ਗੁਜਰਾਤ ''ਚ 492 ਕਰੋੜ ਰੁਪਏ ਦਾ ਨਿਵੇਸ਼ ਕਰੇਗੀ IOC, ਖੋਲ੍ਹੇਗੀ 200 ਨਵੇਂ ਪੈਟਰੋਲ ਪੰਪ

Wednesday, Aug 14, 2019 - 04:27 PM (IST)

ਗੁਜਰਾਤ ''ਚ 492 ਕਰੋੜ ਰੁਪਏ ਦਾ ਨਿਵੇਸ਼ ਕਰੇਗੀ IOC, ਖੋਲ੍ਹੇਗੀ 200 ਨਵੇਂ ਪੈਟਰੋਲ ਪੰਪ

ਅਹਿਮਦਾਬਾਦ—ਜਨਤਕ ਖੇਤਰ ਦੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਸਮਰੱਥਾ ਵਧਾਉਣ ਅਤੇ ਵੰਡ ਨੈੱਟਵਰਕ ਦੇ ਵਿਸਤਾਰ ਦੇ ਲਈ ਚਾਲੂ ਵਿੱਤੀ ਸਾਲ 'ਚ ਗੁਜਰਾਤ 'ਚ 492 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਐੱਸ ਐੱਸ ਲਾਂਬਾ ਨੇ ਕਿਹਾ ਕਿ ਇਸ ਨਿਵੇਸ਼ ਦਾ ਵੱਡਾ ਹਿੱਸਾ ਆਈ.ਓ.ਸੀ. ਦੀ ਕਾਂਡਲਾ ਸਥਿਤ ਐੱਲ.ਪੀ.ਜੀ. ਆਯਾਤ ਟਰਮੀਨਲ ਦੀ ਸਮਰੱਥਾ ਵਿਸਤਾਰ ਅਤੇ ਵੱਖ-ਵੱਖ ਹੋਰ ਟਰਮੀਨਲਾਂ 'ਤੇ ਭੰਡਾਰਨ ਸੁਵਿਧਾਵਾਂ ਵਧਾਉਣ 'ਤੇ ਖਰਚ ਹੋਣਗੇ। 
ਉਨ੍ਹਾਂ ਨੇ ਕਿਹਾ ਕਿ ਅਸੀਂ ਕਾਂਡਲਾ ਐੱਲ.ਪੀ.ਜੀ. ਟਰਮੀਨਲ ਦੀ ਸਮਰੱਥਾ ਮੌਜੂਦਾ 6 ਲੱਖ ਟਨ ਤੋਂ ਵਧਾ ਕੇ 25 ਲੱਖ ਸਾਲਾਨਾ ਕਰਾਂਗੇ। ਐੱਲ.ਪੀ.ਜੀ. ਦੇ ਲਈ ਵੱਧਦੀ ਮੰਗ ਦੇ ਮੱਦੇਨਜ਼ਰ ਸਾਨੂੰ ਆਪਣੀ-ਆਪਣੀ ਸਮਰੱਥਾ ਦਾ ਵਿਸਤਾਰ ਕਰਨਾ ਹੈ ਲਾਂਬਾ ਨੇ ਕਿਹਾ ਕਿ ਅਸੀਂ ਸੂਬੇ 'ਚ ਈਥੋਨਾਲ ਅਤੇ ਉਤਪਾਦਾਂ ਦੇ ਲਈ ਵੱਖ-ਵੱਖ ਟਰਮੀਨਲਾਂ ਅਤੇ ਹੋਰ ਭੰਡਾਰਨ ਸੁਵਿਧਾਵਾਂ ਨੂੰ ਲੈ ਕੇ ਵੀ ਨਿਵੇਸ਼ ਕਰਾਂਗੇ। 
ਆਈ.ਓ.ਸੀ. ਫਿਲਹਾਲ 1,350 ਪੈਟਰੋਲ ਪੰਪਾਂ ਦਾ ਸੰਚਾਲਨ ਕਰ ਰਹੀ ਹੈ ਅਤੇ ਭਵਿੱਖ ਦੀ ਮੰਗ ਨੂੰ ਦੇਖਦੇ ਹੋਏ 200 ਨਵੇਂ ਪੰਪ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਲਗਾਉਣ ਦੀ ਯੋਜਨਾ ਹੈ। ਇਸ ਦੇ ਇਲਾਵਾ ਕੰਪਨੀ ਦੀ 50 ਨਵੇਂ ਸੀ.ਐੱਨ.ਜੀ. ਸਟੇਸ਼ਨ ਲਗਾਉਣ ਦੀ ਵੀ ਯੋਜਨਾ ਹੈ। ਇਸ 'ਚੋਂ ਨੌ ਸੀ.ਐੱਨ.ਜੀ. ਪੰਪ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ।


author

Aarti dhillon

Content Editor

Related News