ਫੈਸਟੀਵਲ ਸੀਜ਼ਨ ਦੌਰਾਨ ਘਬਰਾਏ ਨਿਵੇਸ਼ਕਾਂ ਨੇ ਕੀਤੀ ਵਿਕਰੀ, ਆਟੋ ਸੈਕਟਰ ’ਚ ਮੰਦੀ ਦੀ ਨਹੀਂ ਸੀ ਉਮੀਦ

Friday, Oct 18, 2024 - 09:10 AM (IST)

ਮੁੰਬਈ (ਵਿਸ਼ੇਸ਼) - ਫੈਸਟੀਵਲ ਸੀਜ਼ਨ ’ਚ ਦੋਪਹੀਆ ਵਾਹਨਾਂ ਦੀ ਮੰਗ ’ਚ ਕਮੀ ਹੋਣ ਦੇ ਖਦਸ਼ੇ ਦੌਰਾਨ ਵੀਰਵਾਰ ਨੂੰ ਬਾਂਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਆਟੋ ਇੰਡੈਕਸ ਧੜੰਮ ਹੋ ਗਿਆ। ਹਾਲਾਂਕਿ ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ ’ਚ 0.61 ਫੀਸਦੀ ਦੀ ਮਾਮੂਲੀ ਗਿਰਾਵਟ ਵੇਖੀ ਗਈ ਅਤੇ ਸੈਂਸੈਕਸ 494.75 ਅੰਕ ਡਿੱਗ ਕੇ 81006.61 ’ਤੇ ਬੰਦ ਹੋਇਆ, ਜਦੋਂਕਿ ਨਿਫਟੀ ’ਚ 0.89 ਫੀਸਦੀ ਦੀ ਗਿਰਾਵਟ ਆਈ ਅਤੇ ਇਹ 221.45 ਅੰਕ ਡਿੱਗ ਕੇ 24749.85 ਅੰਕ ’ਤੇ ਬੰਦ ਹੋਇਆ ਪਰ ਆਟੋ ਇੰਡੈਕਸ ’ਚ ਕਰੀਬ 3.48 ਫੀਸਦੀ ਦੀ ਗਿਰਾਵਟ ਆਈ ਅਤੇ ਆਟੋ ਇੰਡੈਕਸ 2047.30 ਅੰਕ ਡਿੱਗ ਕੇ 56781.64 ਅੰਕ ’ਤੇ ਬੰਦ ਹੋਇਆ।

ਬਜਾਜ ਆਟੋ ਦੇ ਸ਼ੇਅਰ ’ਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਅਤੇ ਇਹ 13.11 ਫੀਸਦੀ ਡਿੱਗ ਕੇ 1523.45 ਰੁਪਏ ਦੀ ਗਿਰਾਵਟ ਨਾਲ 10093.50 ’ਤੇ ਬੰਦ ਹੋਇਆ। ਬੀ. ਐੱਸ. ਈ. ਆਟੋ ਇੰਡੈਕਸ ’ਚ ਸ਼ਾਮਲ ਸਾਰੀ ਆਟੋ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ । ਇਹ ਗਿਰਾਵਟ ਦੋਪਹੀਆ ਵਾਹਨਾਂ ਨਾਲ ਜੁਡ਼ੀਆਂ ਕੰਪਨੀਆਂ ’ਚ ਜ਼ਿਆਦਾ ਰਹੀ। ਬਾਸਕ ਲਿ. ਦਾ ਸ਼ੇਅਰ 4.56 ਅਤੇ ਸੁੰਦਰਮ ਫਾਸਟਨਰਸ ਦਾ ਸ਼ੇਅਰ 3.88 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ, ਜਦੋਂਕਿ ਹੀਰੋ ਮੋਟੋਕਾਰਪ ਅਤੇ ਟੀ. ਵੀ. ਐੱਸ. ਮੋਟਰ ’ਚ ਵੀ 3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ।

ਟਾਪ 10 ਸ਼ੇਅਰਾਂ ’ਚ ਭਾਰੀ ਗਿਰਾਵਟ

ਕੰਪਨੀ ਰੁਪਏ ਗਿਰਾਵਟ (ਫੀਸਦੀ ’ਚ)

