100% ਸਬਸਕ੍ਰਿਪਸ਼ਨ ਦੇ ਨਾਲ IPO ਦੀ ਧੂਮ, ਛੋਟੇ ਨਿਵੇਸ਼ਕਾਂ 'ਚ ਖਰੀਦਦਾਰੀ ਦਾ ਰੁਝਾਨ, GMP ਵੀ ਬਿਹਤਰ

Monday, Oct 21, 2024 - 02:40 PM (IST)

ਮੁੰਬਈ - ਦੀਪਕ ਬਿਲਡਰਜ਼ ਐਂਡ ਇੰਜੀਨੀਅਰਜ਼ ਦਾ ਆਈਪੀਓ ਖੁੱਲ੍ਹਦੇ ਹੀ ਪੂਰੀ ਤਰ੍ਹਾਂ ਭਰ ਗਿਆ। ਆਈਪੀਓ ਨੂੰ ਇੱਕ ਘੰਟੇ ਦੇ ਅੰਦਰ ਰਿਟੇਲ ਸ਼੍ਰੇਣੀ ਵਿੱਚ 100 ਪ੍ਰਤੀਸ਼ਤ ਤੋਂ ਵੱਧ ਸਬਸਕ੍ਰਾਈਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਦਾ ਆਈਪੀਓ ਐਂਕਰ ਨਿਵੇਸ਼ਕਾਂ ਲਈ 18 ਅਕਤੂਬਰ ਨੂੰ ਖੁੱਲ੍ਹਿਆ ਸੀ। ਉਦੋਂ ਕੰਪਨੀ ਨੇ ਐਂਕਰ ਨਿਵੇਸ਼ਕਾਂ ਤੋਂ 78.01 ਕਰੋੜ ਰੁਪਏ ਇਕੱਠੇ ਕੀਤੇ ਸਨ।

ਕਿਸ ਸੈਕਸ਼ਨ ਵਿੱਚ ਕਿੰਨੀ ਸਬਸਕ੍ਰਿਪਸ਼ਨ?

ਦੁਪਹਿਰ 12.35 ਵਜੇ ਤੱਕ, ਪ੍ਰਚੂਨ ਸ਼੍ਰੇਣੀ ਵਿੱਚ ਦੀਪਕ ਬਿਲਡਰਜ਼ ਐਂਡ ਇੰਜੀਨੀਅਰਜ਼ ਦੇ ਆਈਪੀਓ ਨੂੰ 2.36 ਵਾਰ ਸਬਸਕ੍ਰਾਈਬ ਕੀਤਾ ਜੁ ਚੁੱਕਾ ਸੀ। ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਸ ਕੈਟੇਗਰੀ ਵਿਚ IPO ਨੂੰ ਅਜੇ ਵੀ ਨਿਵੇਸ਼ਕਾਂ ਦੀ ਉਡੀਕ ਹੈ। ਗੈਰ-ਸੰਸਥਾਗਤ ਨਿਵੇਸ਼ਕਾਂ ਦੀ ਸ਼੍ਰੇਣੀ ਵਿੱਚ 0.81 ਗੁਣਾ ਗਾਹਕੀ ਪ੍ਰਾਪਤ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਘੰਟੇ 'ਚ IPO 100 ਫੀਸਦੀ ਭਰ ਗਿਆ ਸੀ।

ਦੀਪਕ ਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਿਟੇਡ ਦਾ ਪ੍ਰਾਈਸ ਬੈਂਡ

ਕੰਪਨੀ ਨੇ ਇਸ ਆਈਪੀਓ ਲਈ 192 ਰੁਪਏ ਤੋਂ 203 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਕੰਪਨੀ ਨੇ 73 ਸ਼ੇਅਰਾਂ ਦਾ ਇੱਕ ਲਾਟ ਬਣਾਇਆ ਹੈ। ਜਿਸ ਕਾਰਨ ਨਿਵੇਸ਼ਕਾਂ ਨੂੰ ਘੱਟੋ-ਘੱਟ 14,819 ਰੁਪਏ ਦਾ ਸੱਟਾ ਲਗਾਉਣਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ IPO ਦਾ ਆਕਾਰ 260.04 ਕਰੋੜ ਰੁਪਏ ਹੈ। ਕੰਪਨੀ 1.07 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰੇਗੀ। ਇਸ ਦੇ ਨਾਲ ਹੀ 21 ਲੱਖ ਰੁਪਏ ਦੇ ਸ਼ੇਅਰ ਆਫਰ ਫਾਰ ਸੇਲ ਦੇ ਆਧਾਰ 'ਤੇ ਜਾਰੀ ਕੀਤੇ ਜਾਣਗੇ।

ਗ੍ਰੇ ਮਾਰਕੀਟ ਵਿੱਚ ਕੰਪਨੀ ਦੀ ਸਥਿਤੀ 

ਇਸ ਆਈਪੀਓ ਨੂੰ ਗ੍ਰੇ ਮਾਰਕੀਟ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦਾ ਗ੍ਰੇ ਮਾਰਕੀਟ ਪ੍ਰੀਮੀਅਮ (GMP) 60 ਰੁਪਏ ਹੈ। ਗ੍ਰੇ ਮਾਰਕੀਟ 'ਚ ਇਸ ਦੀ ਕੀਮਤ ਲਗਭਗ 30 ਫੀਸਦੀ ਦੇ ਪ੍ਰੀਮੀਅਮ ਨਾਲ 263 ਰੁਪਏ 'ਤੇ ਚੱਲ ਰਹੀ ਹੈ। ਜੇਕਰ ਇਸ ਕੀਮਤ 'ਤੇ ਲਿਸਟਿੰਗ ਹੁੰਦੀ ਹੈ ਤਾਂ ਨਿਵੇਸ਼ਕਾਂ ਨੂੰ ਪਹਿਲੇ ਦਿਨ ਹੀ ਚੰਗਾ ਲਾਭ ਮਿਲੇਗਾ।

ਕੰਪਨੀ ਦੀ ਵਿੱਤੀ ਸਥਿਤੀ ਕਿਵੇਂ ਹੈ?

ਕੰਪਨੀ ਦੀ ਜੂਨ 2024 ਨੂੰ ਖਤਮ ਹੋਈ ਤਿਮਾਹੀ ਵਿੱਚ 641 ਕਰੋੜ ਰੁਪਏ ਦੀ ਜਾਇਦਾਦ ਸੀ। ਇਸ ਤਿਮਾਹੀ 'ਚ ਕੰਪਨੀ ਦੀ ਆਮਦਨ 106.34 ਕਰੋੜ ਰੁਪਏ ਰਹੀ। ਮਾਰਚ 2024 ਨੂੰ ਖਤਮ ਹੋਈ ਤਿਮਾਹੀ ਅਨੁਸਾਰ ਇਹ ਬਹੁਤ ਘੱਟ ਸੀ। ਕੰਪਨੀ ਦਾ ਟੈਕਸ ਤੋਂ ਬਾਅਦ ਮੁਨਾਫਾ 14.21 ਕਰੋੜ ਰੁਪਏ ਰਿਹਾ। ਜਦਕਿ ਮਾਰਚ 2024 ਦੀ ਤਿਮਾਹੀ 'ਚ ਇਹ ਮੁਨਾਫਾ 60.41 ਕਰੋੜ ਰੁਪਏ ਸੀ।


Harinder Kaur

Content Editor

Related News