IPO Next Week: ਵੱਡੀ ਗਿਰਾਵਟ ਦਰਮਿਆਨ ਲਾਂਚ ਹੋ ਰਹੇ ਦੋ ਨਵੇਂ IPO, ਨਿਵੇਸ਼ਕਾਂ ਨੂੰ ਮਿਲੇਗਾ ਮੌਕਾ

Saturday, Oct 05, 2024 - 05:34 PM (IST)

IPO Next Week: ਵੱਡੀ ਗਿਰਾਵਟ ਦਰਮਿਆਨ ਲਾਂਚ ਹੋ ਰਹੇ ਦੋ ਨਵੇਂ IPO, ਨਿਵੇਸ਼ਕਾਂ ਨੂੰ ਮਿਲੇਗਾ ਮੌਕਾ

ਮੁੰਬਈ - ਪਿਛਲੇ ਦੋ ਕਾਰੋਬਾਰੀ ਸੈਸ਼ਨਾਂ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਕਾਰਨ ਪ੍ਰਾਇਮਰੀ ਬਾਜ਼ਾਰ ਦਾ ਮਾਹੌਲ ਵੀ ਠੰਡਾ ਹੋ ਗਿਆ ਹੈ। ਅਗਲੇ ਹਫ਼ਤੇ ਸਿਰਫ਼ 2 ਨਵੇਂ ਆਈਪੀਓ ਲਾਂਚ ਹੋਣ ਜਾ ਰਹੇ ਹਨ, ਜਦੋਂ ਕਿ ਸਤੰਬਰ ਵਿੱਚ ਆਈਪੀਓਜ਼ ਦਾ ਹੜ੍ਹ ਆ ਗਿਆ ਸੀ। ਸਤੰਬਰ ਵਿੱਚ 12 ਮੇਨਬੋਰਡ ਅਤੇ 40 SME IPO ਲਾਂਚ ਕੀਤੇ ਗਏ ਸਨ। ਵਰਤਮਾਨ ਵਿੱਚ, ਮੱਧ ਪੂਰਬ ਦੇ ਸੰਕਟ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਓਵਰਵੈਲਿਊਏਸ਼ਨ ਨਾਲ ਜੁੜੀਆਂ ਚਿੰਤਾਵਾਂ ਦੇ ਕਾਰਨ ਬਾਜ਼ਾਰ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਕਾਰਨ ਨਿਫਟੀ-50 ਆਪਣੇ ਰਿਕਾਰਡ ਉੱਚ ਪੱਧਰ ਤੋਂ ਲਗਭਗ 5% ਡਿੱਗ ਗਿਆ ਹੈ। ਆਓ ਜਾਣਦੇ ਹਾਂ ਅਗਲੇ ਹਫਤੇ ਕਿਹੜੇ IPO ਲਾਂਚ ਹੋਣ ਜਾ ਰਹੇ ਹਨ।

ਇਹ ਵੀ ਪੜ੍ਹੋ :     ਦੇਸੀ SUV ਨੇ ਤੋੜੇ ਸਾਰੇ ਰਿਕਾਰਡ, ਇਕ ਘੰਟੇ 'ਚ ਹੋਈ 176218 ਬੁਕਿੰਗ, ਜਾਣੋ ਕੀਮਤ ਅਤੇ ਡਿਲੀਵਰੀ ਬਾਰੇ

Garuda Construction and Engineering IPO

ਗਰੁੜ ਕੰਸਟਰਕਸ਼ਨ ਐਂਡ ਇੰਜਨੀਅਰਿੰਗ ਦਾ ਮੇਨਬੋਰਡ ਆਈਪੀਓ 8 ਅਕਤੂਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ ਅਤੇ 10 ਅਕਤੂਬਰ ਨੂੰ ਬੰਦ ਹੋਵੇਗਾ। ਇਹ 264.10 ਕਰੋੜ ਰੁਪਏ ਦਾ ਆਈ.ਪੀ.ਓ. ਹੈ ਅਤੇ ਪ੍ਰਤੀ ਲਾਟ 157 ਸ਼ੇਅਰ ਹੋਣਗੇ। ਪ੍ਰਾਈਸ ਬੈਂਡ 92-95 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ। IPO ਦੀ ਅਲਾਟਮੈਂਟ ਨੂੰ 10 ਅਕਤੂਬਰ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ, ਜਦੋਂ ਕਿ ਸ਼ੇਅਰਾਂ ਦੀ ਲਿਸਟਿੰਗ 15 ਅਕਤੂਬਰ ਨੂੰ ਸੰਭਵ ਹੈ।

ਇਹ ਵੀ ਪੜ੍ਹੋ :     ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

Shiv Texchem BSE SME IPO

ਸ਼ਿਵ ਟੇਕਚੈਮ ਦਾ SME IPO ਵੀ 8 ਅਕਤੂਬਰ ਨੂੰ ਖੁੱਲ੍ਹੇਗਾ ਅਤੇ 10 ਅਕਤੂਬਰ ਨੂੰ ਬੰਦ ਹੋਵੇਗਾ। ਇਸ ਆਈਪੀਓ ਵਿੱਚ 101.35 ਕਰੋੜ ਰੁਪਏ ਦੇ ਫੰਡ ਜੁਟਾਏ ਜਾਣਗੇ। ਪ੍ਰਤੀ ਲਾਟ 800 ਸ਼ੇਅਰ ਹੋਣਗੇ। ਕੰਪਨੀ ਦੇ ਸ਼ੇਅਰ ਗ੍ਰੇ ਮਾਰਕੀਟ 'ਚ 40 ਰੁਪਏ ਦੇ ਪ੍ਰੀਮੀਅਮ ਦੇ ਨਾਲ 166 ਰੁਪਏ ਦੀ ਇਸ਼ੂ ਕੀਮਤ 'ਤੇ ਵਪਾਰ ਕਰ ਰਹੇ ਹਨ, ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਦੇ ਸ਼ੇਅਰ 206 ਰੁਪਏ ਯਾਨੀ ਲਗਭਗ 24.10 ਫੀਸਦੀ ਪ੍ਰੀਮੀਅਮ 'ਤੇ ਸੂਚੀਬੱਧ ਹੋ ਸਕਦੇ ਹਨ।

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!
ਇਹ ਵੀ ਪੜ੍ਹੋ :      ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News