ਬਜਾਜ ਆਟੋ 10122.30 12.87

ਬਾਸਕ ਲਿ. 36489.45 4.56

ਸੁੰਦਰਮ ਫਾਸਟਨਰਸ 1411.00 3.88

ਮੋਟੋਕਾਰਪ 5218.10 3.32

ਐੱਮ. ਐਂਡ ਐੱਮ. 2963.70 3.32

ਟੀ. ਵੀ. ਐੱਸ. ਮੋਟਰ 2679.95 3.17

ਐਕਸਾਈਡਇੰਡ 496.20 3.07

ਓਪੋਲੋ ਟਾਇਰ 504.55 2.84

ਕਮਿੰਸਇੰਡ 3692.05 2.74

ਅਸ਼ੋਕਾ ਲੇਲੈਂਡ 219.50 2.16

ਮਾਰੂਤੀ 12143.75 1.86

ਨਿਵੇਸ਼ਕਾਂ ਦੇ ਡੁੱਬੇ 6 ਲੱਖ ਕਰੋੜ

ਬੰਬੇ ਸਟਾਕ ਐਕਸਚੇਂਜ (ਬੀ . ਐੱਸ. ਈ.) ’ਚ ਸੂਚੀਬੱਧ ਕੰਪਨੀਆਂ ਦਾ ਕੁਲ ਬਾਜ਼ਾਰ ਪੂੰਜੀਕਰਨ ਪਿਛਲੇ ਸੈਸ਼ਨ ਦੇ ਲੱਗਭਗ 463.30 ਲੱਖ ਕਰੋਡ਼ ਤੋਂ ਘਟ ਕੇ ਲੱਗਭਗ 457.30 ਲੱਖ ਕਰੋਡ਼ ਹੋ ਗਿਆ। ਯਾਨੀ ਇਸ ਨਾਲ ਨਿਵੇਸ਼ਕਾਂ ਨੂੰ ਇਕ ਦਿਨ ’ਚ ਲੱਗਭਗ 6 ਲੱਖ ਕਰੋਡ਼ ਦਾ ਨੁਕਸਾਨ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਸ਼ੇਅਰ ਬਾਜ਼ਾਰ ’ਚ ਹਾਲ ਹੀ ਦੇ ਦਿਨਾਂ ’ਚ ਗਿਰਾਵਟ ਲਈ ਕਈ ਉਲਟ ਹਾਲਾਤਾ ਵਜ੍ਹਾ ਹੋ ਸਕਦੇ ਹਨ। ਇਨ੍ਹਾਂ ’ਚ ਪੱਛਮ ਏਸ਼ੀਆ ’ਚ ਤਣਾਅ ’ਚ ਤਾਜ਼ਾ ਵਾਧਾ, ਚੀਨ ਦੇ ਉਤਸ਼ਾਹਜਨਕ ਐਲਾਨਾਂ ਤੋਂ ਬਾਅਦ ਵਿਦੇਸ਼ੀ ਪੂੰਜੀ ਦਾ ਭਾਰੀ ਪ੍ਰਵਾਹ ਅਤੇ ਹੁਣ ਤੱਕ ਦੂਜੀ ਤਿਮਾਹੀ ਦੇ ਨਤੀਜੇ ਸ਼ਾਮਲ ਹੋ ਸਕਦੇ ਹਨ।

ਆਟੋ ਸੈਕਟਰ ’ਚ ਇਸ ਤਰ੍ਹਾਂ ਦੀ ਮੰਦੀ ਦੀ ਉਮੀਦ ਨਹੀਂ ਸੀ

ਐੱਮ. ਆਰ. ਜੀ. ਕੈਪੀਟਲ ਦੇ ਮਨੂ ਰਿਸ਼ੀ ਗੁਪਤਾ ਨੇ ਆਟੋ ਸੈਕਟਰ ’ਚ ਆਈ ਇਸ ਗਿਰਾਵਟ ਨੂੰ ਲੈ ਕੇ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਲਿਖਿਆ ਕਿ ਸਾਨੂੰ ਇਹ ਉਮੀਦ ਨਹੀਂ ਸੀ ਕਿ ਇਸ ਤਰ੍ਹਾਂ ਦਾ ਸਲੋਅ ਡਾਊਨ ਦੋਪਹੀਆ ਵਾਹਨ ਦੇ ਬਾਜ਼ਾਰ ’ਚ ਆਵੇਗਾ। ਹਾਲਾਂਕਿ ਲੱਗਭਗ 2 ਮਹੀਨੇ ਅਸੀਂ ਚਾਰ ਪਹੀਆ ਵਾਹਨਾਂ ਦੇ ਬਾਜ਼ਾਰ ’ਚ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਲੈ ਕੇ ਸਾਵਧਾਨ ਕੀਤਾ ਸੀ।

