਪਹਿਲਾਂ ਸਟੇਸ਼ਨ 'ਤੇ ਆਉਣਾ ਹੋਵੇਗਾ।

ਗੌਰਤਲਬ ਹੈ ਕਿ ਪੰਜਾਬ ਲਈ ਫਿਲਹਾਲ ਟਰੇਨ ਰੱਦ ਹਨ ਕਿਉਂਕਿ ਸੂਬਾ ਸਰਕਾਰ ਤੋਂ ਰੇਲ ਵਿਭਾਗ ਸੁਰੱਖਿਆ ਦੀ ਗਾਰੰਟੀ ਮੰਗ ਰਿਹਾ ਹੈ, ਨਾਲ ਹੀ ਰੇਲਵੇ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਸਿਰਫ ਮਾਲਗੱਡੀਆਂ ਦੀ ਆਵਾਜਾਈ ਲਈ ਕਹਿ ਰਹੀ ਹੈ ਅਤੇ ਉਸ ਲਈ ਵੀ ਸ਼ਰਤਾਂ ਰੱਖ ਰਹੀ ਹੈ, ਜੋ ਕਿ ਸੰਭਵ ਨਹੀਂ ਹੈ।


author

Sanjeev

Content Editor

Related News