ਗੁਪਤਾ ਨੇ ਆਪਣੇ 8 ਅਗਸਤ ਨੂੰ ਕੀਤੇ ਪੋਸਟ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਕੰਪਨੀ ਨੇ ਇੰਡੀਆ ਦੇ ਟਾਪ ਗਲੋਬਲ ਸਕੂਲਾਂ ’ਚੋਂ ਇੰਟਰਨਸ਼ਿਪ ’ਤੇ ਬੱਚਿਆਂ ਨੂੰ ਹਾਇਰ ਕੀਤਾ ਅਤੇ ਇਸ ਦੌਰਾਨ 40 ਦਿਨਾਂ ’ਚ ਦੇਸ਼ ਦੇ ਵੱਡੇ ਸ਼ਹਿਰਾਂ ’ਚ ਆਟੋ ਮੋਬਾਈਲ ਕੰਪਨੀਆਂ ਦੇ 250 ਡੀਲਰਾਂ ਨੂੰ ਫੋਨ ਕਾਲ ਕੀਤੇ ਅਤੇ ਇਕ ਗਾਹਕ ਦੀ ਤਰ੍ਹਾਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਕਾਰਾਂ ਦੇ ਵੱਖ-ਵੱਖ ਮਾਡਲਾਂ ਅਤੇ ਰੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਇਕ ਸਾਲ ਪਹਿਲਾਂ ਤੱਕ ਮੈਂ 2 ਕਾਰਾਂ ਖਰੀਦੀਆਂ ਅਤੇ ਮੈਨੂੰ ਇਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ 12 ਤੋਂ 14 ਮਹੀਨਿਆਂ ਤੱਕ ਦਾ ਇੰਤਜ਼ਾਰ ਕਰਨ ਨੂੰ ਕਿਹਾ ਗਿਆ ਅਤੇ ਇਸ ਚੱਕਰ ’ਚ ਮੇਰੀ ਡੀਲਰਾਂ ਦੇ ਨਾਲ ਅਣਬਣ ਵੀ ਹੋ ਗਈ ਅਤੇ ਮਾਮਲਾ ਕਾਨੂੰਨੀ ਕਾਰਵਾਈ ਤੱਕ ਵੀ ਪਹੁੰਚਿਆ।

40 ਦਿਨ ਤੱਕ ਕੀਤੀ ਰਿਸਰਚ ’ਚ ਅਸੀਂ ਪਾਇਆ ਕਿ ਕਾਰਾਂ ਦੇ ਸਾਰੇ ਮਾਡਲ ਅਤੇ ਸਾਰੇ ਰੰਗਾਂ ਦੇ ਵੇਰੀਐਂਟ ਤੁਰੰਤ ਰੂਪ ਨਾਲ ਉਪਲੱਬਧ ਹਨ। ਇਕ ਸਾਲ ਪਹਿਲਾਂ ਤੱਕ ਕਾਰ ਡੀਲਰਾਂ ਦੇ ਸੇਲਸਮੈਨ ਜਿਸ ਕਾਲ ਨੂੰ ਨਜ਼ਰਅੰਦਾਜ਼ ਕਰ ਰਹੇ ਸਨ, ਉਹ ਸੇਲਜ਼ਮੈਨ ਹੁਣ ਇਕ ਵਾਰ ਕਾਲ ਆਉਣ ’ਤੇ ਉਸ ਦਾ ਲਗਾਤਾਰ ਫਾਲੋਅਪ ਲੈ ਰਹੇ ਹਨ। ਇੰਨਾ ਹੀ ਨਹੀਂ ਕਾਰਾਂ ਦੀ ਖਰੀਦ ’ਤੇ ਵੱਡੇ-ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਹਨ ਅਤੇ ਅਸੈੱਸਰੀਜ਼ ਵੀ ਦਿੱਤੀਆਂ ਜਾ ਰਹੀਆਂ ਹਨ। ਕਾਰਾਂ ’ਤੇ ਹੁਣ ਕਿਸੇ ਤਰ੍ਹਾਂ ਦਾ ਵੇਟਿੰਗ ਪੀਰੀਅਡ ਨਹੀਂ ਹੈ। ਕਾਰਾਂ ਦੀ ਇਨਵੈਂਟਰੀ 90 ਤੋਂ ਲੈ ਕੇ 120 ਦਿਨ ਤੱਕ ਪਹੁੰਚ ਗਈ ਹੈ। ਜੇਕਰ ਫੈਸਟੀਵਲ ਸੀਜ਼ਨ ਦੌਰਾਨ ਡਿਮਾਂਡ ’ਚ ਤੇਜ਼ੀ ਨਹੀਂ ਆਉਂਦੀ ਤਾਂ ਅਸੀਂ ਆਉਣ ਵਾਲੇ ਸਮੇਂ ’ਚ ਆਟੋ ਕੰਪਨੀਆਂ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਵੇਖ ਸਕਦੇ ਹਾਂ।


Harinder Kaur

Content Editor

Related News